ਬਰੈਂਪਟਨ ‘ਚ ਪੰਜਾਬੀ ਮੁੰਡੇ ਨੇ ਕੁੜੀ ਦਾ ਕਤਲ ਕਰਨ ਮਗਰੋਂ ਕੀਤੀ ਖੁਦਕੁਸ਼ੀ

1497

ਕੈਨੇਡਾ ‘ਚ ਬਰੈਂਪਟਨ ਦੇ ਈਗਲ ਰਿੱਜ ਡਰਾਈਵ ਇਲਾਕੇ ਦੇ ਇੱਕ ਘਰ ਵਿਚੋਂ ਇੱਕ ਪੰਜਾਬੀ ਮੁੰਡੇ ਤੇ ਕੁੜੀ ਦੀ ਲਾਸ਼ ਮਿਲੀ ਹੈ ।ਪੀਲ੍ਹ ਪੁਲਿਸ ਅਨੁਸਾਰ 9 ਦਸੰਬਰ ਨੂੰ ਨਵਦੀਪ ਸਿੰਘ (35) ਨੇ ਖ਼ੁਦਕੁਸੀ ਕਰਨ ਤੋਂ ਪਹਿਲਾਂ ਸ਼ਰਨਜੀਤ ਕੌਰ (27) ਨੂੰ ਕਤਲ ਕਰ ਦਿੱਤਾ ਸੀ। ਸ਼ਰਨਜੀਤ ਕੌਰ ਜੋ ਟੋਰਾਂਟੋ ਦੀ ਰਹਿਣ ਵਾਲੀ ਸੀ ਤੇ ਨਵਦੀਪ ਸਿੰਘ ਬਰੈਂਪਟਨ ਦਾ ਰਹਿਣ ਵਾਲਾ ਸੀ। ਪੁਲਿਸ ਅਨੁਸਾਰ ਨਵਦੀਪ ਨੇ ਸ਼ਰਨਜੀਤ ਨੂੰ ਕਤਲ ਕਰ ਕੇ ਖ਼ੁਦ ਨੂੰ ਵੀ ਖ਼ਤਮ ਕਰ ਲਿਆ, ਇਸ ਕਰਕੇ ਜਾਂਚ ਅਧਿਕਾਰੀ ਕਿਸੇ ਹੋਰ ਪਹਿਲੂ ਤੇ ਜਾਂਚ ਨੂੰ ਜਾਰੀ ਰੱਖਣ ਦੀ ਲੋੜ ਮਹਿਸੂਸ ਨਹੀਂ ਕਰ ਰਹੇ। ਨਵਦੀਪ ਸਿੰਘ ਅੰਮ੍ਰਿਤਸਰ ਦੇ ਬਾਬਾ ਬੱਕਲ ਨੇੜੇ ਪਿੰਡ ਖਿਲਚੀਆਂ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਜੋ ਸਟੂਡੈਂਟ ਵੀਜ਼ੇ ਤੇ ਆਇਆ ਸੀ । ਸ਼ਰਨਜੀਤ ਕੌਰ ਨੂਰਮਹਿਲ ਦੇ ਨੇੜੇ ਪਿੰਡ ਦੀ ਸੀ ਅਤੇ ਉਸਨੂੰ ਪੀ ਆਰ ਮਿਲ ਚੁੱਕੀ ਸੀ ।

Real Estate