20 ਤੋਂ ਘੱਟ ਤੇ 50 ਤੋਂ ਵੱਧ ਉਮਰ ਵਾਲਿਆਂ ਨੂੰ ਪਾਸਪੋਰਟ ਬਦਲਣ ਉਤੇ OCI ਬਦਲਣ ਲਈ 30 ਜੂਨ ਤੱਕ ਛੋਟ

1815

ਔਕਲੈਂਡ 19 ਦਸੰਬਰ (ਹਰਜਿੰਦਰ ਸਿੰਘ ਬਸਿਆਲਾ)-ਭਾਰਤ ਸਰਕਾਰ ਦੇ ਓ।ਸੀ।ਆਈ। ਨਿਯਮਾਂ ਅਨੁਸਾਰ ਜੇਕਰ ਤੁਸੀਂ 20 ਸਾਲ ਤੋਂ ਥੱਲੇ ਅਤੇ 50 ਤੋਂ ਉਪਰ ਹੋਣ ਉਤੇ ਆਪਣਾ ਪਾਸਪੋਰਟ ਬਦਲੀ ਕਰਵਾਉਂਦੇ ਹੋ ਤਾਂ ਤੁਹਾਨੂੰ ਓ।ਸੀ।ਆਈ ਦੀ ਬੁੱਕਲੈਟ ਵੀ ਬਦਲੀ ਕਰਵਾਉਣ ਦੀ ਜਰੂਰਤ ਸੀ। ਇਹ ਨਿਯਮਾਂ ਪਹਿਲਾਂ ਨਰਮ ਚੱਲਿਆ ਆ ਰਿਹਾ ਸੀ ਪਰ ਕੁਝ ਮਹੀਨਿਆਂ ਤੋਂ ਬਹੁਤ ਸਖਤ ਕਰ ਦਿੱਤਾ ਗਿਆ ਸੀ ਜਿਸ ਦੇ ਚਲਦਿਆਂ ਬਹੁਤ ਸਾਰੇ ਲੋਕਾਂ ਨੂੰ ਏਅਰਪੋਰਟਾਂ ਤੋਂ ਵਾਪਿਸ ਮੁੜਨਾ ਪਿਆ। ਹੁਣ ਸਰਕਾਰ ਨੇ ਲੋਕਾਂ ਦੀਆਂ ਸ਼ਿਕਾਇਤਾਂ ਦੇ ਅਧਾਰ ਉਤੇ ਫੈਸਲਾ ਕੀਤਾ ਹੈ ਕਿ ਇਸ ਨਿਯਮ ਦੇ ਅਮਲ ਵਿਚ 30 ਜੂਨ 2020 ਤੱਕ (ਲਗਪਗ 6 ਮਹੀਨਿਆਂ) ਤੱਕ ਢਿੱਲ ਦਿੱਤੀ ਹੈ। ਦੂਸਰੇ ਸ਼ਬਦਾਂ ਵਿਚ ਸਰਕਾਰ ਨੇ ਇਕ ਤਰ੍ਹਾਂ ਨਾਲ ਓ। ਸੀ।ਆਈ ਨੂੰ ਬਦਲੀ ਕਰਨ ਦਾ ਸਮਾਂ ਹੀ ਦਿੱਤਾ ਹੈ। ਜੇਕਰ ਕੋਈ ਪਹਿਲਾਂ ਤੋਂ ਨਿਰਧਾਰਤਨ ਟ੍ਰਿਪ ਅਨੁਸਾਰ ਜਾਣਾ ਚਾਹੁਦਾ ਹੋਵੇ ਤਾਂ ਉਹ ਅਜੇ ਵੀ ਜਾ ਸਕਦਾ ਹੈ ਉਸਨੂੰ ਏਅਰਪੋਰਟ ਤੋਂ ਵਾਪਿਸ ਨਹੀਂ ਮੋੜਿਆ ਜਾਵੇਗਾ। ਇਸ ਗੱਲ ਦੀ ਪੁਸ਼ਟੀ ਵਲਿੰਗਟਨ ਦਫਤਰ ਤੋਂ ਇਸ ਪੱਤਰਕਾਰ ਵੱਲੋਂ ਕਰ ਲਈ ਗਈ ਹੈ। ਇਸ ਗੱਲ ਦਾ ਜਿਆਦਾ ਵਿਰੋਧ ਅਮਰੀਕਾ ਸਮੇਤ ਹੋਰ ਕਈ ਦੇਸ਼ਾਂ ਦੇ ਵਿਚ ਭਾਰਤੀਆਂ ਵੱਲੋਂ ਕੀਤਾ ਗਿਆ ਸੀ। ਕਈ ਲੋਕਾਂ ਨੂੰ ਸਿੰਗਾਪੁਰ ਅਤੇ ਡੁਬਈ ਤੱਕ ਅੱਧਾ ਸਫਰ ਕਰਨ ਬਾਅਦ ਵੀ ਮੁੜਨਾ ਪਿਆ ਸੀ।
ਸਰਕਾਰ ਨੇ ਸਲਾਹ ਦਿੱਤੀ ਹੈ ਕਿ ਜੇਕਰ ਤੁਹਾਡੀ ਓ।ਸੀ।ਆਈ ਉਤੇ ਪੁਰਾਣਾ ਪਾਸਪਰੋਟ ਨੰਬਰ ਹੈ ਤਾਂ ਤੁਸੀਂ ਪੁਰਾਣਾ ਪਾਸਪੋਰਟ ਜਰੂਰ ਨਾਲ ਲੈ ਕੇ ਜਾਓ ਤਾਂ ਕਿ ਲੋੜ ਪੈਣ ਉਤੇ ਵਿਖਾਇਆ ਜਾ ਸਕੇ।

Real Estate