ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਹੋ ਰਹੇ ਪ੍ਰਦਰਸ਼ਨਾਂ ਦੌਰਾਨ ਦਿੱਲੀ ਮੈਟਰੋ ਦੇ 16 ਸਟੇਸ਼ਨ ਬੰਦ ਕਰ ਦਿੱਤੇ ਗਏ ਸਨ , ਜਿੰਨ੍ਹਾਂ ਵਿੱਚੋਂ ਹੁਣ ਕੁਝ ਖੋਲ ਦਿੱਤੇ ਗਏ ਹਨ ।। ਕੁਝ ਹਲਕਿਆਂ ’ਚ ਮੋਬਾਇਲ ਫ਼ੋਨ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ। ਵਿਰੋਧ ਪ੍ਰਦਰਸ਼ਨਾਂ ਕਾਰਨ ਮੈਟਰੋ ਤੋਂ ਇਲਾਵਾ ਰਾਜਧਾਨੀ ਖੇਤਰ ਦੇ ਸੜਕੀ ਰਸਤੇ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ। ਕਿਸੇ ਵੀ ਤਰ੍ਹਾਂ ਦੇ ਹਿੰਸਕ ਪ੍ਰਦਰਸ਼ਨ ਨੂੰ ਰੋਕਣ ਲਈ ਗੁਰੂਗ੍ਰਾਮ ਤੋਂ ਦਿੱਲੀ ਆ ਰਹੀਆਂ ਰੇਲ ਗੱਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ; ਜਿਸ ਕਾਰਨ ਸਾਈਬਰ ਸਿਟੀ ਗੁਰੂਗ੍ਰਾਮ (ਗੁੜਗਾਓਂ) ’ਚ ਛੇ ਕਿਲੋਮੀਟਰ ਤੋਂ ਵੀ ਵੱਧ ਲੰਮਾ ਜਾਮ ਲੱਗ ਗਿਆ ਹੈ। ਜਾਮ ’ਚ ਫਸੇ ਲੋਕਾਂ ਨੇ ਦੱਸਿਆ ਕਿ ਉਹ ਬੀਤੇ ਦੋ ਘੰਟਿਆਂ ਦੌਰਾਨ ਇੱਕ ਕਿਲੋਮੀਟਰ ਵੀ ਅੱਗੇ ਨਹੀਂ ਵਧ ਸਕੇ ਹਨ। ਦਿੱਲੀ–ਗੁਰੂਗ੍ਰਾਮ ਬਾਰਡਰ ਦੀਆਂ ਲਗਭਗ ਸਾਰੀਆਂ ਸੜਕਾਂ ਉੱਤੇ ਭਾਰੀ ਜਾਮ ਲੱਗਾ ਹੋਇਆ ਹੈ। ਦਿੱਲੀ ਪੁਲਿਸ ਨੇ ਕੁਝ ਚਿਰ ਲਈ ਆਪਣੇ ਸਾਰੇ ਬਾਰਡਰ ਸੀਲ ਕਰ ਦਿੱਤੇ ਸਨ। ਕੁਝ ਚਿਰ ਪਿੱਛੋਂ ਇਹ ਬਾਰਡਰ ਖੋਲ੍ਹ ਕੇ ਬੈਰੀਕੇਡ ਲਾ ਦਿੱਤੇ ਗਏ। ਇਸ ਕਾਰਨ ਇਨ੍ਹਾਂ ਸਾਰੀਆਂ ਸੜਕਾਂ ਉੱਤੇ ਜ਼ਬਰਦਸਤ ਜਾਮ ਲੱਗ ਗਏ ਹਨ ਤੇ ਹਜ਼ਾਰਾਂ ਵਾਹਨ ਉੱਥੇ ਫਸੇ ਹੋਏ ਹਨ।
Delhi Metro Rail Corporation (DMRC): All entry & exit gates of Chandni Chowk, Barakhamba, Mandi House, Pragati Maidan, Lal Quila, Jama Masjid, Delhi Gate, ITO, Janpath, Khan Market, Vasant Vihar and Munirka are open. pic.twitter.com/USNpwYEWaG
— ANI (@ANI) December 19, 2019