ਦਿੱਲੀ ‘ਚ ਅੱਗ ਲੱਗਣ ਦੀ ਇੱਕ ਹੋਰ ਘਟਨਾ : 9 ਮੌਤਾਂ

600

ਦਿੱਲੀ ਵਿੱਚ ਅੱਗ ਲੱਗਣ ਦੀ ਇੱਕ ਹੋ ਘਟਨਾ ਵਾਪਰੀ ਹੈ । ਕਿਰਾੜੀ ਇਲਾਕੇ ’ਚ ਕੱਪੜੇ ਦੇ ਇੱਕ ਗੋਦਾਮ ’ਚ ਅੱਗ ਲੱਗਣ ਕਾਰਨ 9 ਵਿਅਕਤੀਆਂ ਦੀ ਮੌਤ ਹੋ ਗਈ ਹੈ ਤੇ 10 ਹੋਰ ਜ਼ਖ਼ਮੀ ਹੋਏ ਹਨ। ਅੱਗ ਲੱਗਣ ਦੀ ਖ਼ਬਰ ਰਾਤੀਂ 12:30 ਵਜੇ ਸਾਹਮਣੇ ਆਈ। ਇਮਾਰਤ ਦੇ ਹੇਠਲੇ ਹਿੱਸੇ ’ਚ ਬਣੇ ਗੋਦਾਮ ’ਚ ਐਤਵਾਰ ਦੀ ਰਾਤ ਨੂੰ ਭਿਆਨਕ ਅੱਗ ਲੱਗੀ। ਫ਼ਾਇਰ ਬ੍ਰਿਗੇਡ ਦੇ ਅਮਲੇ ਅਤੇ ਕੁਝ ਚਸ਼ਮਦੀਦ ਗਵਾਹਾਂ ਮੁਤਾਬਕ ਮੌਤਾਂ ਦੀ ਗਿਣਤੀ ਇਸ ਤੋਂ ਵੀ ਜ਼ਿਆਦਾ ਹੋ ਸਕਦੀ ਹੈ। ਸਾਰੇ ਜ਼ਖ਼ਮੀਆਂ ਨੂੰ ਸੰਜੇ ਗਾਂਧੀ ਹਸਪਤਾਲ ਤੇ ਲਾਗਲੇ ਇੱਕ ਹੋਰ ਨਿਜੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਚਾਰ ਮੰਜ਼ਿਲਾ ਇਸ ਇਮਾਰਤ ਦੇ ਹੇਠਲੇ ਹਿੱਸੇ ਵਿੱਚ ਗੋਦਾਮ ਬਣਾਇਆ ਹੋਇਆ। ਜਿੱਥੇ ਸਭ ਤੋਂ ਪਹਿਲਾਂ ਅੱਗ ਲੱਗੀ ਉੱਥੇ ਇੱਕ ਸਿਲੰਡਰ ਫਟਿਆ। ਮਰਨ ਵਾਲੇ ਵਿਅਕਤੀਆਂ ਵਿੱਚ ਮਕਾਨ ਮਾਲਕ ਤੇ ਕਿਰਾਏਦਾਰ ਦੇ ਪਰਿਵਾਰਕ ਮੈਂਬਰ ਹਨ। ਸਭ ਤੋਂ ਉੱਪਰਲੀ ਮੰਜ਼ਿਲ ’ਤੇ ਸਭ ਸੌਂ ਰਹੇ ਸਨ। ਉਨ੍ਹਾਂ ਵਿੱਚ ਬੱਚੇ, ਬਜ਼ੁਰਗ ਤੇ ਔਰਤਾਂ ਸਨ, ਜਿਨ੍ਹਾਂ ਨੂੰ ਭੱਜਣ ਦਾ ਵੀ ਮੌਕਾ ਨਹੀਂ ਮਿਲਿਆ।
ਦਿੱਲੀ ’ਚ ਪਿਛਲੇ ਥੋੜੇ ਦਿਨਾਂ ਦੌਰਾਨ ਇਹ ਤੀਜਾ ਅਗਨੀ–ਕਾਂਡ ਹੈ। 7 ਦਸੰਬਰ ਨੂੰ ਦਿੱਲੀ ਦੀ ਰਾਣੀ ਝਾਂਸੀ ਸੜਕ ’ਤੇ ਅਨਾਜ ਮੰਡੀ ਵਿੱਚ ਭਿਆਨਕ ਅੱਗ ਲੱਗਣ 43 ਵਿਅਕਤੀ ਮਾਰੇ ਗਏ ਸਨ।

Real Estate