ਸੁਖਬੀਰ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਔਰੰਗਜੇਬ ਵਾਂਗ ਘਰ ਵਿੱਚ ਬੰਦ ਕਰਕੇ ਪ੍ਰਧਾਨਗੀ ਹਥਿਆਈ-ਮੰਨਾ

1098

ਅੰਮ੍ਰਿਤਸਰ 16 ਦਸੰਬਰ (ਜਸਬੀਰ ਸਿੰਘ ਪੱਟੀ) ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਸਕੱਤਰ ਅਤੇ ਬੁਲਾਰੇ ਮਨਦੀਪ ਸਿੰਘ ਮੰਨਾ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਕਿਹਾ ਕਿ ਉਹ ਪੰਜਾਬ ਦੇ ਲੋਕਾਂ ਅਤੇ ਅਕਾਲੀ ਵਰਕਰਾਂ ਨੂੰ ਸਪਸ਼ੱਟ ਕਰਨ ਕਿ ਅਕਾਲੀ ਦਲ ਦੇ 99ਵੇਂ ਸਥਾਪਨਾ ਦਿਵਸ ਦੇ ਮੌਕੇ ‘ਤੇ ਸ੍ਰ ਪ੍ਰਕਾਸ਼ ਸਿੰਘ ਬਾਦਲ ਸਮਾਗਮ ਵਿੱਚ ਬੀਮਾਰ ਹੋਣ ਕਾਰਨ ਜਾਂ ਨਾਰਾਜ਼ ਹੋਣ ਕਾਰਨ ਜਾਂ ਫਿਰ ਇਕ ਸੋਚੀ ਸਮਝੀ ਰਾਜਨੀਤਕ ਸਾਜ਼ਿਸ਼ ਦੇ ਤਹਿਤ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਹੋਏ ਡੈਲੀਗੇਟ ਇਜਲਾਸ ਵਿੱਚ ਸ਼ਾਮਲ ਨਹੀਂ ਹੋਣ ਦਿੱਤਾ ਗਿਆ। ਉਹਨਾਂ ਕਿਹਾ ਕਿ ਸਿਆਸੀ ਪੰਡਤਾਂ ਵੱਲੋ ਇਹ ਵੀ ਕਿਆਸ ਅਰਾਈਆ ਲਗਾਈਆ ਜਾ ਰਹੀਆ ਹਨ ਕਿ ਸ੍ਰ ਬਾਦਲ ਦੇ ਸ਼ਾਮਲ ਹੋਣ ਨਾਲ ਸੁਖਬੀਰ ਦੀ ਪ੍ਰਧਾਨਗੀ ਤੇ ਕੋਈ ਸੰਕਟ ਬੱਦਲ ਨਾ ਮੰਡਰਾਉਣ ਲੱਗ ਪੈਣ। ਮਨਦੀਪ ਸਿੰਘ ਮੰਨਾ ਨੇ ਇਸ ਮਾਮਲੇ ਨੂੰ ਲੈ ਕੇ ਇਕ ਵੀਡਿਓ ਵੀ ਜਾਰੀ ਕਰਦੇ ਹੋਏ ਕਿਹਾ ਕਿ ਸੱਚ ਤਾਂ ਇਹ ਵੀ ਹੈ ਕਿ ਪ੍ਰਕਾਸ਼ ਸਿੰਘ ਬਾਦਲ ਬਿਲਕੁਲ ਠੀਕ ਠਾਕ ਹਨ ਪਰੰਤੂ 14 ਦਸੰਬਰ ਨੂੰ ਹੋਣ ਵਾਲੇ ਚੋਣ ਡੈਲੀਗੇਟ ਇਜਲਾਸ ਦੌਰਾਨ ਸ੍ਰ ਸੁਖਬੀਰ ਸਿੰਘ ਬਾਦਲ ਦੇ ਇਕ ਹਿਤੈਸ਼ੀ ਨੇ ਬਿਆਨ ਦਾਗਿਆ ਸੀ ਕਿ ਪ੍ਰਕਾਸ਼ ਸਿੰਘ ਬਾਦਲ ਦੀ ਸਿਹਤ ਠੀਕ ਨਹੀਂ ਸੀ,ਇਸ ਲਈ ਉਹ ਚੋਣ ਇਜਲਾਸ ਵਿੱਚ ਸ਼ਾਮਲ ਨਹੀਂ ਹੋ ਸਕੇ । ਅਗਲੇ ਹੀ ਦਿਨ ਪ੍ਰਕਾਸ਼ ਸਿੰਘ ਬਾਦਲ 15 ਦਸੰਬਰ ਨੂੰ ਖੁਦ ਬਠਿੰਡਾ ਦੇ ਇਕ ਵੱਡੇ ਹਸਪਤਾਲ ਵਿੱਚ ਆਪਣਾ ਰੁਟੀਨ ਚੈਕ ਅੱਪ ਕਰਵਾਉਣ ਗਏ ਅਤੇ ਡਾਕਟਰਾਂ ਨੇ ਉਹਨਾਂ ਦੇ ਸਾਰੇ ਟੈਸਟ ਕਰਕੇ ਉਹਨਾਂ ਨੂੰ ਪੂਰੀ ਤਰ•ਾਂ ਠੀਕ ਅਤੇ ਫਿਟ ਹੋਣ ਦਾ ਸਰਟੀਫਿਕੇਟ ਦੇ ਦਿੱਤਾ ਜਿਸ ਤੋ ਲੱਗਦਾ ਹੈ ਕਿ ਦਾਲ ਵਿੱਚ ਕੁਝ ਕਾਲਾ ਹੈ। 