ਕਦੇ ਦਫਤਰ ਹੀ ਨਹੀਂ ਪਹੁੰਚੇ ਕੈਪਟਨ ਦੇ ਨਵੇਂ ਲਗਾਏ ਸਲਾਹਕਾਰ !

1081

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋ ਲਾਏ ਗਏ ਸਲਾਹਕਾਰ ਅਜੇ ਤੱਕ ਆਪਣੇ ਦਫਤਰਾਂ ਦੀ ਘੁੰਢ ਚੁਕਾਈ ਕਰਨ ਵੀ ਨਹੀਂ ਗਏ ਹਨ। ਕੈਪਟਨ ਅਮਰਿੰਦਰ ਸਿੰਘ ਵੱਲੋਂ ਸਤੰਬਰ ਮਹੀਨੇ 6 ਵਿਧਾਇਕਾਂ ਨੂੰ ਆਪਣਾ ਸਲਾਹਕਾਰ ਲਗਾ ਕੇ ਕੈਬਨਿਟ ਰੈਂਕ ਨਾਲ ਨਵਾਜਿਆ ਗਿਆ। ਨਿਯੁਕਤੀ ਤੋਂ ਕੁੱਝ ਦਿਨਾਂ ਬਾਅਦ ਸਲਾਹਕਾਰਾਂ ਨੂੰ ਸਟਾਫ਼, ਕਲਰਕ ਤੇ ਦਫਤਰ ਵੀ ਅਲਾੱਟ ਕਰ ਦਿੱਤੇ ਗਏ। ਸਲਾਹਕਾਰਾਂ ਦੀ ਨਿਯੁਕਤੀ ਪਿੱਛੇ ਕਾਂਗਰਸ ਦਾ ਤਰਕ ਸੀ ਕਿ ਜ਼ਮਾਨੇ ਦੇ ਹਿਸਾਬ ਨਾਲ ਕੰਮ ਇੰਨਾ ਵਧ ਗਿਆ ਕਿ ਮੁੱਖ ਮੰਤਰੀ ਨੂੰ ਸਲਾਹ ਦੇਣ ਲਈ ਸਲਾਹਕਾਰਾਂ ਦੀ ਲੋੜ ਮਹਿਸੂਸ ਹੋ ਰਹੀ ਸੀ।ਖ਼ਬਰਾਂ ਅਨੁਸਾਰ ਸਲਾਹਕਾਰਾਂ ਨੇ ਆਪਣੇ ਬਿਆਨਾਂ ਤੇ ਦਾਅਵਿਆਂ ਦੇ ਉਲਟ ਪਹਿਲਾਂ ਤਾਂ ਸਟਾਫ ਤੇ ਦਫਤਰ ਲਏ ਤੇ ਫਿਰ ਕੋਠੀਆਂ ਲਈ ਵੀ ਅਪਲਾਈ ਕਰ ਦਿੱਤਾ। ਬਕਾਇਦਾ ਸਲਾਹਕਾਰਾਂ ਲਈ ਪੰਜਾਬ ਸਕੱਤਰੇਤ ਦੇ ਅੰਦਰ ਦਫਤਰ ਖੰਗਾਲੇ ਗਏ। ਸਕੱਤਰੇਤ ਅੰਦਰ ਕੋਈ ਕਮਰਾ ਖਾਲੀ ਨਾ ਹੋਣ ਕਰਕੇ ਆਈਏਐਸ ਅਫਸਰਾਂ ਤੱਕ ਨੂੰ ਮਿੰਨੀ ਸਕੱਤਰੇਤ ਸ਼ਿਫਟ ਕੀਤਾ ਗਿਆ। ਕਮਰੇ ਖਾਲੀ ਕਰਵਾ ਸਲਾਹਕਾਰਾਂ ਲਈ ਦਫਤਰ ਸਜਾ ਦਿੱਤੇ ਗਏ ਸਨ। ਦਫਤਰਾਂ ਦੇ ਅੰਦਰ ਬਕਾਇਦਾ ਨਵੇਂ ਸੋਫੇ, ਕੁਰਸੀਆਂ ਤੇ ਕੰਪਿਊਟਰ ਸਿਸਟਮ ਲਾਏ ਗਏ। ਪਰ ਉਹ ਕਮਰੇ ਕਿਸੇ ਦੇ ਵੀ ਕੰਮ ਨਹੀਂ ਆ ਰਹੇ। ਕਿਉਂਕਿ ਇਨ੍ਹਾਂ ਦਫਤਰਾਂ ਦੇ ਅੰਦਰ ਬੈਠਣ ਲਈ ਕੋਈ ਸਲਾਹਕਾਰ ਨਹੀਂ ਆ ਰਿਹਾ। ਮੰਤਰੀਆਂ ਲਈ ਲਾਇਆ ਗਿਆ ਸਟਾਫ ਵੀ ਸਵੇਰ ਤੋਂ ਸ਼ਾਮ ਤੱਕ ਉਡੀਕ ਕਰਦਾ ਰਹਿੰਦਾ ਕਿ ਕਦੇ ਕੋਈ ਸਲਾਹਕਾਰ ਇਨ੍ਹਾਂ ਦਫ਼ਤਰਾਂ ਚ ਆ ਕੇ ਬੈਠੇਗਾ। ਪਰ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ, ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ, ਤਰਸੇਮ ਸਿੰਘ ਡੀਸੀ, ਸੰਗਤ ਸਿੰਘ ਗਿਲਜਿਆ, ਕੁਲਜੀਤ ਨਾਗਰਾ ਤੇ ਇੰਦਰਬੀਰ ਬੁਲਾਰੀਆ ਕਦੇ ਆਪਣੇ ਦਫਤਰ ਨਹੀਂ ਗਏ।
ਕਾਂਗਰਸ ਸਰਕਾਰ ਦੀ ਕਾਰਗੁਜਾਰੀ ਉਤੇ ਕਰ ਦਿੱਤੇ, ਸਿਮਰਜੀਤ ਬੈਂਸ ਨੇ ਕਿਹਾ ਕਿ ਵੱਡੇ ਦਾਅਵੇ ਕਰਨ ਵਾਲਾ ਰਾਜਾ ਵੜਿੰਗ ਇੱਕ ਦਿਨ ਸਰਕਾਰੀ ਕੋਠੀ ਲਈ ਵੀ ਅਪਲਾਈ ਕਰਦਾ ਨਜ਼ਰ ਆਊ। ਅਕਾਲੀ ਦਲ ਦੇ ਦਲਜੀਤ ਚੀਮਾ ਨੇ ਕਿਹਾ ਕਿ ਵਿਧਾਇਕਾਂ ਨੂੰ ਸਲਾਹਕਾਰ ਕੋਈ ਕੰਮ ਕਰਵਾਉਣ ਲਈ ਨਹੀਂ ਸਗੋਂ ਆਪਣੀ ਸਰਕਾਰ ਬਚਾਉਣ ਲਈ ਲਗਾਇਆ ਗਿਆ ਸੀ।

Real Estate