ਨਿਊਜ਼ੀਲੈਂਡ ਕ੍ਰਿਕਟ ‘ਚ ਇਕ ਹੋਰ ਕੀਵੀ ਇੰਡੀਅਨ

1288

ਨਿਊਜ਼ੀਲੈਂਡ ਦੀ ਅੰਡਰ-19 ਟੀਮ ਦੇ ਵਿਚ ਭਾਰਤੀ ਗਭਰੂ ਅਦਿਥਿਆ ਅਸ਼ੋਕ ਦੀ ਚੋਣ-ਖੇਡੇਗਾ ਵਿਸ਼ਵ ਕੱਪ

ਔਕਲੈਂਡ 15 ਦਸੰਬਰ (ਹਰਜਿੰਦਰ ਸਿੰਘ ਬਸਿਆਲਾ)-ਕ੍ਰਿਕਟ ਪ੍ਰਤੀ ਭਾਰਤੀ ਨੌਜਵਾਨਾਂ ਦਾ ਪਿਆਰ ਅੰਤਾਂ ਦਾ ਹੈ। ਭਾਰਤ ਸਮੇਤ ਵਿਦੇਸ਼ਾਂ ਦੇ ਵਿਚ ਵੀ ਭਾਰਤੀ ਮੂਲ ਦੇ ਨੌਜਵਾਨ ਆਪਣੀ ਮਿਹਨਤ ਦੇ ਸਹਾਰੇ ਵੱਡੇ-ਵੱਡੇ ਖੇਡ ਕਲੱਬਾਂ ਦੇ ਵਿਚ ਆਪਣੀ ਥਾਂ ਬਨਾਉਣ ਦੇ ਕਾਬਿਲ ਹੋ ਜਾਂਦੇ ਹਨ। ਕਿਸੇ ਦੂਸਰੇ ਦੇਸ਼ ਦੇ ਵਿਚ ਆਪਣੀ ਖੇਡ ਦੇ ਨਾਲ ਲੋਕਾਂ ਨੂੰ ਪ੍ਰਭਾਵਿਤ ਕਰਨਾ ਅਤੇ ਫਿਰ ਦੇਸ਼ ਦੀ ਰਾਸ਼ਟਰੀ ਟੀਮ ਦੇ ਲਈ ਚੁਣੇ ਜਾਣਾ ਸੱਚਮੁੱਚ ਵੱਡੀ ਗੱਲ ਹੈ ਤੇ ਭਾਰਤੀ ਫ਼ਖਰ ਮਹਿਸੂਸ ਕਰ ਸਕਦੇ ਹਨ। ਨਿਊਜ਼ੀਲੈਂਡ ਵਸਦੇ ਸਮੁੱਚੇ ਭਾਰਤੀ ਭਾਈਚਾਰੇ ਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਹੁਣ ਇਕ 17 ਸਾਲਾ ਭਾਰਤੀ ਨੌਜਵਾਨ ਅਦਿਥਿਆ ਅਸ਼ੌਕ ਜੋ ਕਿ 4 ਸਾਲ ਦੀ ਉਮਰ ਵਿਚ ਤਾਮਿਲਨਾਢੂ ਤੋਂ ਇਥੇ ਆਪਣੇ ਪਰਿਵਾਰ ਨਾਲ ਆਇਆ ਸੀ, ਨਿਊਜ਼ੀਲੈਂਡ ਦੀ ਅੰਡਰ-19 ਟੀਮ ਦੇ ਲਈ ਚੁਣਿਆ ਗਿਆ ਹੈ। ਇਹ ਨੌਜਵਾਨ ਅੰਡਰ-19 ਵਿਸ਼ਵ ਕੱਪ ਦੇ ਵਿਚ ਕ੍ਰਿਕਟ ਮੈਚ ਖੇਡੇਗਾ। ਇਹ ਵਿਸ਼ਵ ਕੱਪ 17 ਜਨਵਰੀ 2020 ਤੋਂ 9 ਫਰਵਰੀ ਤੱਕ ਸਾਊਥ ਅਫਰੀਕਾ ਦੇ ਵਿਚ ਕਰਵਾਇਆ ਜਾ ਰਿਹਾ ਹੈ। 