ਭਾਰਤ ਵਿੱਚ ਸਭ ਤੋਂ ਜ਼ਿਆਦਾ ਨਸ਼ਾ ਤਸਕਰ ਪੰਜਾਬ ‘ਚ !

1370

ਭਾਰਤ ਵਿੱਚ ਸਭ ਤੋਂ ਜ਼ਿਆਦਾ ਨਸ਼ਾ ਤਸਕਰ ਪੰਜਾਬ ‘ਚ ਹਨ ਇਹ ਗ੍ਰਹਿ ਮੰਤਰਾਲੇ ਦੀ ਰਿਪੋਰਟ ਅਨੁਸਾਰ ਹੈ । ਭਾਰਤੀ ਗ੍ਰਹਿ ਮੰਤਰਾਲੇ ਰਿਪੋਰਟ ਅਨੁਸਾਰ ਪਿਛਲੇ ਚਾਰ ਸਾਲਾਂ ਵਿਚ ਪੰਜਾਬ ਵਿਚੋਂ 46,909 ਨਸ਼ਾ ਤਸਕਰ ਗ੍ਰਿਫਤਾਰ ਹੋਏ ਹਨ। ਨਸ਼ਾ ਤਸਕਰਾਂ ਦੀਆਂ ਗ੍ਰਿਫਤਾਰੀਆਂ ਸਾਲ 2015 ਤੋਂ 2018 ਵਿਚ ਹੋਈਆਂ ਹਨ। ਪੰਜਾਬ ਸਰਕਾਰ ਵੱਲੋਂ ਸੂਬੇ ਵਿਚ ਨਸ਼ਾ ਖਤਮ ਕਰਨ ਲਈ ਸਖਤ ਮੁਹਿੰਮ ਚਲਾਈ ਹੋਈ ਹੈ ਪਰ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਹੋਈ ਰਿਪੋਰਟ ਦੇ ਅੰਕੜੇ ਕੁਝ ਹੋਰ ਹੀ ਬਿਆਨ ਕਰ ਰਹੇ ਹਨ।
ਸਿੱਕਮ ਵਿੱਚ ਸਭ ਤੋਂ ਘੱਟ 5 ਤਸਕਰ ਸਾਲ 2018 ‘ਚ ਗ੍ਰਿਫਤਾਰ ਹੋਏ । ਪੰਜਾਬ ਵਿੱਚੋਂ 2015 ‘ਚ 12189 , ਸਾਲ 2016 ‘ਚ 7019 , ਸਾਲ 2017 ‘ਚ 13958 , ਸਾਲ 2018 ‘ਚ 13743 ਤਸਕਰ ਗ੍ਰਿਫਤਾਰ ਹੋਏ ਹਨ । ਇਹ ਕਹਿਣਾ ਮੁਸ਼ਕਿਲ ਹੈ ਕਿ ਇਹਨਾਂ ਚੋਂ ਕਿੰਨੇ ਜੇਲ੍ਹਾਂ ‘ਚ ਹਨ ਤੇ ਕਿੰਨੇ ਜਮਾਨਤਾਂ ਲੈ ਕੇ ਜੇਲ੍ਹਾਂ ਚੋਂ ਬਾਹਰ ?

Real Estate