ਸਪਾਈਸ ਜੈੱਟ ਨੇ ਪੱਸ਼ਟ ਕੀਤਾ ਕਿ ਭਾਜਪਾ ਸੰਸਦ ਮੈਂਬਰ ਪ੍ਰੱਗਿਆ ਠਾਕੁਰ ਨੂੰ ਦਿੱਲੀ-ਭੁਪਾਲ ਉਡਾਣ ਦੇ ਚਾਲਕ ਅਮਲੇ ਦੇ ਮੈਂਬਰਾਂ ਨੇ ਗ਼ੈਰ-ਹੰਗਾਮੀ (ਨਾਨ-ਐਮਰਜੈਂਸੀ) ਕਤਾਰ ਦੀ ਸੀਟ ਵੱਲ ਜਾਣ ਲਈ ਕਿਹਾ ਸੀ ਕਿਉਂਕਿ ਉਹ ਵ੍ਹੀਲਚੇਅਰ ’ਤੇ ਸੀ ਪਰ ਉਨ੍ਹਾਂ ਇਨਕਾਰ ਕਰ ਦਿੱਤਾ ਤੇ ਉਡਾਣ ਵਿਚ ਦੇਰੀ ਹੋਈ। ਏਅਰਲਾਈਨ ਦੇ ਬੁਲਾਰੇ ਮੁਤਾਬਕ ਇਕ ਪਾਸੇ ਕੁਝ ਯਾਤਰੀਆਂ ਨੇ ਠਾਕੁਰ ਤੋਂ ਉਨ੍ਹਾਂ ਦੀ ਹੰਗਾਮੀ ਸੀਟ ਦੀ ਕਤਾਰ ਬਦਲ ਕੇ ਗ਼ੈਰ-ਹੰਗਾਮੀ ਕਤਾਰ ਵਿਚ ਕਰਨ ਦੀ ਬੇਨਤੀ ਕੀਤੀ ਜਦਕਿ ਕੁਝ ਹੋਰਾਂ ਨੇ ਉਨ੍ਹਾਂ ਨੂੰ ਜਹਾਜ਼ ਵਿਚੋਂ ਉਤਰਨ ਦੀ ਬੇਨਤੀ ਕੀਤੀ ਕਿਉਂਕਿ ਉਹ ਸੀਟ ਬਦਲਣ ਤੋਂ ਇਨਕਾਰ ਕਰ ਰਹੀ ਸੀ। ਅਖ਼ੀਰ ਭਾਜਪਾ ਸੰਸਦ ਮੈਂਬਰ ਨੇ ਬੇਨਤੀ ਮੰਨ ਲਈ ਤੇ ਗ਼ੈਰ-ਹੰਗਾਮੀ ਸੀਟ ਵੱਲ ਚਲੀ ਗਈ। ਇਕ ਸੂਤਰ ਮੁਤਾਬਕ ਇਸ ਕਾਰਨ ਉਡਾਣ ਵਿਚ ਕਰੀਬ 45 ਮਿੰਟ ਦੀ ਦੇਰੀ ਹੋਈ। ਸਪਾਈਸ ਜੈੱਟ ਵੱਲੋਂ ਇਹ ਸਪੱਸ਼ਟੀਕਰਨ ਠਾਕੁਰ ਦੀ ਸ਼ਿਕਾਇਤ ਤੋਂ ਬਾਅਦ ਆਇਆ ਹੈ ਜਿਸ ਵਿਚ ਉਨ੍ਹਾਂ ਏਅਰਲਾਈਨ ’ਤੇ ਉਨ੍ਹਾਂ ਦੀ ਬੁਕਿੰਗ ਵਾਲੀ ਸੀਟ ਨਾ ਦੇਣ ਦਾ ਦੋਸ਼ ਲਾਇਆ ਸੀ। ਠਾਕੁਰ ਨੇ ਉਡਾਣ ਐੱਸਜੀ2489 ਵਿਚ 1 ਏ ਸੀਟ ਬੁੱਕ ਕੀਤੀ ਸੀ ਤੇ ਸ਼ਨਿਚਰਵਾਰ ਵ੍ਹੀਲਚੇਅਰ ’ਤੇ ਦਿੱਲੀ ਹਵਾਈ ਅੱਡੇ ਪੁੱਜੀ ਸੀ। ਭੁਪਾਲ ਹਵਾਈ ਅੱਡੇ ਦੇ ਬਾਹਰ ਮੀਡੀਆ ਨਾਲ ਜਦ ਉਨ੍ਹਾਂ ਗੱਲਬਾਤ ਕੀਤੀ ਤਾਂ ਉਨ੍ਹਾਂ ਦੋਸ਼ ਲਾਇਆ ਕਿ ਸਟਾਫ਼ ਨੇ ‘ਯਾਤਰੀਆਂ ਨਾਲ ਸਹੀ ਵਰਤਾਅ ਨਹੀਂ ਕੀਤਾ।’ ਠਾਕੁਰ ਨੇ ਦੋਸ਼ ਲਾਇਆ ਸੀ ਕਿ ਬੁੱਕ ਕੀਤੀ ਸੀਟ ਨਹੀਂ ਦਿੱਤੀ ਗਈ। ਸਪਾਈਸ ਜੈੱਟ ਦੇ ਬੁਲਾਰੇ ਨੇ ਕਿਹਾ ‘ਦਿੱਲੀ-ਭੁਪਾਲ ਉਡਾਣ ਬੌਂਬਾਰਡੀਅਰ ਕਿਊ400 ਜਹਾਜ਼ (78 ਸੀਟਾਂ ਵਾਲਾ) ਦੁਆਰਾ ਚਲਾਈ ਜਾਂਦੀ ਹੈ। ਇਸ ’ਚ ਪਹਿਲੀ ਕਤਾਰ ਹੰਗਾਮੀ ਹੈ ਤੇ ਵੀਲ੍ਹ ਚੇਅਰ ਵਾਲੇ ਯਾਤਰੀਆਂ ਨੂੰ ਇਹ ਨਹੀਂ ਦਿੱਤੀ ਜਾਂਦੀ। ਉਨ੍ਹਾਂ ਕਿਹਾ ਕਿ ਪ੍ਰੱਗਿਆ ਆਪਣੀ ਵ੍ਹੀਲਚੇਅਰ ’ਤੇ ਆਈ ਸੀ ਤੇ ਟਿਕਟ ਏਅਰਲਾਈਨ ਜ਼ਰੀਏ ਬੁੱਕ ਨਹੀਂ ਕਰਵਾਈ ਸੀ। ਸੁਰੱਖਿਆ ਕਾਰਨਾਂ ਕਰ ਕੇ ਸੀਟ ਬਦਲਣ ਲਈ ਕਿਹਾ ਗਿਆ ਸੀ।
ਸਾਧਵੀ ਪ੍ਰੱਗਿਆ ਦਾ ਹੋਇਆ ਜਹਾਜ਼ ਵਿੱਚ ਵਿਰੋਧ
ਸਾਧਵੀ ਪ੍ਰੱਗਿਆ ਦਾ ਹੋਇਆ ਜਹਾਜ਼ ਵਿੱਚ ਵਿਰੋਧ
Posted by Punjabi News Online (www.punjabinewsonline.com on Sunday, December 22, 2019