ਨਿਰਭੈਯਾ ਕਾਂਡ ਦਾ ਇਨਸਾਫ਼ ਲੋਕ ਸੰਘਰਸ਼ ਦੀ ਜਿੱਤ ਕਾਨੂੰਨ ਦਾ ਲਚਕੀਲਾਪਣ ਤੇ ਪ੍ਰਕਿਰਿਆ ਦੀ ਧੀਮੀ ਗਤੀ ਇਨਸਾਫ ਦੀ ਦੇਰੀ ਲਈ ਜੁਮੇਵਾਰ

798

ਬਲਵਿੰਦਰ ਸਿੰਘ ਭੁੱਲਰ

ਭਾਰਤ ਦਾ ਕਾਨੂੰਨ ਲਚਕੀਲਾ ਤੇ ਇਸਦੀ ਗਤੀ ਧੀਮੀ ਹੋਣ ਸਦਕਾ ਕਰੀਬ ਸੱਤ ਸਾਲ ਪਹਿਲਾਂ ਦੇਸ ਦੀ ਰਾਜਧਾਨੀ ਵਿੱਚ ਵਾਪਰੇ ਨਿਰਭੈਯਾ ਬਲਾਤਕਾਰ ਤੇ ਕਤਲ ਦੇ ਘਿਨਾਉਣੇ ਕਾਂਡ ਤੋਂ ਬਾਅਦ ਵੀ ਦੇਸ ਭਰ ਵਿੱਚ ਬਲਤਕਾਰ ਉਪਰੰਤ ਕਤਲ ਕਰ ਦੇਣ ਦੀਆਂ ਕਿਨ੍ਹੀਆਂ ਹੀ ਘਟਨਾਵਾਂ ਵਾਪਰ ਚੁੱਕੀਆਂ ਹਨ ਅਤੇ ਵਾਪਰ ਰਹੀਆਂ ਹਨ। ਪਿਛਲੇ ਮਹੀਨੇ ਹੈਦਰਾਬਾਦ, ਓਟਾਵਾ, ਕਠੂਆ ਅਤੇ ਉ¤ਤਰ ਪ੍ਰਦੇਸ਼ ਦੇ ਸਹਿਰ ਬਾਂਦਾ ਵਿੱਚ ਵਾਪਰੀਆਂ ਘਟਨਾਵਾਂ ਇਸ ਸਵਾਲ ਦਾ ਸਪਸ਼ਟ ਜਵਾਬ ਹੈ। ਦੇਰ ਆਏ ਦਰੁਸਤ ਆਏ ਅਨੁਸਾਰ ਨਿਰਭੈਯਾ ਦੇ ਪੀੜ੍ਹਤ ਪਰਿਵਾਰ ਨੂੰ ਇਨਸਾਫ ਮਿਲਣ ਦੀ ਸੰਭਾਵਨਾ ਬਣੀ ਹੈ, ਜੇਕਰ ਦੋਸ਼ੀਆਂ ਨੂੰ ਫਾਂਸੀ ਵਰਗੀ ਸਖ਼ਤ ਸਜਾ ਮਿਲ ਜਾਂਦੀ ਹੈ ਤਾਂ ਇਹ ਔਰਤਾਂ ਦੀ ਸੁਰੱਖਿਆ ਵੱਲ ਚੁੱਕਿਆ
ਇੱਕ ਵੱਡਾ ਕਦਮ ਹੋਵੇਗਾ। ਨਿਰਭੈਯਾ ਕਾਂਡ ਦੇ ਦੋਸ਼ੀਆਂ ਨੂੰ ਸਜਾਵਾਂ ਦੇਣ ਅਤੇ ਪੀੜ੍ਹਤ ਪਰਿਵਾਰ ਨੂੰ ਇਨਸਾਫ ਮਿਲਣ ਦੇ ਇਸ ਵਰਤਾਰੇ ਨੇ ਬਹੁਤ ਸਾਰੇ ਨਵੇਂ ਸੁਆਲ ਖੜੇ ਕੀਤੇ ਹਨ। ਨਿਰਭੈਯਾ ਕਾਂਡ 16 ਦਸੰਬਰ 2012 