ਗੰਢੇ ਹੋਣ ਲੱਗੇ ਚੋਰੀ !

4017

ਪਿਆਜ਼ ਦੀਆਂ ਕੀਮਤਾਂ ਅਸਮਾਨੀ ਚੜ੍ਹੀਆਂ ਹੋਈਆਂ ਹਨ। ਮਹਿੰਗੇ ਪਿਆਜਾਂ ਦੀ ਚੋਰੀ ਵੀ ਹੋਣ ਲੱਗੀ ਹੈ। ਇਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ, ਪਰ ਚੋਰੀ ਦੀ ਸਾਰੀ ਘਟਨਾ ਸੀਸੀਟੀਵੀ ਵਿਚ ਕੈਦ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਅੰਮ੍ਰਿਤਸਰ ਦੀ ਸਬਜੀ ਮੰਡੀ ਦੀ ਹੈ। ਵੀਡੀਓ ਵਿਚ ਵੇਖਿਆ ਜਾ ਸਕਦਾ ਹੈ ਕਿ ਇਕ ਨੌਜਵਾਨ ਗਲੀ ਵਿਚੋਂ ਜਾ ਰਹੇ ਇਕ ਟੈਂਪੂ ਵਿਚੋਂ ਬੜੀ ਆਸਾਨੀ ਨਾਲ ਪਿਆਜ ਦਾ ਥੈਲਾ ਉਤਾਰ ਲੈਂਦਾ ਹੈ ਪਰ ਟੈਂਪੂ ਵਾਲੇ ਨੂੰ ਇਸ ਬਾਰੇ ਕੋਈ ਪਤਾ ਨਹੀਂ ਲੱਗਦਾ। ਹਾਲਾਂਕਿ ਗਲੀ ਵਿਚ ਕਾਫੀ ਭੀੜ ਸੀ। ਇਹ ਵੀਡੀਓ ਤੇਜੀ ਨਾਲ ਵਾਈਰਲ ਹੋ ਰਹੀ ਹੈ।

Real Estate