ਕਿਸ ਨੇ ਕੀਤੀ ਨਾਗਰਿਕਤਾ ਕਾਨੂੰਨ ਬਾਰੇ ਸੰਯੁਕਤ ਰਾਸ਼ਟਰ ਤੋਂ ਰੈਫਰੈਂਡਮ ਕਰਵਾਉਣ ਦੀ ਮੰਗ ?

980

“ਨਾਗਰਿਕਤਾ ਕਾਨੂੰਨ ਬਾਰੇ ਸੰਯੁਕਤ ਰਾਸ਼ਟਰ ਦੀਆਂ ਮਨੁੱਖ ਅਧਿਕਾਰ ਏਜੰਸੀਆਂ ਨੂੰ ਰੈਫਰੈਂਡਮ ਕਰ ਲੈਣ ਦਿਓ। ਉਹ ਇਸ ਨੂੰ ਪੜ੍ਹ ਲੈਣ। ਸਾਰੀਆਂ ਸਿਆਸੀ ਪਾਰਟੀਆਂ ਅਤੇ ਧਾਰਮਿਕ ਸਮੂਹ ਇਸ ਤੋਂ ਪਰ੍ਹੇ ਰਹਿਣਗੇ।”ਇਹ ਸ਼ਬਦ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਨਾਗਰਿਕਤਾ ਸੋਧ ਕਾਨੂੰਨ ਖ਼ਿਲਾਫ਼ ਮੁਜ਼ਾਹਰੇ ਦੌਰਨ ਕੋਲਕਾਤਾ ਵਿੱਚ ਕਹੇ। ਉਨ੍ਹਾਂ ਦੇ ਇਸ ਬਿਆਨ ਤੋਂ ਤੁਰੰਤ ਮਗਰੋਂ ਸੂਬੇ ਦੇ ਰਾਜਪਾਲ ਜਗਦੀਪ ਧੰਕਰ ਨੇ ਦੋ ਟਵੀਟ ਕਰਕੇ ਉਨ੍ਹਾਂ ਨੂੰ ‘ਨੇਸ਼ਨ ਫਰਸਟ’ ਦਾ ਵਾਸਤਾ ਦਿੰਦਿਆਂ ਆਪਣਾ ਬਿਆਨ ਵਾਪਸ ਲੈਣ ਦੀ ਬੇਨਤੀ ਕੀਤੀ।ਸੂਬੇ ਵਿੱਚ ਮੁਜ਼ਾਹਰਿਆਂ ਦੌਰਾਨ ਕਿਸੇ ਕਿਸਮ ਦੀ ਹਿੰਸਾ ਦੀ ਕੋਈ ਖ਼ਬਰ ਨਹੀਂ ਆਈ। ਹਾਲਾਂਕਿ ਪਿਛਲੇ ਹਫ਼ਤੇ ਸੂਬੇ ਵਿੱਚ ਹੋਏ ਪ੍ਰਦਰਸ਼ਨਾਂ ਦੌਰਾਨ ਹਿੰਸਾ ਦੀਆਂ ਖ਼ਬਰਾਂ ਆਈਆਂ ਸਨ। ਮਮਤਾ ਨੇ ਭਾਜਪਾ ਆਗੂਆਂ ਤੇ ਤੰਜ਼ ਕਸਦਿਆਂ ਕਿਹਾ, “ਜੇ ਤੁਸੀਂ ਮੈਥੋਂ ਮੇਰੇ ਪਿਤਾ ਦਾ ਜਨਮ ਸਰਟੀਫਿਕੇਟ ਮੰਗੋਗੇ ਤਾਂ ਤੁਹਾਨੂੰ ਵੀ ਦੇਣਾ ਚਾਹੀਦਾ ਹੈ। ਕੀ ਸਾਰੇ ਭਾਜਪਾ ਆਗੂਆਂ ਕੋਲ ਆਪਣੇ ਮਾਪਿਆਂ ਦੇ ਜਨਮ ਸਰਟੀਫਿਕੇਟ ਹਨ? ਸਾਡੇ ਬਜ਼ੁਰਗਾਂ ਦੇ ਜਨਮ ਸਰਟੀਫਿਕੇਟ ਮੰਗ ਕੇ ਭਾਜਪਾ ਮਰਹੂਮਾਂ ਦਾ ਅਪਮਾਨ ਕਰ ਰਹੀ ਹੈ।”

Real Estate