ਨੂੰ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਵਾਪਰਿਆ। ਉਸ ਰਾਤ ਨੂੰ ਇੱਕ ਲੜਕੀ ਆਪਣੇ ਮਿੱਤਰ ਲੜਕੇ ਨਾਲ ਯਾਦਵ ਟਰੈਵਰਲਜ ਦੀ ਬੱਸ ਨੰਬਰ 0149 ਵਿੱਚ ਸਫ਼ਰ ਕਰ ਰਹੀ ਸੀ, ਤਾਂ ਬੱਸ ਵਿੱਚ ਸਵਾਰ ਗੁੰਡਿਆਂ ਨੇ ਲੜਕੀ ਤੇ ਕਈ ਕੁਮੈਂਟ ਕਸੇ, ਜਦ ਲੜਕੀ ਨੇ ਅਣਸੁਣੀ ਕਰ ਦਿੱਤੀ ਤਾਂ ਉਹ ਸਰੇਆਮ ਛੇੜਛਾੜ ਕਰਨ ਲੱਗ ਪਏ। ਲੜਕਾ ਲੜਕੀ ਵੱਲੋਂ ਇਤਰਾਜ ਕਰਨ ਤੇ ਉਹਨਾਂ ਦੋਵਾਂ ਦੀ ਮਾਰਕੁੱਟ ਕੀਤੀ ਅਤੇ ਪੰਜਾਂ ਗੁੰਡਿਆਂ ਤੇ ਬੱਸ ਦੇ ਡਰਾਇਵਰ ਨੇ ਇਸ ਅਤੀ ਘਿਨਾਉਣੀ
ਘਟਨਾ ਨੂੰ ਅੰਜਾਮ ਦਿੱਤਾ। ਲੜਕੀ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਲੜਕੀ ਉਹਨਾਂ ਦਾ ਮੁਕਾਬਲਾ ਕਰਦੀ ਰਹੀ, ਆਖ਼ਰ ਥੱਕ ਟੁੱਟ ਕੇ ਉਹ ਅਰਧ ਬੇਹੋਸ਼ੀ ਦੀ ਹਾਲਤ ਵਿੱਚ ਚਲੀ ਗਈ। ਗੁੰਡੇ ਫਿਰ ਵੀ ਜਦ ਸਫ਼ਲ ਨਾ ਹੋਏ ਤਾਂ ਉਹਨਾਂ ਲੜਕੀ ਦੇ ਗੁਪਤ ਅੰਗ ਵਿੱਚ ਜੈਕ ਦੀ ਰਾੜ ਪਾ ਕੇ ਉਸਦੀਆਂ ਅੰਤੜੀਆਂ ਨੂੰ ਜਖ਼ਮੀ ਕਰ ਦਿੱਤਾ ਅਤੇ ਫਿਰ ਦੋਵਾਂ ਨੂੰ ਕਿਸੇ ਉਜਾੜ ਥਾਂ ਤੇ ਸੁੱਟ ਕੇ ਚਲੇ ਗਏ। ਇਸ ਉਪਰੰਤ ਉਹਨਾਂ ਨੂੰ ਦਿੱਲੀ ਦੇ ਸ਼ਫਦਰਗੰਜ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਪਰ ਹਾਲਤ ਵਿੱਚ ਸੁਧਾਰ ਨਾ ਹੋਣ ਕਾਰਨ 26 ਦਸੰਬਰ 2012 ਨੂੰ ਲੜਕੀ ਨੂੰ ਇਲਾਜ ਲਈ ਸਿੰਗਾਪੁਰ ਦੇ ਮਾਉਂਟ ਐਲਜਾਬੈਥ ਹਸਪਤਾਲ ਭੇਜ ਦਿੱਤਾ, ਜਿੱਥੇ 29 ਦਸੰਬਰ 2012 ਨੂੰ ਉਸਦੀ ਮੌਤ ਹੋ ਗਈ। ਦਿੱਲੀ ਪੁਲਿਸ ਨੇ ਇਸ ਅਤੀ ਘਿਨਾਉਣੇ ਕਾਂਡ ਸਬੰਧੀ ਬਲਾਤਕਾਰ, ਹੱਤਿਆ, ਅਗਵਾ, ਲੁੱਟਮਾਰ ਤੇ ਹਮਲਾ ਕਰਨ ਦੇ ਦੋਸ਼ਾਂ ਤਹਿਤ ਮਨੁੱਖੀ ਜਾਮੇ ਵਿੱਚ ਲੁਕੇ ਵਹਿਸੀ ਦਰਿੰਦਿਆਂ ਰਾਮ ਸਿੰਘ, ਮੁਕੇਸ ਸਿੰਘ, ਵਿਨੈ ਸਰਮਾਂ, ਪਵਨ ਗੁਪਤਾ, ਮੁਹੰਮਦ ਅਫਰੋਜ ਤੇ ਅਕਸੈ ਠਾਕੁਰ ਵਿਰੁੱਧ ਮੁਕੱਦਮਾ ਦਰਜ ਕਰਕੇ ਉਹਨਾਂ ਨੂੰ ਕਾਬੂ ਕਰ ਲਿਆ ਅਤੇ ਅਦਾਲਤ ਵਿੱਚ ਪੇਸ ਕਰ ਦਿੱਤਾ। ਪਰ ਲੜਕੀ ਦੀ ਪਹਿਚਾਣ ਗੁਪਤ ਰੱਖਣ ਲਈ ਨਿਰਭੈਯਾ ਨਾਂ ਵਰਤਿਆ ਗਿਆ ਅਤੇ ਸਮੁੱਚੇ ਦੇਸ਼ ਭਰ ਵਿੱਚ ਨਿਰਭੈਯਾ ਕਾਂਡ ਦਾ ਜੋਰਦਾਰ ਵਿਰੋਧ ਹੋਇਆ ਅਤੇ ਦੋਸੀਆਂ ਨੂੰ ਸਖਤ ਸਜਾਵਾਂ ਦਿਵਾਉਣ ਲਈ ਪ੍ਰਦਰਸਨ ਕੀਤੇ, ਮੁਜਾਹਰੇ ਹੋਏ, ਧਰਨੇ ਲਾਏ ਜਾਂਦੇ ਰਹੇ। ਇਸੇ ਦੌਰਾਨ ਇੱਕ ਦੋਸੀ ਰਾਮ ਸਿੰਘ ਨੇ 11 ਮਾਰਚ 2013 ਨੂੰ ਜੇਲ੍ਹ ਅੰਦਰ ਹੀ ਫਾਹਾ ਲੈ ਕੇ ਖੁਦਕਸ਼ੀ ਕਰ ਲਈ।
ਨਿਰਭੈਯਾ ਕਾਂਡ ਵਾਪਰਨ ਤੋਂ ਬਾਅਦ ਹੀ ਦੇਸ ਭਰ ਵਿੱਚ ਔਰਤਾਂ ਦੀ ਸੁਰੱਖਿਆ ਲਈ ਵਿਆਪਕ ਤੌਰ ਤੇ ਆਵਾਜ਼ ਬੁਲੰਦ ਹੋਈ। ਇਸਤੋਂ ਬਾਅਦ ਹੀ ਬਲਾਤਕਾਰ ਹੱਤਿਆ ਵਾਰਦਾਤਾਂ ਦੇ ਦੋਸੀਆਂ ਨੂੰ ਮੌਤ ਦੀ ਸਜਾ ਦੇਣ ਦੀ ਮੰਗ ਉ¤ਠੀ ਅਤੇ ਸੰਸਦ ਨੇ ਇਕਮੁੱਠਤਾ ਦਿਖਾਉਂਦਿਆਂ ਮੌਤ ਦੀ ਸਜਾ ਨੂੰ ਸਹਿਮਤੀ ਦਿੱਤੀ। ਇਹ ਕੇਸ ਦਿੱਲੀ ਦੀ ਅਦਾਲਤ ਵਿੱਚ ਚੱਲਿਆ ਅਤੇ ਵਿਸੇਸ ਤੌਰ ਤੇ ਗਠਿਤ ਕੀਤੀ ਫਾਸਟ ਟਰੈਕ ਅਦਾਲਤ ਨੇ 13 ਸਤੰਬਰ 2013 ਨੂੰ ਚਾਰ ਦੋਸੀਆਂ ਮੁਕੇਸ ਸਿੰਘ, ਵਿਨੈ ਸਰਮਾਂ, ਪਵਨ ਗੁਪਤਾ ਤੇ ਅਕਸੈ ਕੁਮਾਰ ਨੂੰ ਫਾਂਸੀ ਦੀ ਸਜਾ ਸੁਣਾਈ, ਜਦ ਕਿ ਇੱਕ ਦੋਸ਼ੀ ਮੁਹੰਮਦ ਅਫਰੋਜ ਨੂੰ ਨਬਾਲਗ ਹੋਣ ਦਾ ਲਾਭ ਦਿੰਦਿਆਂ ਪਹਿਲਾਂ ਬਾਲ ਸੁਧਾਰ ਘਰ ਭੇਜਿਆ ਅਤੇ ਤਿੰਨ ਸਾਲਾਂ ਬਾਅਦ 20 ਦਸੰਬਰ 2015 ਨੂੰ ਉਸਨੂੰ ਜਮਾਨਤ ਤੇ ਰਿਹਾਅ ਕਰ ਦਿੱਤਾ ਗਿਆ। ਇਸ ਘਿਨਾਉਣੀ ਕਾਰਵਾਈ ਨੂੰ ਅੰਜਾਮ ਦੇਣ ਵਾਲਿਆਂ ਵਿੱਚੋਂ ਸਭ ਤੋਂ ਵੱਧ ਦਰਿੰਦਗੀ ਕਰਨ ਵਾਲਾ ਇਹੀ ਨਬਾਲਗ ਦੋਸੀ ਸੀ। ਇੱਥੇ ਇਹ ਵੀ ਸਵਾਲ ਉਠਦਾ ਹੈ ਕਿ ਜੇ ਉਹ ਨਬਾਲਗ ਸੀ ਤਾਂ ਕੀ ਉਸਨੇ ਦਰਿੰਦਗੀ ਨਹੀਂ ਕੀਤੀ ਕੀ ਉਹ ਦੋਸੀ ਨਹੀਂ ਅਤੇ ਜੇ ਦੋਸ਼ੀ ਹੈ ਤਾਂ ਉਸਨੂੰ ਮੁਆਫ਼ੀ ਕਿਉ? ਅੱਜ ਕੱਲ੍ਹ ਉਹ ਆਪਣਾ ਨਾਂ ਬਦਲ ਕੇ ਲੋਕਾਂ ਵਿੱਚ ਵਿਚਰ ਰਿਹਾ ਹੈ, ਜਦੋਂ ਕਿ ਦੂਜੇ ਦੋਸੀ ਮੌਤ ਲਈ ਘੰਟੇ ਗਿਣ ਰਹੇ ਹਨ। ਇਸ ਉਪਰੰਤ ਸੁਪਰੀਮ ਕੋਰਟ ਨੇ 27 ਮਾਰਚ 2017 ਨੂੰ ਚਾਰਾਂ ਦੋਸੀਆਂ ਦੀ ਫਾਂਸੀ ਸਜ਼ਾ ਇੰਨ ਬਿੰਨ ਰੱਖ ਦਿੱਤੀ।
