ਜੰਮੂ-ਕਸ਼ਮੀਰ ਚੋਂ 370 ਦੇ ਖ਼ਾਤਮੇ ਨੂੰ ਚੁਣੌਤੀ ਦਿੰਦੀਆਂ ਪਟੀਸ਼ਨਾਂ ਦੀ ਸੁਣਵਾਈ ਸੁਪਰੀਮ ਕੋਰਟ ’ਚ ਅੱਜ ਤੋਂ

765

ਜੰਮੂ–ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ–370 ਕੇਂਦਰ ਸਰਕਾਰ ਵੱਲੋਂ ਹਟਾਉਣ ਦੇ ਫ਼ੈਸਲੇ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ’ਤੇ ਸੁਪਰੀਮ ਕੋਰਟ ਅੱਜ ਮੰਗਲਵਾਰ ਤੋਂ ਸੁਣਵਾਈ ਸ਼ੁਰੂ ਕਰੇਗੀ। ਨਿੱਜੀ ਵਿਅਕਤੀਆਂ, ਵਕੀਲਾਂ, ਸਮਾਜਿਕ ਕਾਰਕੁੰਨਾਂ ਤੇ ਨੈਸ਼ਨਲ ਕਾਨਫ਼ਰੰਸ, ਜੰਮੂ–ਕਸ਼ਮੀਰ ਪੀਪਲ’ਜ਼ ਕਾਨਫ਼ਰੰਸ ਤੇ ਸੀਪੀਐੱਮ ਆਗੂ ਮੁਹੰਮਦ ਯੂਸਫ਼ ਤਾਰੀਗਾਮੀ ਦੀਆਂ ਪਟੀਸ਼ਨਾਂ ਸਮੇਤ ਹੋਰ ਪਟੀਸ਼ਨਾਂ ਉੱਤੇ ਜਸਟਿਸ ਐੱਨਵੀ ਰਮਣ ਦੀ ਅਗਵਾਈ ਹੇਠਲੇ ਪੰਜ ਜੱਜਾਂ ਦਾ ਸੰਵਿਧਾਨਕ ਬੈਂਚ ਸੁਣਵਾਈ ਕਰੇਗਾ। ਇਸ ਬੈਂਚ ਵਿੱਚ ਜਸਟਿਸ ਐੱਸਕੇ ਕੌਲ, ਜਸਟਿਸ ਆਰ ਸੁਭਾਸ਼ ਰੈਡੀ, ਜਸਟਿਸ ਬੀਆਰ ਗਵਈ ਅਤੇ ਜਸਟਿਸ ਸੂਰਿਆ ਕਾਂਤ ਵੀ ਸ਼ਾਮਲ ਹਨ। ਬੈਂਚ ਨੇ 14 ਨਵੰਬਰ ਨੁੰ ਪਟੀਸ਼ਨਾਂ ’ਤੇ ਕੋਈ ਅੰਤ੍ਰਿਮ ਹੁਕਮ ਜਾਰੀ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਸੀ ਕਿ ਇਸ ਨਾਲ ਮਾਮਲਿਆਂ ਵਿੱਚ ਦੇਰੀ ਹੋ ਸਕਦੀ ਹੈ ਤੇ ਅਦਾਲਤ ਸਾਰੀਆਂ ਧਿਰਾਂ ਨੂੰ ਸੁਣਨ ਤੋਂ ਬਾਅਦ ਇੱਕੋ ਵਾਰੀ ’ਚ ਸਾਰੇ ਮੁੱਦੇ ਸੁਲਝਾਏਗੀ। ਇਸ ਸੰਵਿਧਾਨਕ ਬੈਂਚ ਨੇ ਸੋਮਵਾਰ ਨੂੰ ਸਾਲੀਸਿਟਰ ਜਨਰਲ ਤੁਸ਼ਾਰ ਮਹਿਤਾ ਤੇ ਸੀਨੀਅਰ ਵਕੀਲ ਰਾਜੂ ਰਾਮਚੰਦਰਨ ਨੂੰ ਇਸ ਮੁੱਦੇ ’ਤੇ ਪੂਰੀ ਤਿਆਰੀ ਨਾਲ ਆਉਣ ਲਈ ਆਖਿਆ ਸੀ। ਬੈਂਚ ਨੇ ਸਾਰੀਆਂ ਧਿਰਾਂ ਨੂੰ ਦਸਤਾਵੇਜ਼ ਵੀ ਤਿਆਰ ਕਰਨ ਲਈ ਆਖਿਆ ਸੀ, ਜਿਸ ਨਾਲ ਇਸ ਮਾਮਲੇ ’ਚ ਸੁਣਵਾਈ ਸੁਖਾਲ਼ੀ ਹੋ ਜਾਵੇ।

Real Estate