18 ਜਨਵਰੀ ਨੂੰ ਇਹ ਨੌਜਵਾਨ ਪਹਿਲਾ ਮੈਚ ਜਾਪਾਨ ਦੇ ਵਿਰੁੱਧ ਖੇਡੇਗਾ। ਅਦਿਥਿਆ ਅਸ਼ੋਕ ਤੇਜ ਬਾਉਲਰ ਦੇ ਤੌਰ ‘ਤੇ ਜਾਣਿਆ ਜਾਂਦਾ ਹੈ ਅਤੇ ਤੇਜ ਰਫਤਾਰ ਨਾਲ ਵਿਕਟਾਂ ਲੈਣ ਦੇ ਵਿਚ ਕਾਫੀ ਮੁਹਾਰਿਤ ਹਾਸਿਲ ਰੱਖਦਾ ਹੈ। ਅਦਿਥਿਆ ਨੂੰ ਬੰਗਲਾਦੇਸ਼ ਦੇ ਨਾਲ ਇਕ ਮੈਚ ਲਈ ਪਹਿਲਾਂ ਵੀ ਇਸੇ ਸਾਲ ਦੇ ਸ਼ੁਰੂ ਵਿਚ ਅੰਡਰ-19 ਦੇ ਲਈ ਚੁਣਿਆ ਗਿਆ ਸੀ। ਅਦਿਥਿਆ ਇਸ ਤੋਂ ਪਹਿਲਾਂ 2017 ਦੇ ਵਿਚ ਪ੍ਰੀਮੀਅਰ ਬੁਆਏਜ਼ ਬਾਉਲਰ ਆਫ ਦੀ ਯੀਅਰ (14 ਵਿਕਟਾਂ), ਬੈਸਟ ਬਾਉਲਰ ਫਸਟ 11 ਕ੍ਰਿਕਟ, 2017-18 ਵਾਈਟ ਕ੍ਰਾਸਟ ਡਿਸਟ੍ਰਿਕਟ ਟੂਰਨਾਮੈਂਟ ਦੇ ਵਿਚ ਬਾਉਲਰ ਆਫ ਦਾ ਟੂਰਨਾਮੈਂਟ (16 ਵਿਕਟਾਂ), ਜੇਨਰ ਸਕੌਟ ਪ੍ਰਾਈਜ ਫਾਰ ਬੈਸਟ ਆਲ ਰਾਉਂਡਰ ਇਕ ਫਸਟ-11 ਕ੍ਰਿਕਟ, 2018-19 ਵਿਚ ਦੁਬਾਰਾ ਵਾਈਟ ਕ੍ਰਾਸ ਡਿਸਟ੍ਰਿਕਟ ਟੂਰਨਾਮੈਂਟ ਦੇ ਵਿਚ ਬਾਉਲਰ ਆਫ ਦਾ ਟੂਰਨਾਮੈਂਟ (12 ਵਿਕਟਾਂ), 2019 ਦੇ ਵਿਚ ਅੰਡਰ 17 ਨੈਸ਼ਨਲ ਟੂਰਨਾਮੈਂਟ ਬਾਉਲਰ ਆਫ ਦਾ ਯੀਅਰ (17 ਵਿਕਟਾਂ), 2019 ਦੇ ਵਿਚ ਕੈਪਟਨ ਆਫ ਮੈਗਜ਼ ਫਸਟ-11 ਕ੍ਰਿਕਟ, ਇੰਡੀਅਨ ਨਿਊਜ਼ ਲਿੰਕ ਸਪੋਰਟਸ ਐਵਾਰਡ ਫਾਰ ਅੰਡਰ-19 ਕ੍ਰਿਕਟਰ ਆਫ ਦਾ ਯੀਅਰ, ਨਿਊਜ਼ੀਲੈਂਡ ਟੂਰ ਬੰਗਲਾਦੇਸ਼, ਅਸਟਰੇਲੀਆ ਅਤੇ ਅੰਡਰ-19 ਰਾਸ਼ਟਰੀ ਟੂਰਨਾਮੈਂਟ ਦੇ ਵਿਚ ਸਭ ਤੋਂ ਜਿਆਦਾ ਵਿਕਟਾਂ (12) ਲੈਣ ਵਾਲਾ ਦੂਜਾ ਕ੍ਰਿਕਟਰ ਹੈ।

Real Estate