ਮੁਸ਼ੱਰਫ ਨੂੰ ਮਿਲੀ ਫਾਂਸੀ ਤੇ ਪਾਕਿਸਤਾਨੀ ਫੌਜ ਅਧਿਕਾਰੀ ਨਾਖੁਸ਼

2296

ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਤੇ ਤਾਨਾਸ਼ਾਹ ਰਹੇ ਪਰਵੇਜ਼ ਮੁਸ਼ੱਰਫ ਨੂੰ ਮੌਤ ਦੀ ਸਜ਼ਾ ਸੁਣਾਈ ਜਾਣ ਤੋਂ ਬਾਅਦ ਪਾਕਿਸਤਾਨ ਦੀ ਸੈਨਾ ਨੇ ਮੁਸ਼ੱਰਫ ਦੀ ਤਾਰੀਫ ਕਰਦਿਆਂ ਕਿਹਾ ਕਿ ਸਾਬਕਾ ਫੌਜ ਮੁਖੀ ਅਤੇ ਰਾਸ਼ਟਰਪਤੀ ਖ਼ਿਲਾਫ਼ ਅਜਿਹੇ ਫੈਸਲੇ ਕਾਰਨ ਉਨ੍ਹਾਂ ਨੂੰ ਬਹੁਤ ਦੁੱਖ ਲੱਗਿਆ ਹੈ। ਪਾਕਿਸਤਾਨ ਦੇ ਡੀਜੀ ਆਈਐਸਪੀਆਰ ਨੇ ਟਵੀਟ ਕਰਕੇ ਇਸ ਬਾਰੇ ਇਕ ਪੱਤਰ ਸਾਂਝਾ ਕੀਤਾ ਹੈ। ਜਿਸ ਚ ਇਹ ਕਿਹਾ ਗਿਆ ਹੈ ਕਿ ਸਾਬਕਾ ਚੀਫ ਆਫ਼ ਆਰਮੀ, ਸਟਾਫ ਕਮੇਟੀ ਦੇ ਜੁਆਇੰਟ ਚੀਫ਼ਸ ਆਫ ਅਤੇ ਸਾਬਕਾ ਰਾਸ਼ਟਰਪਤੀ, ਜਿਨ੍ਹਾਂ ਨੇ 40 ਸਾਲ ਦੇਸ਼ ਦੀ ਸੇਵਾ ਕੀਤੀ ਅਤੇ ਯੁੱਧਾਂ ਚ ਹਿੱਸਾ ਲਿਆ, ਉਹ ਦੇਸ਼ਧ੍ਰੋਹੀ ਨਹੀਂ ਹੋ ਸਕਦਾ ਹੈ। ਇਸ ਤੋਂ ਇਲਾਵਾ ਸੈਨਾ ਨੇ ਦਲੀਲ ਦਿੱਤੀ ਹੈ ਕਿ ਸਜ਼ਾ ਦੇਣ ਦੀ ਪ੍ਰਕਿਰਿਆ ਚ ਸੰਵਿਧਾਨ ਨੂੰ ਨਜ਼ਰ-ਅੰਦਾਜ਼ ਕੀਤਾ ਗਿਆ ਹੈ ਤੇ ਸਵੈ-ਰੱਖਿਆ ਦੀਆਂ ਬੁਨਿਆਦੀ ਗੱਲਾਂ ਦੀ ਉਲੰਘਣਾ ਕੀਤੀ ਗਈ ਹੈ। ਅੰਤ ਵਿੱਚ ਸੈਨਾ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਪਰਵੇਜ਼ ਮੁਸ਼ੱਰਫ ਦਾ ਫੈਸਲਾ ਸੰਵਿਧਾਨ ਅਨੁਸਾਰ ਕੀਤਾ ਜਾਵੇਗਾ। ਦੇਸ਼ਧ੍ਰੋਹ ਦੇ ਮਾਮਲੇ ਚ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ। ਉਨ੍ਹਾਂ ਤੇ ਐਮਰਜੈਂਸੀ ਲਗਾਉਣ ਦਾ ਦੋਸ਼ ਲਾਇਆ ਗਿਆ ਸੀ। ਦੱਸ ਦੇਈਏ ਕਿ ਮਾਰਚ 2016 ਤੋਂ ਮੁਸ਼ੱਰਫ ਦੁਬਈ ਵਿੱਚ ਇਲਾਜ ਲਈ ਰਹਿ ਰਹੇ ਸਨ ਤੇ ਉਦੋਂ ਤੋਂ ਹੀ ਉਨ੍ਹਾਂ ਨੂੰ ਇਸ ਕੇਸ ਚ ਭਗੌੜਾ ਕਰਾਰ ਦਿੱਤਾ ਗਿਆ ਸੀ। ਮੁਸ਼ੱਰਫ ਦੂਜੇ ਰਾਸ਼ਟਰਪਤੀ ਹਨ ਜਿਨ੍ਹਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ।

Real Estate