ਫਾਰੂਕ ਅਬਦੁੱਲਾ ਦੀ ਹਿਰਾਸਤ ਤਿੰਨ ਮਹੀਨੇ ਹੋਰ ਵਧਾਈ

976

ਧਾਰਾ 370 ਦੇ ਖਾਤਮੇ ਮਗਰੋਂ ਜੰਮੂ-ਕਸ਼ਮੀਰ ਸੂਬੇ ਵਿੱਚ ਤਿੰਨ ਵਾਰ ਮੁੱਖ ਮੰਤਰੀ ਰਹੇ ਫਾਰੂਕ ਅਬਦੁੱਲਾ ਦੀ ਹਿਰਾਸਤ ਦੀ ਸ਼ਨੀਵਾਰ ਨੂੰ ਤਿੰਨ ਮਹੀਨਿਆਂ ਲਈ ਹੋਰ ਵਧਾ ਦਿੱਤੀ ਗਈ ਹੈ । ਉਹ ਉਪ-ਜੇਲ੍ਹ ਵਿੱਚ ਤਬਦੀਲ ਆਪਣੇ ਘਰ ਵਿੱਚ ਰਹਿਣਗੇ। ਅਬਦੁੱਲਾ ਪੰਜ ਵਾਰ ਸੰਸਦ ਮੈਂਬਰ ਰਹੇ ਹਨ। ਕੇਂਦਰ ਨੇ 5 ਅਗਸਤ ਨੂੰ ਜੰਮੂ-ਕਸ਼ਮੀਰ ਸੂਬੇ ਦਾ ਵਿਸ਼ੇਸ਼ ਦਰਜਾ ਹਟਾਉਣ ਅਤੇ ਉਸ ਦੀ ਵੰਡ ਦਾ ਐਲਾਨ ਕੀਤਾ ਸੀ ਅਤੇ ਉਸੇ ਦਿਨ ਤੋਂ ਹੀ ਉਹ ਹਿਰਾਸਤ ਵਿੱਚ ਹੈ। ਨੈਸ਼ਨਲ ਕਾਨਫਰੰਸ (ਐਨਸੀ) ਦੇ ਨੇਤਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਉੱਤੇ ਸਖਤ ਵਿਵਸਥਾ ਵਾਲੇ ਪੀਪਲਜ਼ ਸਕਿਉਰਿਟੀ ਐਕਟ (ਪੀਐਸਏ) ਪਹਿਲੀ ਵਾਰ 17 ਸਤੰਬਰ ਨੂੰ ਲਾਇਆ ਗਿਆ ਸੀ, ਜਿਸ ਦੇ ਕੁਝ ਹੀ ਘੰਟੇ ਬਾਅਦ ਐਮਡੀਐਮਕੇ ਨੇਤਾ ਵਾਇਕੋ ਦੀ ਇੱਕ ਪਟੀਸ਼ਨ ‘ਤੇ ਉੱਚ ਅਦਾਲਤ ਨੇ ਸੁਣਵਾਈ ਕਰਨ ਵਾਲਾ ਸੀ। ਪਟੀਸ਼ਨ ਵਿੱਚ ਵਾਇਕੋ ਨੇ ਦੋਸ਼ ਲਾਇਆ ਕਿ ਐਨਸੀ ਨੇਤਾ ਨੂੰ ਗ਼ੈਰ ਕਾਨੂੰਨੀ ਢੰਗ ਨਾਲ ਹਿਰਾਸਤ ਵਿੱਚ ਲਿਆ ਗਿਆ ਹੈ।
ਐਨਐਸ ਪ੍ਰਧਾਨ ਉੱਤੇ ਪੀਐਸਏ ਦੇ ਸਰਕਾਰੀ ਆਦੇਸ਼ਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ ਜੋ ਕਿਸੇ ਵਿਅਕਤੀ ਨੂੰ ਬਿਨਾਂ ਸੁਣਵਾਈ ਤਿੰਨ ਤੋਂ ਛੇ ਮਹੀਨਿਆਂ ਤੱਕ ਜੇਲ੍ਹ ਵਿੱਚ ਰੱਖਣ ਦੀ ਆਗਿਆ ਦਿੰਦਾ ਹੈ।

Real Estate