16 ਦਸੰਬਰ ਨੂੰ ਮੀਡੀਆ ਵਿੱਚ ਪ੍ਰਕਾਸ਼ ਸਿੰਘ ਬਾਦਲ ਦੇ ਪੂਰੀ ਤਰ•ਾਂ ਤੰਦਰੁਸਤ ਹੋਣ ਦੀ ਰਿਪੋਰਟ ਪ੍ਰਕਾਸ਼ਿਤ ਹੋਣ ਨਾਲ ਸੱਚਾਈ ਦੁਨੀਆਂ ਦੇ ਸਾਹਮਣੇ ਆ ਗਈ। ਮੰਨਾ ਨੇ ਖੁਲਾਸਾ ਕਰਦੇ ਹੋਏ ਕਿਹਾ ਕਿ ਅਸਲ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਡਰ ਤਾਂ ਇਸ ਗੱਲ ਦਾ ਸੀ ਕਿ ਅਕਾਲੀ ਦਲ ਦੇ ਅੰਦਰ ਜੋ ਹਾਲਾਤ ਚੱਲ ਰਹੇ ਹਨ ਉਸ ਨੂੰ ਮੁੱਖ ਰੱਖਦਿਆਂ ਹਾਊਸ ਵਿੱਚ ਮੌਜੂਦ ਕੋਈ ਮੈਂਬਰ ਸ੍ਰ ਸੁਖਬੀਰ ਸਿੰਘ ਬਾਦਲ ਦੀ ਜਗ•ਾ ਸ੍ਰ ਪ੍ਰਕਾਸ਼ ਸਿੰਘ ਬਾਦਲ ਦਾ ਨਾਮ ਅਕਾਲੀ ਦਲ ਦੇ ਪ੍ਰਧਾਨ ਦੇ ਰੂਪ ਵਿੱਚ ਪੇਸ਼ ਨਾ ਕਰ ਦੇਵੇ ਤੇ ਅਕਾਲੀ ਦਲ ਦੀ ਤਿਕੜੀ (ਸੁਖਬੀਰ, ਹਰਸਿਮਰਤ ਤੇ ਮਜੀਠੀਆ) ਸੋਚੀ ਸਮਝੀ ਤਾਜਪੋਸ਼ੀ ਸਿਆਸੀ ਹੜ• ਵਿੱਚ ਨਾ ਰੁੜ ਜਾਵੇ। ਸੁਖਬੀਰ ਦੇ ਇਸ ਡਰ ਦੇ ਕਾਰਨ ਹੀ ਉਹਨਾਂ ਦੇ ਸਾਥੀਆਂ ਨੇ ਸ੍ਰ ਪ੍ਰਕਾਸ਼ ਸਿੰਘ ਬਾਦਲ ਨੂੰ ਪਾਰਟੀ ਦੇ 99ਵੇ ਸਥਾਪਨਾ ਦਿਵਸ ‘ਤੇ ਡੈਲੀਗੇਟ ਇਜਲਾਸ ਤੋ ਦੂਰ ਰੱਖਿਆ,ਜਿਸ ਨੇ ਅਕਾਲੀ ਦਲ ਦੇ ਵਿਕਾਸ ਅਤੇ ਵਿਸਤਾਰ ਵਿੱਚ ਆਪਣੀ ਜਿੰਦਗੀ ਦਾ ਅੱਧੀ ਸਦੀ ਦਾ ਸਮਾਂ ਸਮੱਰਪਿੱਤ ਕਰ ਦਿੱਤਾ। ਮੰਨਾ ਨੇ ਕਿਹਾ ਕਿ ਅਕਾਲੀ ਦਲ ਦੇ 99ਵੇਂ ਸਥਾਪਨਾ ਦਿਵਸ ਦੇ ਮੌਕੇ ‘ਤੇ ਸੁਖਬੀਰ ਨੇ ਔਰੰਗਜ਼ੇਬ ਵਾਂਗ ਹੀ ਭੂਮਿਕਾ ਨਿਭਾਉਂਦੇ ਹੋਏ ਪ੍ਰਕਾਸ਼ ਸਿੰਘ ਬਾਦਲ ਨੂੰ ਕਥਿਤ ਰੂਪ ਵਿੱਚ ਕੈਦ ਵਿੱਚ ਰੱਖ ਸਮਾਗਮ ਵਿੱਚ ਸ਼ਾਮਿਲ ਹੀ ਨਹੀਂ ਹੋਣ ਦਿੱਤਾ। ਉਹਨਾਂ ਕਿਹਾ ਕਿ ਇਸ ਘਟਨਾ ਦਾ ਸੱਚ ਦੁਨੀਆ ਦੇ ਸਾਹਮਣੇ ਆਉਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਅਕਾਲੀ ਵਰਕਰਾਂ ਅਤੇ ਅਕਾਲੀ ਦਲ ਦੇ ਲਈ ਹਮੇਸ਼ਾ ਸਮੱਰਪਿਤ ਰਹਿਣ ਵਾਲਿਆਂ ਨੂੰ ਜਾਗ੍ਰਿਤ ਹੋਣਾ ਅੱਜ ਸਮੇ ਦੀ ਜਰੂਰਤ ਹੈ।ਅਕਾਲੀ ਦਲ ਸ਼ਹੀਦਾਂ, ਮੁਰੀਦਾਂ ਤੇ ਮਰਜੀਵੜਿਆ ਦੀ ਜਥੇਬੰਦੀ ਹੈ ਤੇ ਇਸ ਨੂੰ ਭੜਭੁਜਿਆ ਦੀ ਸਰਪ੍ਰਸਤੀ ਤੋ ਬਚਾਉਣ ਦੀ ਸਖਤ ਲੋੜ ਹੈ।

Real Estate