ਨਿਰਭੈਆ ਕਾਂਡ ਦੇ ਦੋਸ਼ੀਆਂ ਦੇ ਡੈਥ ਵਾਰੰਟ ਜਾਰੀ ਕਰਨ ‘ਤੇ ਸੁਣਵਾਈ 7 ਜਨਵਰੀ ਤੱਕ ਮੁਲਤਵੀ

938

ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਨਿਰਭਯਾ ਕਾਂਡ ਦੇ ਦੋਸ਼ੀਆਂ ਨੂੰ ਡੈਥ ਵਾਰੰਟ ਜਾਰੀ ਕਰਨ ਲਈ ਸੁਣਵਾਈ 7 ਜਨਵਰੀ 2020 ਤਕ ਮੁਲਤਵੀ ਕਰ ਦਿੱਤੀ ਹੈ। ਅਦਾਲਤ ਦਿੱਲੀ ਸਰਕਾਰ ਦੀ ਉਸ ਅਰਜ਼ੀ ‘ਤੇ ਸੁਣਵਾਈ ਕਰ ਰਹੀ ਸੀ, ਜਿਸ ‘ਚ ਨਿਰਭਯਾ ਕਾਂਡ ਦੇ ਚਾਰੇ ਦੋਸ਼ੀਆਂ ਨੂੰ ਫਾਂਸੀ ਦੇਣ ਲਈ ‘ਡੈਥ ਵਾਰੰਟ’ ਜਾਰੀ ਕਰਨ ਦੀ ਅਪੀਲ ਕੀਤੀ ਗਈ ਸੀ। ਇਸ ਤੋਂ ਬਾਅਦ ਪੀੜਤਾ ਦੀ ਮਾਂ ਆਸ਼ਾ ਦੇਵੀ ਨੇ ਕਿਹਾ ਕਿ ਅਦਾਲਤ ਸਿਰਫ ਦੋਸ਼ੀਆਂ ਦੇ ਅਧਿਕਾਰਾਂ ਨੂੰ ਵੇਖ ਰਿਹਾ ਹੈ, ਸਾਡੇ ਨਹੀਂ। ਇਸ ਗੱਲ ਦੀ ਕੋਈ ਗਰੰਟੀ ਨਹੀਂ ਹੈ ਕਿ ਸੁਣਵਾਈ ਦੀ ਅਗਲੀ ਤਰੀਕ ‘ਤੇ ਫੈਸਲਾ ਦਿੱਤਾ ਜਾਵੇਗਾ। ਅਦਾਲਤ ਨੇ ਨਿਰਭਯਾ ਕਾਂਡ ਦੀ ਸੁਣਵਾਈ 7 ਜਨਵਰੀ ਨੂੰ ਤੈਅ ਕੀਤੀ ਹੈ ਅਤੇ ਤਿਹਾੜ ਜੇਲ ਅਧਿਕਾਰੀਆਂ ਨੂੰ ਦੋਸ਼ੀਆਂ ਨੂੰ ਇੱਕ ਹਫਤੇ ‘ਚ ਨੋਟਿਸ ਜਾਰੀ ਕਰਨ ਲਈ ਕਿਹਾ ਹੈ। ਇਸ ਦੌਰਾਨ ਪੀੜਤਾ ਦੀ ਮਾਂ ਦੇ ਵਕੀਲ ਨੇ ਅਦਾਲਤ ‘ਚ ਕਿਹਾ ਕਿ ਡੈਥ ਵਾਰੰਟ ਜਾਰੀ ਕਰਨ ‘ਚ ਕੋਈ ਰੁਕਾਵਟ ਨਹੀਂ ਹੈ।

Real Estate