ਲਾਹੌਰ ਦੀ ਅਦਾਲਤ ਨੇ ਹਾਫ਼ਿਜ਼ ਸਈਦ ਨੂੰ ਅੱਤਵਾਦੀਆਂ ਨੂੰ ਧਨ ਮੁਹੱਈਆ ਕਰਾਉਣ ਦੇ ਮਾਮਲੇ ‘ਚ ਦੋਸ਼ੀ ਕਰਾਰ ਦਿੱਤਾ

2837

ਪਾਕਿਸਤਾਨ ‘ਚ ਲਾਹੌਰ ਦੀ ਇੱਕ ਅਦਾਲਤ ਨੇ ਮੁੰਬਈ ਅੱਤਵਾਦੀ ਹਮਲੇ ਦੇ ਮਾਸਟਰਮਾਈਂਡ ਅਤੇ ਜਮਾਤ-ਉਦ-ਦਾਵਾ ਦੇ ਮੁਖੀ ਹਾਫ਼ਿਜ਼ ਸਈਦ ਨੂੰ ਅੱਤਵਾਦੀਆਂ ਨੂੰ ਧਨ ਮੁਹੱਈਆ ਕਰਾਉਣ ਦੇ ਮਾਮਲੇ ‘ਚ ਅੱਜ ਦੋਸ਼ੀ ਠਹਿਰਾਇਆ ਹੈ। ਮੀਡੀਆ ਰਿਪੋਰਟਾਂ ਅਨੁਸਾਰ ਜੱਜ ਅਰਸ਼ਦ ਭੁੱਟਾ ਨੇ ਸਈਦ ਅਤੇ ਜਮਾਤ ਨਾਲ ਜੁੜੇ ਚਾਰ ਹੋਰ ਲੋਕਾਂ ਨੂੰ ਇਸ ਮਾਮਲੇ ‘ਚ ਦੋਸ਼ੀ ਕਰਾਰਿਆ ਹੈ। ਜੱਜ ਦੇ ਇਸ ਐਲਾਨ ਤੋਂ ਬਾਅਦ ਅਦਾਲਤ ਦੀ ਕਾਰਵਾਈ ਕੱਲ੍ਹ ਤੱਕ ਲਈ ਮੁਲਤਵੀ ਕਰ ਦਿੱਤੀ ਗਈ ਹੈ।
ਪਾਕਿਸਤਾਨੀ ਪੰਜਾਬ ਦੀ ਪੁਲਿਸ ਦੇ ਅੱਤਵਾਦ–ਵਿਰੋਧੀ ਵਿਭਾਗ ਦੀ ਐਫ਼ਆਈਆਰ 30/19 ਅਧੀਨ ਹਾਫ਼ਿਜ਼ ਸਈਦ ਤੇ ਹੋਰਨਾਂ ਵਿਰੁੱਧ ਮਾਮਲੇ ’ਤੇ ਅੱਤਵਾਦੀਆਂ ਮਾਲੀ ਇਮਦਾਦ ਦੇ ਸਬੰਧ ਵਿੱਚ ਅੱਤਵਾਦ–ਵਿਰੋਧੀ ਅਦਾਲਤ–1 ਵਿੱਚ ਦੋਸ਼ ਆਇਦ ਕੀਤੇ ਜਾਣੇ ਸਨ ਪਰ ਹੈਰਾਨੀਜਨਕ ਢੰਗ ਨਾਲ ਸਹਿ–ਦੋਸ਼ੀ ਮਲਿਕ ਜ਼ਫ਼ਰ ਇਕਬਾਲ ਨੂੰ ਜੇਲ੍ਹ ਤੋਂ ਅਦਾਲਤ ਲਿਆਂਦਾ ਹੀ ਨਹੀਂ ਗਿਆ। ਇਸੇ ਲਈ ਉਸ ਦਿਨ ਇਸ ਮਾਮਲੇ ’ਚ ਦੋਸ਼ ਆਇਦ ਕਰਨ ਲਈ 11 ਦਸੰਬਰ ਦਾ ਦਿਨ ਮੁਕੱਰਰ ਕੀਤਾ ਗਿਆ ਸੀ।

Real Estate