PUBG ਗੇਮ ਖੇਡਦਾ ਹੋਇਆ ਪਾਣੀ ਭੁਲੇਖੇ ਪੀ ਗਿਆ ਕੈਮੀਕਲ , ਹੋਈ ਮੌਤ

911

ਮੋਬਾਈਲ ਗੇਮ ਪੱਬ-ਜੀ ਕਾਰਨ ਮੰਗਲਵਾਰ ਨੂੰ ਇਕ 20 ਸਾਲਾ ਨੌਜਵਾਨ ਸੌਰਵ (ਗਵਾਲੀਅਰ) ਦੀ ਮੌਤ ਹੋ ਗਈ। ਪੁਲਿਸ ਛਾਣਬੀਨ ਅਨੁਸਾਰ ਸੌਰਵ ਚਾਂਦੀ ਦੇ ਗਹਿਣਿਆਂ ਨੂੰ ਪਾਲਿਸ਼ ਕਰਨ ਦਾ ਕੰਮ ਕਰਦਾ ਸੀ , ਸੌਰਵ ਆਪਣੇ ਦੋਸਤ ਨਾਲ ਰੇਲ ਰਾਹੀ ਆਗਰਾ ਜਾ ਰਿਹਾ ਸੀ। ਇਸ ਦੌਰਾਨ ਉਹ ਆਪਣੇ ਕੰਨਾਂ ਚ ਹੈੱਡਫ਼ੋਨ ਲਗਾ ਕੇ ਮੋਬਾਈਲ ਚ ਪਬਜੀ ਗੇਮ ਖੇਡਣ ਲੱਗ ਪਿਆ। ਇਸ ਦੌਰਾਨ ਉਸਦਾ ਦੋਸਤ ਸੰਤੋਸ਼ ਵੀ ਬੇਧਿਆਨੀ ਹੋ ਗਿਆ। ਮੋਬਾਈਲ ਚ ਪਬਜੀ ਗੇਮ ਖੇਡਦੇ-ਖੇਡਦੇ ਸੌਰਵ ਇੰਨਾ ਖੁੱਬ ਗਿਆ ਕਿ ਉਸ ਨੇ ਪਿਆਸ ਲੱਗਣ ਤੇ ਬਿਨਾਂ ਦੇਖੇ ਹੀ ਆਪਣੇ ਬੈਗ ਚ ਰੱਖੀ ਪਾਣੀ ਦੀ ਬੌਤਲ ਦੀ ਥਾਂ ਬੈਗ ਚ ਇਕ ਹੋਰ ਰੱਖੀ ਗਹਿਣਿਆਂ ਨੂੰ ਪਾਲਸ਼ ਕਰਨ ਵਾਲੇ ਕੈਮੀਕਲ ਦੀ ਬੌਤਲ ਪਾਣੀ ਸਮਝ ਕੇ ਪੀ ਲਈ। ਗਲੇ ਚ ਕੈਮੀਕਲ ਉਤਰਦੇ ਹੀ ਸੌਰਵ ਦੀ ਹਾਲਾਤ ਖਰਾਬ ਹੋ ਗਈ। ਨੇੜੇ ਬੈਠੇ ਲੋਕ ਵੀ ਸੌਰਵ ਦੀ ਵਿਗੜੀ ਹਾਲਤ ਦੇਖ ਕੇ ਘਬਰਾ ਗਏ। ਤੇਜ਼ ਰਫਤਾਰ ਚ ਜਾ ਰਹੀ ਰੇਲ ਚ ਸੌਰਵ ਨੂੰ ਮੌਕੇ ਤੇ ਤੁਰੰਤ ਇਲਾਜ ਨਾ ਮਿਲ ਸਕਣ ਕਾਰਨ ਉਸ ਦੀ ਤੜਪ-ਤੜਪ ਕੇ ਮੌਤ ਹੋ ਗਈ। ਰੇਲ ਆਗਰਾ ਕੈਂਟ ਪੁੱਜੀ ਜਿਸ ਤੋਂ ਬਾਅਦ ਉਸਦੀ ਲਾਸ਼ ਨੂੰ ਰੇਲ ਚੋਂ ਉਤਾਰਿਆ ਗਿਆ। ਰੇਲਵੇ ਪੁਲਿਸ ਨੇ ਲਾਸ਼ ਕਬਜ਼ੇ ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

Real Estate