ਭੁੱਖ ਹੜਤਾਲ ‘ਤੇ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਦੀ ਸਿਹਤ ਵਿਗੜੀ

1173

ਭੁੱਖ ਹੜਤਾਲ ‘ਤੇ ਬੈਠੀ ਦਿੱਲੀ ਮਹਿਲਾ ਕਮਿਸ਼ਨ ਦੀ ਮੁਖੀ ਸਵਾਤੀ ਮਾਲੀਵਾਲ ਦੀ ਹਾਲਤ ਵਿਗੜ ਗਈ ਹੈ। ਜਿਸ ਤੋਂ ਬਾਅਦ ਸਵਾਤੀ ਮਾਲੀਵਾਲ ਨੂੰ ਐਲ ਐਨ ਜੇ ਪੀ ਹਸਪਤਾਲ ‘ਚ ਭਰਤੀ ਕੀਤਾ ਗਿਆ ਹੈ । ਅੱਜ ਐਤਵਾਰ ਨੂੰ ਸਵਾਤੀ ਮਾਲੀਵਾਲ ਦੀ ਭੁੱਖ ਹੜਤਾਲ ਦਾ 13ਵਾਂ ਦਿਨ ਹੈ।ਦਰਾਬਾਦ ਵਿੱਚ ਵੈਟਰਨਰੀ ਡਾਕਟਰ ਨਾਲ ਸਮੂਹਿਕ ਜਬਰ ਜਨਾਹ ਅਤੇ ਜਿਊਂਦਾ ਸਾੜਨ ਦੀ ਘਟਨਾ ਤੋਂ ਬਾਅਦ, ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਮੈਨ ਸਵਾਤੀ ਮਾਲੀਵਾਲ ਭੁੱਖ ਹੜਤਾਲ ਉੱਤੇ ਬੈਠੀ ਸੀ। ਉਹ ਮੰਗ ਕਰ ਰਹੀ ਸੀ ਕਿ ਬਲਾਤਕਾਰੀਆਂ ਨੂੰ ਛੇ ਮਹੀਨਿਆਂ ਵਿੱਚ ਫਾਂਸੀ ਦਿੱਤੀ ਜਾਵੇ।ਇਸ ਤੋਂ ਪਹਿਲਾਂ ਸਵਾਤੀ ਮਾਲੀਵਾਲ ਨੇ ਮਰਨ ਤੱਕ ਭੁੱਖ ਹੜਤਾਲ ‘ਤੇ ਜਾਣ ਤੋਂ ਪਹਿਲਾਂ ਟਵੀਟ ਕਰਦੇ ਹੋਏ ਲਿਖਿਆ ਸੀ-‘ਬਹੁਤ ਹੋ ਗਿਆ! 6 ਸਾਲ ਦੀ ਬੇਟੀ ਅਤੇ ਹੈਦਰਾਬਾਦ ਬਲਾਤਕਾਰ ਪੀੜਤ ਲੜਕੀ ਦਾ ਚੀਕ ਮੈਨੂੰ 2 ਮਿੰਟ ਲਈ ਨਹੀਂ ਬੈਠਣ ਦੇ ਰਹੀ। ਬਲਾਤਕਾਰ ਕਰਨ ਵਾਲੇ ਨੂੰ ਹਰ ਛੇ ਮਹੀਨਿਆਂ ਵਿੱਚ ਫਾਂਸੀ ਦੇਣੀ ਚਾਹੀਦੀ ਹੈ। ਇਸ ਕਾਨੂੰਨ ਨੂੰ ਲਾਗੂ ਕਰਨ ਲਈ ਮੈਂ ਕੱਲ੍ਹ ਤੋਂ ਜੰਤਰ-ਮੰਤਰ ਵਿਖੇ ਮਰਨ ਵਰਤ ‘ਤੇ ਬੈਠ ਰਹੀ ਹਾਂ। ਜਦੋਂ ਤੱਕ ਔਰਤਾਂ ਨੂੰ ਸੁਰੱਖਿਆ ਦੀ ਗਾਰੰਟੀ ਨਹੀਂ ਮਿਲ ਜਾਂਦੀ ਮੈਂ ਭੁੱਖ ਹੜਤਾਲ ਉੱਤੇ ਰਹਾਂਗੀ!

Real Estate