ਨਾਗਰਿਕਤਾ ਬਿਲ ਪਾਸ ਹੋਣ ਪਿੱਛੋਂ ਆਸਾਮ ’ਚ ਰੋਸ ਮੁਜ਼ਾਹਰੇ

1070

ਆਸਾਮ ’ਚ ਨਾਗਰਿਕਤਾ ਸੋਧ ਬਿਲ ਦੇ ਲੋਕ ਸਭਾ ’ਚ ਪਾਸ ਹੋਣ ਤੋਂ ਬਾਅਦ ਵਿਰੋਧ ਪ੍ਰਦਰਸ਼ਨ ਵਧ ਗਏ ਹਨ। ਆਸਾਮ ’ਚ ਆਲ ਅਸਮ ਸਟੂਡੈਂਟ ਯੂਨੀਅਨ ਨੇ ਡਿਬਰੂਗੜ੍ਹ ’ਚ ਨਾਗਰਿਕਤਾ ਸੋਧ ਬਿਲ ਵਿਰੁੱਧ ਧਰਨਾ ਦਿੱਤਾ। ਇਸ ਦੌਰਾਨ ਉੱਥੇ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੇ ਟਾਇਰ ਵੀ ਸਾੜੇ। ਇਸ ਤੋਂ ਇਲਾਵਾ ਇਸ ਬਿਲ ਦੇ ਪਾਸ ਹੋਣ ਵਿਰੁੱਧ ‘ਨੌਰਥ ਈਸਟ ਸਟੂਡੈਂਟ ਆਰਗੇਨਾਇਜ਼ੇਸ਼ਨ’ ਤੇ ‘ਆਲ ਆਸਾਮ ਸਟੂਡੈਂਟਸ ਯੂਨੀਅਨ’ ਨੇ 12 ਘੰਟਿਆਂ ਦੇ ਬੰਦ ਦਾ ਸੱਦਾ ਵੀ ਦਿੱਤਾ ਹੈ। ਜਿਸ ਤੋਂ ਬਾਅਦ ਗੁਹਾਟੀ ’ਚ ਅੱਜ ਮੰਗਲਵਾਰ ਨੂੰ ਦੁਕਾਨਾਂ ਨਹੀਂ ਖੁੱਲੀਆਂ।
ਨਾਗਰਿਕਤਾ ਸੋਧ ਬਿਲ ਸੋਮਵਾਰ ਦੇਰ ਰਾਤ 12 ਵਜੇ ਲੋਕ ਸਭਾ ’ਚ ਪਾਸ ਹੋਇਆ ਹੈ। 12 ਘੰਟੇ ਚੱਲੀ ਬਹਿਸ ਤੋਂ ਬਾਅਦ ਹੋਏ ਵੋਟਿੰਗ ਵਿੱਚ ਬਿਲ ਦੇ ਹੱਕ ਵਿੱਚ 311 ਤੇ ਵਿਰੋਧ ’ਚ 80 ਵੋਟਾਂ ਪਈਆਂ। ਹੁਣ ਇਹ ਬਿਲ ਰਾਜ ਸਭਾ ’ਚ ਪੇਸ਼ ਕੀਤਾ ਜਾਵੇਗਾ।

 

Real Estate