ਮੁਸ਼ੱਰਫ਼ ਨੂੰ ਤਾਨਾਸ਼ਾਹ ਬਣਨਾ ਪਿਆ ਮਹਿੰਗਾ , ਹੋਈ ਫਾਂਸੀ ਦੀ ਸਜ਼ਾ

2942

ਪਾਕਿਸਤਾਨ ਦੀ ਇੱਕ ਵਿਸ਼ੇਸ਼ ਅਦਾਲਤ ਨੇ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਤੇ ਫ਼ੌਜੀ ਜਰਨੈਲ ਪਰਵੇਜ਼ ਮੁਸ਼ੱਰਫ਼ ਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ ਹੈ। ਅਦਾਲਤ ਨੇ ਇਹ ਕਾਰਵਾਈ ਦੇਸ਼ ਦੇ ਸੰਵਿਧਾਨ ਨਾਲ ਛੇੜਖਾਨੀ ਕਰਨ ਤੇ ਦੇਸ਼–ਧਰੋਹ ਕਰਨ ਦੇ ਮਾਮਲੇ ’ਚ ਸੁਣਵਾਈ ਹੈ। ਸਰਕਾਰ ਨੇ ਇਸ ਮਾਮਲੇ ’ਚ ਸਾਬਕਾ ਚੀਫ਼ ਜਸਟਿਸ ਅਬਦੁਲ ਹਮੀਦ ਡੋਗਰ, ਸਾਬਕਾ ਕਾਨੂੰਨ ਮੰਤਰੀ ਜ਼ਾਹਿਦ ਹਾਮਿਦ ਤੇ ਸਾਬਕਾ ਪ੍ਰਧਾਨ ਮੰਤਰੀ ਸ਼ੌਕਤ ਅਜ਼ੀਜ਼ ਨੂੰ ਵੀ ਸ਼ਾਮਲ ਕਰਨ ਲਈ ਆਖਿਆ ਸੀ। ਮੌਜੂਦਾ ਸਰਕਾਰ ਮੰਨਦੀ ਹੈ ਕਿ ਇਹ ਤਿੰਨੇ ਵੀ ਜਨਰਲ ਪਰਵੇਜ਼ ਮੁਸ਼ੱਰਫ਼ ਨਾਲ ਇਸ ਸਾਜ਼ਿਸ਼ ਵਿੱਚ ਸ਼ਾਮਲ ਸਨ। ਅਦਾਲਤ ਨੇ ਆਪਣਾ ਫ਼ੈਸਲਾ ਐਲਾਨਣ ਤੋਂ ਪਹਿਲਾਂ ਸਰਕਾਰ ਦੀ ਇਹ ਬੇਨਤੀ ਰੱਦ ਕਰ ਦਿੱਤੀ ਸੀ ਤੇ ਮੁੱਦਈ ਨੂੰ ਆਪਣੀ ਦਲੀਲ ਮੈਰਿਟ ਦੇ ਆਧਾਰ ’ਤੇ ਪੇਸ਼ ਕਰਨ ਲਈ ਆਖਿਆ ਸੀ। ਵਿਸ਼ੇਸ਼ ਅਦਾਲਤ ਨੇ ਮੁੱਦਈ ਨੂੰ ਇਹ ਸੂਚਿਤ ਕੀਤਾ ਕਿ ਸੁਪਰੀਮ ਕੋਰਟ ਇਸ ਮਾਮਲੇ ’ਚ ਪਹਿਲਾਂ ਹੀ ਆਪਣਾ ਫ਼ੈਸਲਾ ਸੁਣਾ ਚੁੱਕੀ ਹੈ।
ਮੁਸ਼ੱਰਫ਼ ਇਸ ਵੇਲੇ ਪਾਕਿਸਤਾਨ ‘ਚ ਨਹੀਂ ਹਨ, ਉਹ ਦੁਬਈ ‘ਚ ਜ਼ੇਰੇ ਇਲਾਜ ਹਨ।

Real Estate