ਗੋਹੇ ਤੋਂ ਲੱਕੜ ਤਿਆਰ ਕਰਨ ਵਾਲੇ ਵਿਲੱਖਣ ਪ੍ਰਾਜੈਕਟ ਦਾ ਆਰੰਭ

784

ਕਮਾਲਪੁਰ ਗਊਸ਼ਾਲਾ ਵਿਚ ਤਿਆਰ ਲੱਕੜ ਦੀ ਸ਼ਮਸ਼ਾਨ ਘਾਟਾਂ ਅਤੇ ਭੱਠਿਆਂ ਵਿਚ ਹੋਵੇਗੀ ਵਰਤੋਂ
ਗਊਸ਼ਾਲਾ ਨੂੰ ਆਮਦਨ ਹੋਣ ਦੇ ਨਾਲ-ਨਾਲ ਵਾਤਾਵਰਨ ਵੀ ਰਹੇਗਾ ਸ਼ੁੱਧ
ਸੁਲਤਾਨਪੁਰ ਲੋਧੀ (ਕਪੂਰਥਲਾ), 10 ਦਸੰਬਰ (ਕੌੜਾ) -ਬੇਸਹਾਰਾ ਪਸ਼ੂਆਂ ਦੇ ਰੱਖ-ਰਖਾਅ ਲਈ ਪਿੰਡ ਕਮਾਲਪੁਰ ਵਿਖੇ ਬਣਾਈ ਗਈ ਗੳੂਸ਼ਾਲਾ ਵਿਚ ਗੋਬਰ ਤੋਂ ਲੱਕੜ ਤਿਆਰ ਕਰਨ ਦੇ ਵਿਲੱਖਣ ਪ੍ਰਾਜੈਕਟ ਦਾ ਉਦਘਾਟਨ ਅੱਜ ਵਿਧਾਇਕ ਸ। ਨਵਤੇਜ ਸਿੰਘ ਚੀਮਾ ਅਤੇ ਡਿਪਟੀ ਕਮਿਸ਼ਨਰ ਇੰਜ: ਡੀ। ਪੀ। ਐਸ ਖਰਬੰਦਾ ਵੱਲੋਂ ਕੀਤਾ ਗਿਆ। ਪੰਜਾਬ ਦੀ ਕਿਸੇ ਗਊਸ਼ਾਲਾ ਵਿਚ ਲਗਾਏ ਗਏ ਆਪਣੀ ਤਰਾਂ ਦੇ ਇਸ ਪਹਿਲੇ ਪ੍ਰਾਜੈਕਟ ਤਹਿਤ ਰੋਜ਼ਾਨਾ 2500 ਕਿਲੋ ਲੱਕੜੀ ਤਿਆਰ ਕੀਤੀ ਜਾਵੇਗੀ, ਜਿਹੜੀ ਕਿ ਸ਼ਮਸ਼ਾਨ ਘਾਟਾਂ ਅਤੇ ਭੱਠਿਆਂ ਆਦਿ ਵਿਚ ਵਰਤੋਂ ਵਿਚ ਲਿਆਂਦੀ ਜਾਵੇਗੀ।
ਇਸ ਮੌਕੇ ਵਿਧਾਇਕ ਸ। ਚੀਮਾ ਅਤੇ ਡਿਪਟੀ ਕਮਿਸ਼ਨਰ ਇੰਜ: ਖਰਬੰਦਾ ਨੇ ਦੱਸਿਆ ਕਿ ਇਸ ਪ੍ਰਾਜੈਕਟ ਦੇ ਸ਼ੁਰੂ ਹੋਣ ਨਾਲ ਜਿਥੇ ਗਊਸ਼ਾਲਾ ਨੂੰ ਆਮਦਨ ਹੋਵੇਗੀ, ਉਥੇ ਵਾਤਾਵਰਨ ਨੂੰ ਸ਼ੁੱਧ ਰੱਖਣ ਵਿਚ ਵੀ ਮਦਦ ਮਿਲੇਗੀ। ਉਨਾਂ ਦੱਸਿਆ ਕਿ ਇਸ ਪ੍ਰਾਜੈਕਟ ਤਹਿਤ ਇਕ ਗਊਸ਼ਾਲਾ ਵਿਚ ਇਕ ਵਿਸ਼ੇਸ਼ ਮਸ਼ੀਨ ਲਗਾਈ ਗਈ ਹੈ, ਜਿਸ ਨਾਲ ਗੋਲ ਅਤੇ ਚੌਰਸ ਦੋਵੇਂ ਤਰਾਂ ਦੀਆਂ ਲੱਕੜਾਂ ਤਿਆਰ ਕੀਤੀਆਂ ਜਾ ਸਕਦੀਆਂ ਹਨ। ਉਨਾਂ ਕਿਹਾ ਕਿ ਗੳੂਸ਼ਾਲਾ ਵਿਚ ਰੋਜ਼ਾਨਾ 3000 ਕਿਲੋ ਦੇ ਕਰੀਬ ਗੋਬਰ ਇਕੱਤਰ ਹੁੰਦਾ ਹੈ, ਜਿਸ ਤੋਂ 2500 ਕਿਲੋ ਲੱਕੜ ਤਿਆਰ ਕੀਤੀ ਜਾ ਸਕਦੀ ਹੈ। ਉਨਾਂ ਕਿਹਾ ਕਿ ਇਸ ਨਾਲ ਲੱਕੜਾਂ ਲਈ ਰੁੱਖਾਂ ’ਤੇ ਨਿਰਭਰਤਾ ਘੱਟ ਜਾਵੇਗੀ। ਸ। ਚੀਮਾ ਨੇ ਕਿਹਾ ਕਿ ਇਸ ਪ੍ਰਾਜੈਕਟ ਨੂੰ ਜ਼ਿਲੇ ਦੇ ਪੇਂਡੂ ਖੇਤਰਾਂ ਵਿਚ ਇਕ ਪਾਇਲਟ ਪ੍ਰਾਜੈਕਟ ਵਜੋਂ ਚਲਾਇਆ ਜਾਵੇਗਾ ਅਤੇ ਇਸ ਤੋਂ ਇਲਾਵਾ ਉਹ ਪੂਰੇ ਸੂਬੇ ਵਿਚ ਇਸ ਸਿਸਟਮ ਨੂੰ ਲਾਗੂ ਕਰਵਾਉਣ ਦਾ ਯਤਨ ਕਰਨਗੇ।
ਡਿਪਟੀ ਕਮਿਸ਼ਨਰ ਇੰਜ: ਖਰਬੰਦਾ ਨੇ ਇਸ ਮੌਕੇ ਕਿਹਾ ਕਿ ਪ੍ਰਧਾਨ ਮੰਤਰੀ ਰੋਜ਼ਗਾਰ ਗਾਰੰਟੀ ਯੋਜਨਾ ਤਹਿਤ ਪਿੰਡਾਂ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਅਜਿਹੀਆਂ ਮਸ਼ੀਨਾਂ 33 ਫੀਸਦੀ ਸਬਸਿਡੀ ’ਤੇ ਮੁਹੱਈਆ ਕਰਵਾ ਕੇ ਉਨਾਂ ਨੂੰ ਸਵੈ-ਰੁਜ਼ਗਾਰ ਦੇ ਮੌਕੇ ਪ੍ਰਦਾਨ ਕੀਤੇ ਜਾਣਗੇ। ਉਨਾਂ ਕਿਹਾ ਕਿ ਤਿਆਰ ਕੀਤੀ ਗਈ ਲੱਕੜ ਸ਼ਮਸ਼ਾਨ ਘਾਟਾਂ ਨੂੰ ਸਪਲਾਈ ਕੀਤੀ ਜਾਵੇਗੀ। ਇਸ ਦੌਰਾਨ ਮੌਕੇ ’ਤੇ ਹੀ ਡੇਰਾਂ ਸੈਦਾਂ ਦੇ ਸ਼ਮਸ਼ਾਨਘਾਟ ਨੂੰ ਇਹ ਲੱਕੜ ਸਪਲਾਈ ਕਰਨ ਲਈ ਸਮਝੌਤਾ ਸਹੀਬੱਧ ਕੀਤਾ ਗਿਆ। ਇਸ ਦੌਰਾਨ ਜ਼ਿਲੇ ਵਿਚ ਪਸ਼ੂਆਂ ਨੂੰ ਮੂੰਹ-ਖੁਰ ਦੇ ਟੀਕੇ ਲਗਾਉਣ ਦੀ ਵੀ ਸ਼ੁਰੂਆਤ ਕੀਤੀ ਗਈ, ਜਿਸ ਤਹਿਤ ਜ਼ਿਲੇ ਭਰ ਵਿਚ 1 ਲੱਖ 80 ਹਜ਼ਾਰ ਪਸ਼ੂਆਂ ਨੂੰ ਮੁਫ਼ਤ ਟੀਕੇ ਲਗਾਏ ਜਾਣਗੇ। ਇਸ ਦੌਰਾਨ ਉਨਾਂ ਗਊਸ਼ਾਲਾ ਦੇ ਪ੍ਰਬੰਧਾਂ ਨੂੰ ਹੋਰ ਬਿਹਤਰ ਬਣਾਉਣ ਲਈ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ।
ਇਸ ਮੌਕੇ ਐਸ। ਡੀ। ਐਮ ਸੁਲਤਾਨਪੁਰ ਲੋਧੀ ਡਾ। ਚਾਰੂਮਿਤਾ, ਸਕੱਤਰ ਜ਼ਿਲਾ ਪ੍ਰੀਸ਼ਦ ਸ੍ਰੀ ਗੁਰਦਰਸ਼ਨ ਲਾਲ ਕੁੰਡਲ, ਐਕਸੀਅਨ ਪੰਚਾਇਤੀ ਰਾਜ ਸ੍ਰੀ ਸੰਦੀਪ ਸ੍ਰੀਧਰ, ਪ੍ਰਧਾਨ ਨਗਰ ਕੌਂਸਲ ਸੁਲਤਾਨਪੁਰ ਲੋਧੀ ਸ੍ਰੀ ਅਸ਼ੋਕ ਕੁਮਾਰ ਮੋਗਲਾ, ਬੀ। ਡੀ। ਪੀ। ਓ ਸ। ਗੁਰਪ੍ਰਤਾਪ ਸਿੰਘ ਗਿੱਲ, ਡਿਪਟੀ ਡਾਇਰੈਕਟਰ ਪਸ਼ੂ ਪਾਲਣ ਡਾ। ਪ੍ਰਦੀਪ ਗੋਇਲ, ਸਹਾਇਕ ਡਾਇਰੇਕਟਰ ਪਸ਼ੂ ਪਾਲਣ ਡਾ। ਦਵਿੰਦਰ ਆਨੰਦ, ਸੁਪਰਡੈਂਟ ਸ੍ਰੀ ਸਾਹਿਲ ਓਬਰਾਏ, ਡਾ। ਲਖਵਿੰਦਰ ਸਿੰਘ, ਸ੍ਰੀ ਕਪੂਰ ਚੰਦ ਗਰਗ, ਸ੍ਰੀ ਪ੍ਰਮੋਦ ਕੁਮਾਰ ਗੁਪਤਾ, ਸ੍ਰੀ ਅਸ਼ਵਨੀ ਗਰਗ, ਮੈਂਬਰ ਜ਼ਿਲਾ ਸ਼ਿਕਾਇਤ ਨਿਵਾਰਣ ਕਮੇਟੀ ਸ੍ਰੀ ਰਮੇਸ਼ ਡਡਵਿੰਡੀ, ਸ। ਸਤਿੰਦਰ ਸਿੰਘ ਚੀਮਾ, ਸ੍ਰੀ ਰਵਿੰਦਰ ਰਵੀ, ਸ। ਦਵਿੰਦਰ ਪਾਲ ਸਿੰਘ ਆਹੂਜਾ, ਡੀ। ਐਲ। ਐਸ। ਏ ਦੇ ਮੈਂਬਰ ਸ੍ਰੀ ਸੰਜੀਵ ਕੁਮਾਰ, ਡਾ। ਰਮੇਸ਼ ਸ਼ਰਮਾ, ਗੳੂਸ਼ਾਲਾ ਦੇ ਮੈਨੇਜਰ ਸ੍ਰੀ ਰਾਜੇਸ਼ ਕੁਮਾਰ, ਸਰਪੰਚ ਸ। ਕੁਲਦੀਪ ਸਿੰਘ ਮੋਠਾਂਵਾਲ, ਸਰਪੰਚ ਮਨਦੀਪ ਸਿੰਘ ਅਲਾਦਿੱਤਾ, ਸਰਪੰਚ ਸ। ਕੁਲਦੀਪ ਸਿੰਘ ਡਡਵਿੰਡੀ, ਸਰਪੰਚ ਕੁਲਵੰਤ ਸਿੰਘ ਕੋਟਲਾ, ਉੱਪ ਚੇਅਰਮੈਨ ਬਲਾਕ ਸੰਮਤੀ, ਉੱਪ ਚੇਅਰਮੈਨ ਬਲਾਕ ਸੰਮਤੀ ਸ। ਮੰਗਲ ਸਿੰਘ ਭੱਟੀ, ਬਲਾਕ ਸੰਮਤੀ ਮੈਂਬਰ ਸ੍ਰੀ ਸਿੰਦਰਪਾਲ ਤੇ ਸ। ਰਤਨ ਸਿੰਘ, ਸ। ਗੁਰਬਚਨ ਸਿੰਘ ਸੇਚਾਂ, ਸ। ਮਲਕੀਤ ਸਿੰਘ ਨੰਬਰਦਾਰ, ਸ। ਅੰਗਰੇਜ਼ ਸਿੰਘ ਢਿੱਲੋਂ ਅਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ।

Real Estate