ਅਮਰੀਕਾ ਦੇ ਨਿਊਜਰਸੀ ‘ਚ ਹੋਈ 1 ਘੰਟਾ ਗੋਲੀਬਾਰੀ : 6 ਮੌਤਾਂ

2500

ਅਮਰੀਕਾ ਦੇ ਸੂਬੇ ਨਿਊਜਰਸੀ ਦੇ ਸ਼ਹਿਰ ਜਰਸੀ ’ਚ ਮੰਗਲਵਾਰ ਸ਼ਾਮੀਂ ਇੱਕ ਰਿਹਾਇਸ਼ੀ ਇਲਾਕੇ ’ਚ ਗੋਲ਼ੀਬਾਰੀ ਕਾਰਨ 6 ਜਾਣੇ ਮਾਰੇ ਗਏ। ਖ਼ਬਰਾਂ ਅਨੁਸਾਰ ਘਟਨਾ ਇੱਕ ਸਟੋਰ ’ਚ ਵਾਪਰੀ, ਜਿੱਥੇ ਇੱਕ ਪੁਲਿਸ ਅਧਿਕਾਰੀ ਤੇ ਦੋ ਹਮਲਾਵਰਾਂ ਸਮੇਤ ਛੇ ਵਿਅਕਤੀ ਮਾਰੇ ਗਏ। ਮੀਡੀਆ ਰਿਪੋਰਟਾਂ ਅਨੁਸਾਰ ਇਸ ਇਲਾਕੇ ਨੂੰ ਕੋਸ਼ਰ ਬਾਜ਼ਾਰ ਆਖਿਆ ਜਾਂਦਾ ਹੈ ਜੋ ਸੰਘਣੀ ਆਬਾਦੀ ਵਾਲੇ ਇਲਾਕੇ ’ਚ ਸਥਿਤ ਹੈ। ਬਾਜ਼ਾਰ ’ਚ ਜਾ ਰਹੇ ਤਿੰਨ ਆਮ ਰਾਹਗੀਰ ਵੀ ਮਾਰੇ ਗਏ ਹਨ। ਮਾਰੇ ਗਏ ਪੁਲਿਸ ਅਧਿਕਾਰੀ ਦਾ ਨਾਂਅ ਜੋਜ਼ਫ਼ ਸੀਲਜ਼ ਹੈ ਤੇ ਉਹ 40 ਸਾਲਾਂ ਦੇ ਸਨ। ਉਹ ਲੰਮੇ ਸਮੇਂ ਤੋਂ ਨਿਊ ਜਰਸੀ ਪੁਲਿਸ ਵਿਭਾਗ ਨਾਲ ਜੁੜੇ ਹੋਏ ਸਨ। ਪੁਲਿਸ ਲਾਗਲੇ ਕਬਰਿਸਤਾਨ ’ਚ ਇੱਕ ਕਤਲ ਕੇਸ ਦੀ ਜਾਂਚ ਕਰਨ ਲਈ ਪੁੱਜੀ ਸੀ। ਉੱਥੇ ਇੱਕ ਬੰਦੂਕਧਾਰੀ ਵੀ ਮੌਜੂਦ ਸੀ। ਦੂਜਾ ਹਮਲਾਵਰ ਇੱਕ ਟਰੱਕ ਵਿੱਚ ਬੈਠਾ ਸੀ। ਕੁਝ ਹੀ ਸਮੇਂ ਬਾਅਦ ਉਹ ਉਸ ਟਰੱਕ ਰਾਹੀਂ ਫ਼ਰਾਰ ਹੋ ਗਏ ਤੇ ਪੁਲਿਸ ਉਨ੍ਹਾਂ ਦੇ ਪਿੱਛੇ ਲੱਗ ਗਈ। ਆਖ਼ਰ ਪੁਲਿਸ ਨੇ ਉਨ੍ਹਾਂ ਨੂੰ ਕੋਸ਼ਰ ਬਾਜ਼ਾਰ ’ਚ ਘੇਰ ਲਿਆ। ਉੱਥੇ ਉਨ੍ਹਾਂ ਪੁਲਿਸ ਅਧਿਕਾਰੀਆਂ ਤੇ ਆਮ ਨਾਗਰਿਕਾਂ ਉੱਤੇ ਗੋਲ਼ੀਆਂ ਵਰ੍ਹਾ ਦਿੱਤੀਆਂ। ਇੱਕ ਘੰਟੇ ਤੱਕ ਗੋਲ਼ੀਬਾਰੀ ਹੁੰਦੀ ਰਹੀ। ਪੁਲਿਸ ਨੇ ਇਹ ਸਪੱਸ਼ਟ ਕੀਤਾ ਕਿ ਜਿਸ ਸਟੋਰ ’ਚ ਗੋਲੀਬਾਰੀ ਹੋਈ, ਹਮਲਾਵਰ ਭੱਜ ਕੇ ਉਸ ਅੰਦਰ ਲੁਕਣ ਲਈ ਚਲੇ ਗਏ ਸਨ।

Real Estate