ਗ੍ਰਹਿ ਵਿਭਾਗ ਰਾਹੀਂ ਚਾਰਾਂ ਫਾਂਸੀ ਦੀ ਸਜਾ ਵਾਲੇ ਦੋਸੀਆਂ ਦੀ ਰਹਿਮ ਦੀ ਅਪੀਲ ਦੇਸ ਦੇ ਰਾਸਟਰਪਤੀ ਕੋਲ ਕਰ ਦਿੱਤੀ ਸੀ, ਜਦ ਕਿ ਇੱਕ ਦੋਸੀ ਅਕਸੈ ਠਾਕੁਰ ਨੇ ਪੁਨਰ ਵਿਚਾਰ ਜਾਚਿਕਾ ਸੁਪਰੀਮ ਕੋਰਟ ਵਿੱਚ ਦਾਇਰ ਕਰ ਦਿੱਤੀ, ਜਿਸਦਾ ਮਕਸਦ ਸਿਰਫ਼ ਮਾਮਲਾ ਲਟਕਾਉਣਾ ਹੀ ਸੀ, ਇੱਥੇ ਹੀ ਬੱਸ ਨਹੀਂ ਘਟਨਾ ਦੇ ਸੱਤ ਸਾਲ ਬਾਅਦ ਇੱਕ ਦੋਸੀ ਪਵਨ ਗੁਪਤਾ ਨੇ ਆਪਣੇ ਵਕੀਲ ਰਾਹੀਂ ਅਦਾਲਤ ਵਿੱਚ ਅਰਜੀ ਦੇ ਦਿੱਤੀ ਕਿ ਉਹ ਘਟਨਾ ਸਮੇਂ ਨਬਾਲਗ ਸੀ ਇਸ ਲਈ ਉਸਨੂੰ ਰਾਹਤ ਦਿੱਤੀ ਜਾਵੇ। ਇਹ ਦਰਖਾਸਤ ਵੀ ਦੇਰੀ ਕਰਨ ਲਈ ਹੀ ਸੀ ਅਤੇ ਵਕੀਲ ਨੇ ਵੀ ਇਹ ਝੂਠੀ ਦਰਖਾਸਤ ਪੇਸ ਕਰਕੇ ਅਦਾਲਤ ਨੂੰ ਗੁੰਮਰਾਹ ਕੀਤਾ, ਅਦਾਲਤ ਨੇ ਇਹ ਦਰਖਾਸਤ ਰੱਦ ਕਰਦਿਆਂ ਸਬੰਧਤ ਵਕੀਲ ਨੂੰ ਵੀ ਜੁਰਮਾਨਾ ਕਰ ਦਿੱਤਾ ਹੈ। ਇਸ ਪੁਨਰ ਜਾਚਿਕਾ ਦਾ ਫੈਸਲਾ 18 ਦਸੰਬਰ 2019 ਨੂੰ ਸੁਣਾਉਂਦਿਆਂ ਉਸਨੂੰ ਰੱਦ ਕਰ ਦਿੱਤਾ ਗਿਆ ਹੈ। ਅਕਸੈ ਠਾਕੁਰ ਤੋਂ ਇਲਾਵਾ ਦੂਜੇ ਤਿੰਨਾਂ ਦੋਸੀਆਂ ਨੇ ਰਾਸਟਰਪਤੀ ਭਾਰਤ ਕੋਲ ਰਹਿਮ ਦੀ ਅਪੀਲ ਦਾਇਰ ਕੀਤੀ ਹੋਈ ਹੈ ਅਤੇ ਹੁਣ ਇਸ ਚੌਥੇ ਨੂੰ ਰਹਿਮ ਦੀ ਅਪੀਲ ਦਾਇਰ ਕਰਨ ਦਾ ਹੱਕ ਹੈ। ਪਰ ਰਾਸਟਰਪਤੀ ਵੱਲੋਂ ਰਹਿਮ ਦੇ ਅਧਾਰ ਤੇ ਫਾਂਸੀ ਦੀ ਸਜ਼ਾ ਮੁਆਫ ਕਰਨ ਦੀ ਕੋਈ ਉਮੀਦ ਨਹੀਂ, ਕਿਉਂਕਿ ਅਜਿਹੇ ਮਾਮਲਿਆਂ ਬਾਰੇ ਰਾਸਟਪਤੀ ਸ੍ਰੀ ਰਾਮ ਨਾਥ ਕੋਵਿੰਦ ਪਹਿਲਾਂ ਹੀ ਬਿਆਨ ਜਾਰੀ ਕਰ ਚੁੱਕੇ ਹਨ ਕਿ ਔਰਤਾਂ ਤੇ ਵਹਿਸ਼ੀ ਹਮਲਿਆਂ ਨੇ ਮੁਲਕ ਦੀ ਜਮੀਰ ਨੂੰ ਝੰਜੋੜ ਕੇ ਰੱਖ ਦਿੱਤਾ ਹੈ, ਅਜਿਹੇ ਮਾਮਲਿਆਂ ਦੇ ਦੋਸ਼ੀਆਂ ਨੂੰ ਰਹਿਮ ਦੀ ਅਪੀਲ ਦੀ ਪ੍ਰਵਾਨਗੀ ਨਹੀਂ ਦੇਣੀ ਚਾਹੀਦੀ। ਪਰ ਇੱਥੇ ਇਹ ਵੀ ਵਰਨਣਯੋਗ ਹੈ ਕਿ ਅਪੀਲ ਖਾਰਜ ਹੋਣ ਤੇ ਦੋਸੀਆਂ ਨੂੰ ਦੋ ਹਫ਼ਤੇ ਦਾ ਸਮਾਂ ਮਿਲ ਸਕਦਾ ਹੈ ਤਾਂ ਜੋ ਉਹ ਆਪਣੀ ਜਾਇਦਾਦ ਆਦਿ ਬਾਰੇ ਲਿਖਤ ਪੜ੍ਹਤ ਕਰ ਸਕਣ।
ਦੂਜੇ ਪਾਸੇ ਨਿਰਭੈਯਾ ਕਾਂਡ ਦੇ ਇਹਨਾਂ ਦਰਿੰਦੇ ਗੁੰਡਿਆਂ ਨੂੰ ਫਾਂਸੀ ਦੇਣ ਦੀਆਂ ਤਿਹਾੜ ਜੇਲ੍ਹ ਦਿੱਲੀ ਵਿਖੇ ਤਿਆਰੀਆਂ ਮੁਕੰਮਲ ਕੀਤੀਆਂ ਜਾ ਰਹੀਆਂ ਹਨ। ਫਾਂਸੀ ਦੇਣ ਲਈ ਬਿਹਾਰ ਤੋਂ ਨਵੇਂ ਰੱਸੇ ਤਿਆਰ ਕਰਵਾ ਲਏ ਗਏ ਹਨ ਅਤੇ ਇਹਨਾਂ ਰੱਸਿਆਂ ਨਾਲ ਮਿੱਟੀ ਦੀਆਂ ਭਰੀਆਂ ਬੋਰੀਆਂ ਲਟਕਾ ਕੇ ਪਰਖ ਵੀ ਕਰ ਲਈ ਗਈ ਹੈ। ਮੇਰਠ ਦੇ ਫਾਂਸੀ ਦੇਣ ਵਾਲੇ ਜੱਲਾਦ ਪਵਨ ਕੁਮਾਰ ਨੂੰ ਤਿਆਰ ਰਹਿਣ ਦਾ ਸੁਨੇਹਾ ਦਿੱਤਾ ਗਿਆ ਹੈ ਅਤੇ ਉਸਨੂੰ ਲੋਕਾਂ ਨਾਲ ਮਿਲਣ ਗਿਲਣ ਘੱਟ ਕਰਨ ਲਈ ਕਿਹਾ ਗਿਆ ਹੈ। ਪਵਨ ਕੁਮਾਰ ਨੇ ਫਾਂਸੀ ਦੇਣ ਲਈ ਹਾਂ ਕਰਦਿਆਂ ਕਿਹਾ ਕਿ ਹੈ ਕਿ ਇਸ ਕਾਜ਼ ਲਈ ਉਸਨੂੰ ਸਿਰਫ ਪੌਣਾ ਘੰਟਾ ਚਾਹੀਦਾ ਹੈ। ਸੁਪਰੀਮ ਕੋਰਟ ਤੋਂ ਅਪੀਲਾਂ ਖਾਰਜ ਹੋਣ ਤੇ ਨਿਰਭੈਯਾ ਦੇ
