ਸੰਸਦੀ ਕਮੇਟੀ ਦੀ ਟਰੰਪ ਵਿਰੁੱਧ ਦੋਸ਼ਾਂ ਨੂੰ ਮਨਜੂਰੀ,ਹੁਣ ਵਧੇਗੀ ਅੱਗੇ ਮਹਾਦੋਸ਼ ਦੀ ਪ੍ਰਕਿਰਿਆ

2462

ਅਮਰੀਕੀ ਸੰਸਦ ਮੈਂਬਰਾਂ ਨੇ ਸ਼ੁੱਕਰਵਾਰ ਨੂੰ ਡੋਨਾਲਡ ਟਰੰਪ ਵਿਰੁੱਧ ਦੋ ਦੋਸ਼ਾਂ ਨੂੰ ਮਨਜੂਰੀ ਦੇ ਦਿੱਤੀ ਹੈ। ਇਸ ਤਹਿਤ ਕਥਿਤ ਦੁਰਾਚਾਰ ਲਈ ਪ੍ਰਤੀਨਿਧੀ ਸਭਾ ‘ਚ ਰਾਸ਼ਟਰਪਤੀ ਟਰੰਪ ਵਿਰੁੱਧ ਮਹਾਦੋਸ਼ ਦੀ ਪ੍ਰਕਿਰਿਆ ਅੱਗੇ ਵਧੇਗੀ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ‘ਤੇ ਆਪਣੇ ਦਫਤਰ ਦੀ ਸ਼ਕਤੀ ਦਾ ਦੁਰਉਯੋਗ ਕਰਨ ਦਾ ਦੋਸ਼ ਲੱਗਾ ਹੈ। ਸਦਨ ਦੀ ਨਿਆਂਇਕ ਕਮੇਟੀ ‘ਚ ਡੈਮੋਕ੍ਰੇਟਸ ਅਤੇ ਰਿਪਬਲਿਕਨ ਸੰਸਦ ਮੈਂਬਰਾਂ ਨੇ 17 ਦੇ ਮੁਕਾਬਲੇ 23 ਵੋਟਾਂ ਨਾਲ ਮਤਦਾਨ ਕੀਤਾ। ਇਸ ਤਰ੍ਹਾਂ ਅਮਰੀਕਾ ਦੇ ਇਤਿਹਾਸ ‘ਚ ਟਰੰਪ ਅਜਿਹੇ ਤੀਜੇ ਰਾਸ਼ਟਰਪਤੀ ਬਣ ਜਾਣਗੇ, ਜਿਨ੍ਹਾਂ ਵਿਰੁੱਧ ਮਹਾਦੋਸ਼ ਦੀ ਕਾਰਵਾਈ ਅੱਗੇ ਵਧੇਗੀ।
ਮਾਮਲਾ ਯੂਕਰੇਨ ਦੇ ਸਾਬਕਾ ਉਪ ਰਾਸ਼ਟਰਪਤੀ ਜੋ ਬਿਡੇਨ ਵਿਰੁੱਧ ਯੂਕਰੇਨ ‘ਚ ਜਾਂਚ ਸ਼ੁਰੂ ਕਰਵਾਉਣ ਦੀ ਕੋਸ਼ਿਸ਼ ਦਾ ਹੈ। ਟਰੰਪ ਨੇ ਇਸ ਲਈ ਆਪਣੇ ਯੂਕਰੇਨੀ ਹਮਅਹੁਦਾ ਵੋਲੋਦੀਮੀਰ ਜੈਲੇਂਸਕੀ ‘ਤੇ ਦਬਾਅ ਪਾਇਆ ਸੀ। ਕਿਹਾ ਜਾਂਦਾ ਹੈ ਕਿ ਬਿਡੇਨ ਡੈਮੋਕ੍ਰੇਟਿਕ ਪਾਰਟੀ ਵੱਲੋਂ 2020 ਦੀਆਂ ਚੋਣਾਂ ਵਿਚ ਟਰੰਪ ਵਿਰੁੱਧ ਉਮੀਦਵਾਰ ਹੋ ਸਕਦੇ ਹਨ। ਇਸ ਲਈ ਟਰੰਪ ਨੇ ਉਨ੍ਹਾਂ ਦਾ ਰਸਤਾ ਰੋਕਣ ਲਈ ਉਨ੍ਹਾਂ ਨੂੰ ਜਾਂਚ ਵਿਚ ਫਸਾਉਣ ਦੀ ਕੋਸ਼ਿਸ਼ ਕੀਤੀ ਹੈ।

Real Estate