ਪੰਜਾਬ ਵਿੱਚ ਹੋ ਰਹੇ ਵਿਸ਼ਵ ਕਬੱਡੀ ਕੱਪ ਦਾ ਅੱਜ ਫ਼ਾਈਨਲ ਭਾਰਤ–ਕੈਨੇਡਾ ਵਿਚਾਲੇ : ਟੂਰਨਾਮੈਂਟ ਵਿਖਿਆ ਦਰਸ਼ਕ ਖਿੱਚਣ ‘ਚ ਅਸਫ਼ਲ

736

ਸ੍ਰੀ ਗੁਰੂ ਨਾਨਕ ਸਾਹਿਬ ਦੇ 550 ਸਾਲਾਂ ਜਨਮ ਦਿਵਸ ਨੁੰ ਸਮਰਪਿਤ ਵਿਸ਼ਵ ਕਬੱਡੀ ਕੱਪ ਪੰਜਾਬ ਵਿੱਚ ਖੇਡਿਆ ਜਾ ਰਿਹਾ ਹੈ । ਇਸ ਵਿਸ਼ਵ ਕੱਪ ਦੇ ਮੈਚ ਦਰਸ਼ਕਾਂ ਦੀ ਭੀੜ ਖਿੱਚਣ ‘ਚ ਅਸਫਲ ਦਿਖੇ । ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਵਿਸ਼ਵ ਕਬੱਡੀ ਕੱਪ ਅੱਜ 10 ਦਸੰਬਰ ਨੂੰ ਦੇ ਫ਼ਾਈਨਲ ਮੈਚ ’ਚ ਭਾਰਤ ਤੇ ਕੈਨੇਡਾ ਵਿਚਾਲੇ ਮੁਕਾਬਲਾ ਹੋਵੇਗਾ। ਇਸ ਤੋਂ ਪਹਿਲਾਂ ਦੋ ਸੈਮੀ–ਫ਼ਾਈਨਲ ਮੈਚ ਸ੍ਰੀ ਅਨੰਦਪੁਰ ਸਾਹਿਬ ਦੇ ਚਰਨ ਗੰਗਾ ਸਪੋਰਟਸ ਸਟੇਡੀਅਮ ’ਚ ਖੇਡੇ ਗਏ। ਮੁਕਾਬਲਿਆਂ ਦੌਰਾਨ ਕੈਨੇਡਾ ਦੀ ਟੀਮ ਨੇ ਇੰਗਲੈਂਡ ਅਤੇ ਭਾਰਤ ਨੇ ਅਮਰੀਕਾ ਦੀ ਟੀਮ ਨੂੰ ਹਰਾ ਕੇ ਫ਼ਾਈਨਲ ’ਚ ਜਗ੍ਹਾ ਬਣਾਈ। ਮੈਚਾਂ ਦਾ ਉਦਘਾਟਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਨੇ ਕੀਤਾ। ਪਹਿਲਾ ਸੈਮੀ–ਫ਼ਾਈਨਲ ਮੁਕਾਬਲਾ ਕੈਨੇਡਾ ਤੇ ਇੰਗਲੈਂਡ ਵਿਚਾਲੇ ਹੋਇਆ। ਇਸ ਵਿੱਚ ਇੰਗਲੈਂਡ ਦੀ ਟੀਮ ਨੇ 10 ਅੰਕ ਹਾਸਲ ਕੀਤੇ। ਕੈਨੇਡਾ ਨੇ 09 ਅੰਕ ਹਾਸਲ ਕੀਤੇ। ਇਸ ਤੋਂ ਬਾਅਦ ਬਾਕੀ ਤਿੰਨੇ ਕੁਆਰਟਰ ਫ਼ਾਈਨਲ ਮੈਚਾਂ ਵਿੱਚ ਕੈਨੇਡਾ ਦੀ ਟੀਮ ਨੇ ਇੰਗਲੈਂਡ ਉੱਤੇ ਬੜ੍ਹਤ ਕਾਇਮ ਰੱਖਦਿਆਂ ਅੰਤ ਵਿੱਚ 45 ਅੰਕ ਹਾਸਲ ਕਰ ਕੇ ਇੰਗਲੈਂਡ ਨੂੰ ਹਰਾਉਣ ਵਿੱਚ ਸਫ਼ਲਤਾ ਹਾਸਲ ਕੀਤੀ। ਇੰਗਲੈਂਡ ਨੇ ਕੁੱਲ 29 ਅੰਕ ਹਾਸਲ ਕੀਤੇ। ਟੂਰਨਾਮੈਂਟ ਦੇ ਦੂਜੇ ਸੈਮੀ–ਫ਼ਾਈਨਲ ਮੈਚ ਦੌਰਾਨ ਭਾਰਤ ਦੀ ਟੀਮ ਅਮਰੀਕੀ ਟੀਮ ਉੱਤੇ ਲਗਾਤਾਰ ਭਾਰੂ ਪੈਂਦੀ ਦਿਸੀ। ਪਹਿਲੇ ਕੁਆਰਟਰ ਫ਼ਾਈਨਲ ’ਚ ਭਾਰਤ ਨੇ 18 ਅਤੇ ਅਮਰੀਕਾ ਨੇ ਸਿਰਫ਼ 5 ਅੰਕ ਹਾਸਲ ਕੀਤੇ ਸਨ।ਮੈਚ ਦੇ ਹਾਫ਼ ਸਮੇਂ ’ਚ ਭਾਰਤ ਦੇ 33 ਅਤੇ ਅਮਰੀਕਾ ਦੇ 13 ਅੰਕ ਸਨ; ਜਦ ਕਿ ਤੀਜੇ ਕੁਆਰਟਰ ’ਚ ਭਾਰਤ ਦੇ 47 ਅਤੇ ਅਮਰੀਕਾ ਦੇ 21 ਅੰਕ ਰਹੇ। ਮੈਚ ਦੀ ਸਮਾਪਤੀ ’ਤੇ ਭਾਰਤ ਦੇ 59 ਅਤੇ ਅਮਰੀਕਾ ਦੇ 31 ਅੰਕ ਰਹੇ।

Real Estate