ਦਿੱਲੀ ‘ਚ ਅੱਗ ਲੱਗਣ ਦੀ ਇੱਕ ਹੋਰ ਘਟਨਾ 3 ਮੌਤਾਂ

733

ਦਿੱਲੀ ਦੇ ਸ਼ਾਲੀਮਾਰ ਬਾਗ਼ ਇਲਾਕੇ ‘ਚ ਇੱਕ ਘਰ ਵਿਚ ਅੱਗ ਲੱਗਣ ਕਾਰਨ 3 ਔਰਤਾਂ ਦੀ ਮੌਤ ਹੋ ਗਈ ਜਦਕਿ 4 ਲੋਕ ਜ਼ਖ਼ਮੀ ਹੋ ਗਏ। ਤਿੰਨ ਬੱਚਿਆਂ ਸਮੇਤ 6 ਲੋਕਾਂ ਨੂੰ ਬਚਾ ਲਿਆ ਗਿਆ ਹੈ। ਹਾਦਸਾ ਸ਼ਨਿਚਰਵਾਰ ਸ਼ਾਮ 6 ਵਜੇ ਵਾਪਰਿਆ। ਗੰਭੀਰ ਰੂਪ ਨਾਲ ਸੜ ਰਹੇ ਲੋਕਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਜਿੰਨ੍ਹਾਂ ਵਿੱਚੋਂ ਜਹਾਂ ਕਿਰਣ (60), ਸੋਮਵਤੀ (57) ਅਤੇ ਕਮਤਾਦੇਵੀ (75) ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਵਮਸ਼ਿਕਾ (14), ਅਕਸ਼ਿਤ (15), ਇਨਾ (27) ਅਤੇ ਲਾਜਵੰਤੀ (68) ਜ਼ੇਰੇ ਇਲਾਜ ਹਨ। ਰਾਤ 8 ਵਜੇ ਅੱਗ ‘ਤੇ ਪੂਰੀ ਤਰ੍ਹਾਂ ਕਾਬੂ ਪਾਇਆ ਗਿਆ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।
ਪਿਛਲੇ ਦਿਨੀਂ ਵੀ ਦਿੱਲੀ ਦੀ ਅਨਾਜ ਮੰਡੀ ਵਿੱਚ ਇੱਕ ਫੈਕਟਰੀ ਨੂੰ ਅੱਗ ਲੱਗੀ। ਇਸ ਵਿਚ 43 ਲੋਕਾਂ ਦੀ ਮੌਤ ਹੋ ਗਈ ਸੀ।

Real Estate