ਮਾਪਿਆਂ ਨੇ ਸੱਚ ਦੀ ਜਿੱਤ ਕਹਿੰਦਿਆਂ ਤਸੱਲੀ ਦਾ ਪ੍ਰਗਟਾਵਾ ਕੀਤਾ ਹੈ, ਪਰ ਨਾਲ ਹੀ ਉਹਨਾਂ ਕਿਹਾ ਕਿ ਇਹ ਲੜਾਈ ਕੇਵਲ ਉਹਨਾਂ ਦੀ ਬੱਚੀ ਦੇ ਨਿਆਂ ਨਾਲ ਖਤਮ ਨਹੀਂ ਹੋਵੇਗੀ, ਕਿਉਂਕਿ ਦੇਸ ਭਰ ਵਿੱਚ ਅਜਿਹੀਆਂ ਅਨੇਕਾਂ ਬੱਚੀਆਂ ਇਹੋ ਜਿਹੇ ਘਿਨਾਉਣੇ ਅਪਰਾਧਾਂ ਦਾ ਸ਼ਿਕਾਰ ਹੋ ਰਹੀਆਂ ਹਨ। ਦੂਜੇ ਪਾਸੇ ਇੱਕ ਵਿਦਿਆਰਥਣ ਨੇ ਨਿਰਭੈਯਾ ਕਾਂਡ ਦੇ ਦੋਸੀਆਂ ਨੂੰ ਫਾਂਸੀ ਦੇਣ ਲਈ ਜੱਲਾਦ ਦੀ ਥਾਂ ਕੰਮ ਕਰਨ ਦੀ ਇਜਾਜਤ ਮੰਗੀ ਹੈ, ਉਸਦਾ ਕਹਿਣਾ ਹੈ ਕਿ ਇਸ ਨਾਲ ਔਰਤਾਂ ਵਿੱਚ ਹੌਸਲਾ ਵਧੇਗਾ। ਹੌਂਸਲਾ ਵਧੇ ਜਾਂ ਨਾ, ਪਰ ਇਸ ਤੋਂ ਇਹ ਤਾਂ ਸਪਸ਼ਟ ਹੁੰਦਾ ਹੈ ਔਰਤਾਂ ਕਿਵੇਂ ਅਜਿਹੇ ਦੋਸੀਆਂ ਨੂੰ ਆਪਣੇ ਹੱਥੀਂ ਸਜ਼ਾ ਦੇਣ ਲਈ ਕਾਹਲੀਆਂ ਹਨ।
ਦੂਜੇ ਪਾਸੇ ਸੁਪਰੀਮ ਕੋਰਟ ਦੇ ਫੈਸਲੇ ਉਪਰੰਤ ਕਾਨੂੰਨ ਮੁਤਾਬਿਕ ਜੇਲ੍ਹ ਵਿਭਾਗ ਨੇ ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ਵਿੱਚ ਦੋਸ਼ੀਆਂ ਦੇ ਡੈ¤ਥ ਵਾਰੰਟ ਹਾਸਲ ਕਰਨ ਲਈ ਪਹੁੰਚ ਕੀਤੀ ਹੈ, ਪਰ ਅਦਾਲਤ ਨੇ ਇਸ ਸਬੰਧੀ 7 ਜਨਵਰੀ 2020 ਦੀ ਪੇਸੀ ਮੁਕੱਰਰ ਕਰ ਦਿੱਤੀ ਹੈ। ਇੱਥੋਂ ਫੇਰ ਅਦਾਲਤਾਂ ਦੀ ਕਾਰਵਾਈ ਦੀ ਧੀਮੀ ਗਤੀ ਜੱਗ ਜ਼ਾਹਰ ਹੁੰਦੀ ਹੈ। ਜੇਕਰ ਰਹਿਮ ਦੀ ਅਪੀਲ ਰੱਦ ਹੋ ਗਈ ਤੇ ਡੈੱਥ ਵਾਰੰਟ ਵੀ ਜਾਰੀ ਹੋ ਗਏ ਤਾਂ ਫਾਂਸੀ ਦੇਣ ਲਈ ਦੋ ਹਫ਼ਤੇ ਦਾ ਸਮਾਂ ਦੇਵਾ ਪਵੇਗਾ ਤਾਂ ਜੋ ਉਹ ਆਪਣੀ ਜਾਇਦਾਦ ਬਾਰੇ ਲਿਖਤ ਪੜ੍ਹਤ ਕਰ ਸਕਣ। ਇਸ ਤਰ੍ਹਾਂ ਸਜ਼ਾ ਦੇਣ ਲਈ ਕਰੀਬ ਇੱਕ ਮਹੀਨਾ ਹੋਰ ਉਡੀਕ ਕੀਤੇ ਜਾਣ ਦੀ ਸੰਭਾਵਨਾ ਹੈ।ਸਾਰੇ ਮਾਮਲੇ ਦੀ ਘੋਖ ਕਰਨ ਤੇ ਇਹ ਗੱਲ ਪਰਤੱਖ ਹੁੰਦੀ ਹੈ ਕਿ ਭਾਰਤ ਦੇ ਲੋਕ ਅਜਿਹੀਆਂ ਘਿਨਾਉਣੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਅਪਰਾਧੀਆਂ ਨੂੰ ਸਖ਼ਤ ਸਜ਼ਾਵਾਂ ਦਿਵਾਉਣ ਲਈ ਯਤਨਸ਼ੀਲ ਰਹਿੰਦੇ ਹਨ, ਨਿਰਭੈਯਾ ਦੇ ਮਾਪੇ ਵੀ ਧੰਨ ਹਨ ਜਿਹਨਾਂ ਇਨਸਾਫ ਲਈ ਏਡੀ ਵੱਡੀ ਲੜਾਈ ਲੜਣ ਉਪਰੰਤ ਦੇਸ਼ ਦੀਆਂ ਧੀਆਂ ਲਈ ਜੱਦੋਜਹਿਦ ਕਰਨ ਦਾ ਐਲਾਨ ਕੀਤਾ ਹੈ। ਲੋਕਾਂ ਵੱਲੋਂ ਨਿਰਭੈਯਾ ਦੇ ਮਾਪਿਆਂ ਨੂੰ ਸਹਿਯੋਗ ਸਦਕਾ ਹੋਈ ਇਸ ਸੱਚ ਦੀ ਜਿੱਤ ਨੇ ਜਨਤਾ ਦਾ ਹੌਂਸਲਾ ਵਧਾਇਆ ਹੈ ਅਤੇ ਅਦਾਲਤੀ ਇਨਸਾਫ ਤੇ ਤਸੱਲੀ ਪ੍ਰਗਟ ਕੀਤੀ ਹੈ, ਜੇਕਰ ਦੇਸ ਦੀ ਜਨਤਾ ਇੱਕਮੁੱਠਤਾ ਨਾਲ ਇਨਸਾਫ ਲਈ ਸੰਘਰਸਸ਼ੀਲ ਰਹਿੰਦੀ ਹੈ ਤਾਂ ਇਨਸਾਫ਼ ਮਿਲਣਾ ਯਕੀਨੀ ਹੈ। ਸੋ ਇਸ ਕਾਂਡ ਲਈ ਮਿਲਿਆ ਇਨਸਾਫ਼ ਔਰਤਾਂ ਦੀ ਸੁਰੱਖਿਆ ਲਈ ਵਧਦਾ ਇੱਕ ਕਦਮ ਸਾਬਤ ਹੋਵੇਗਾ, ਨਿਰਭੈਯਾ ਲਈ ਸੱਚੀ ਸਰਧਾਂਜਲੀ ਹੋਵੇਗਾ ਅਤੇ ਲੋਕ ਸੰਘਰਸ ਦੀ ਜਿੱਤ ਹੋਵੇਗਾ।

ਭੁੱਲਰ ਹਾਊਸ, ਗਲੀ ਨੰ: 12 ਭਾਈ ਮਤੀ ਦਾਸ ਨਗਰ,
ਬਠਿੰਡਾ। ਮੋਬਾ: 098882-75913

Real Estate