ਮਹਾਰਾਸ਼ਟਰ ਦੇ ਕਿਸਾਨ , ਪਿਆਜ ਅਤੇ ਖੁਦਕਸ਼ੀਆਂ ……

1208

ਭਾਰਤ ਵਿਚ ਕਿਸੇ ਵੀ ਸਬਜੀ ਜਾ ਫਰੂਟ ਦਾ ਕੋਈ ਤੋੜਾ ਨਹੀ
ਦਲਜੀਤ ਸਿੰਘ ਇੰਡਿਆਨਾ
ਅੱਜ ਕੱਲ ਭਾਰਤ ਵਿਚ ਪਿਆਜ ਦੀ ਮਹਿੰਗਾਈ ਦਾ ਬਹੁਤ ਰੌਲਾ ਚੱਲ ਰਿਹਾ ਹੈ । ਪਰ ਗੱਲ ਇਹ ਨਹੀ ਕਿ ਪਿਆਜ ਦੀ ਫਸਲ ਘੱਟ ਹੋਈ ਹੈ ਅਸਲ ਵਿਚ ਪਿਆਜ ਅਜਿਹੀ ਫਸਲ ਹੈ ਜਿਹਨੂੰ ਬਿਨਾ ਕੋਲ੍ਡ ਸਟੋਰ ਤੇ ਸਟੋਰ ਕੀਤਾ ਜਾ ਸਕਦਾ ਹੈ ਅਤੇ ਵਿਓਪਾਰੀ ਇਸ ਨੂੰ ਖਰੀਦ ਕੇ ਸਟੋਰ ਕਰ ਲੈਂਦੇ ਹਨ ।
ਮਹਾਰਾਸ਼ਟਰ ਇਕ ਅਜਿਹਾ ਸੂਬਾ ਜਿਥੇ ਦਾ ਮੌਸਮ ਸਾਲ ਭਰ ਲੱਗ ਭਗ ਇਕੋ ਜਿਹਾ ਹੀ ਰਹਿੰਦਾ ਹੈ ।ਮਹਾਰਾਸ਼ਟਰ ਇਕ ਅਜਿਹਾ ਸੂਬਾ ਜੋ ਸਾਰਾ ਸਾਲ ਸਾਰੇ ਭਾਰਤ ਨੂੰ ਅੰਗੂਰ ,ਸੰਤਰਾ,ਪਿਆਜ ,ਟਮਾਟਰ ,ਅਤੇ ਫੁੱਲ ਸਪਲਾਈ ਕਰਦਾ ਹੈ ਇਥੇ ਕਪਾਹ ਕਣਕ ਦੀ ਖੇਤੀ ਵੀ ਹੁੰਦੀ ਹੈ ।ਭਾਰਤ ਦੀਆਂ ਹਾਇਬ੍ਰਿਡ ਬੀਜ ਬਣਾਉਣ ਵਾਲੀਆਂ ਜਿਆਦਾ ਕਪਨੀਆ ਦੇ ਬੀਜ ਤਿਆਰ ਕਰਨ ਦੇ ਫਾਰਮ ਮਹਾਰਾਸ਼ਟਰ ਦੇ ਨਾਸਿਕ ਅਤੇ ਜਲਗਾਓ ਜਿਲਿਆਂ ਵਿਚ ਹਨ ਕਾਰਨ ਮੌਸਮ ਇਕ ਸਾਰ ਹੋਣ ਕਰਕੇ ਇਥੇ ਫਸਲ ਨੂੰ ਬਿਮਾਰੀ ਘੱਟ ਪੈਂਦੀ ਹੈ ਅਤੇ ਕੀੜੇ ਮਕੋੜੇ ਘੱਟ ਹੋਣ ਕਰਕੇ ਬੀਜ ਦੇ ਪਰਾਗਣ ਰਲ ਗੱਡ ਨਹੀ ਹੁੰਦੇ ਇਕ ਦੂਜੇ ਨਾਲ ਇਸ ਕਰਕੇ ਬੀਜ ਸ਼ੁਧ ਤਿਆਰ ਹੁੰਦੇ ਹਨ ਜੇਕਰ ਤੁਸੀਂ ਹਾਇਬ੍ਰਿਡ ਖਰੀਦੋਗੇ ਤਾਂ ਜਿਆਦਾਤਰ ਤੁਹਾਨੂੰ ਮਹਾਰਾਸ਼ਟਰ ਦਾ ਹੀ ਮਿਲੇਗਾ ਪਰ ਸਵਾਲ ਇਥੇ ਖੜਾ ਹੁੰਦਾ ਹੈ ਕਿ ਇਨੀ ਉਪਜਾਊ ਧਰਤੀ ਹੋਣ ਦੇ ਬਾਵਜੁਦ ਪੰਜਾਬ ਤੋਂ ਬਾਹਦ ਕਿਸਾਨ ਜੇਕਰ ਖੁਦਕ੍ਸ਼ੀਆ ਕਰ ਰਿਹਾ ਹੈ ਤਾਂ ਓਹ ਮਹਾਰਸ਼ਟਰ ਦਾ ਕਿਸਾਨ ਹੈ ਕਾਰਨ ਇਸ ਪਿਛੇ ਸਭ ਤੋਂ ਵੱਡਾ ਇਹ ਹੈ ਕਿ ਓਥੇ ਕਿਸਾਨ ਦਾ ਸ਼ੋਸ਼ਣ ਬਹੁਤ ਹੋ ਰਿਹਾ ਹੈ ਕਿਸਾਨ ਛੋਟੇ ਛੋਟੇ ਹਨ ਜੋ ਅਪਨੀ ਫਸਲ ਦਾ ਸਹੀ ਮੰਡੀਕਰਨ ਨਹੀ ਕਰ ਸਕਦੇ ਜਦੋਂ ਪਿਆਜ ਦੇ ਫਸਲ ਆਉਂਦੀ ਹੈ ਤਾਂ ਓਹ ਰੇੜੀਆਂ ਤੇ ਟਰਾਲੀਆਂ ਤੇ ਭਰ ਕੇ ਨੇੜੇ ਦੀ ਲੋਕਲ ਮੰਡੀ ਵਿਚ ਲੈਕੇ ਆਉਂਦੇ ਹਨ ਜਿਥੇ ਇਹਨਾ ਦੀ ਬੋਲੀ ਲਗਦੀ ਹੈ ਵਿਓਪਾਰੀ ਰਲ ਕੇ ਖਰੀਦ ਲੈਂਦੇ ਹਨ ਫੇਰ ਓਸ ਪਿਆਜ ਨੂ ਗੱਟਿਆ ਵਿਚ ਭਰ ਕੇ ਗੁਦਾਮਾਂ ਵਿਚ ਜਮਾ ਕਰਕੇ ਫੇਰ ਜਿਹੜੇ ਸੂਬੇ ਵਿਚ ਜਿਆਦਾ ਮਹਿੰਗਾ ਹੁੰਦਾ ਪਿਆਜ ਓਥੇ ਨੂ ਭੇਜ ਦਿੰਦੇ ਹਨ ਜੇਕਰ ਲੱਗੇ ਕਿ ਅੱਗੇ ਰੇਟ ਹੋ ਵਧਣੇ ਨੇ ਤਾਂ ਇਹ ਪਿਆਜ ਰੋਕ ਲੈਂਦੇ ਹਨ ਜਿਸ ਨਾਲ ਬਜਾਰ ਵਿਚ ਜਦੋ ਇਹ ਖਬਰ ਫੈਲਦੀ ਹੈ ਕਿ ਪਿਆਜ ਮਹਿੰਗਾ ਹੋਣਾ ਤਾਂ ਦਿਨਾ ਵਿਚ ਰੇਟ ਅਸਮਾਨੀ ਚੜ ਜਾਂਦੇ ਹਨ ।
ਇਸ ਤਰਾਂ ਹੀ ਜਦੋਂ ਆਲੂ ਦੀ ਫਸਲ ਪੰਜਾਬ ਵਿਚ ਹੁੰਦੀ ਹੈ ਓਹਦੇ ਨਾਲ ਹੁੰਦੀ ਹੈ ਵਿਓਪਾਰੀ ਆਲੂ ਖੇਤਾਂ ਵਿਚੋਂ ਸਿਧਾ ਖਰੀਦ ਕੇ ਟ੍ਰੇਨ ਭਰ ਕੇ ਕਲਕਤਾ ਗੁਹਾਦੀ ਸਿਲੀਗੁੜੀ ਅਤੇ ਹੋਰ ਸ਼ਹਿਰਾਂ ਨੂੰ ਲੈ ਜਾਂਦੇ ਹਨ , ਇਸ ਤਰਾਂ ਹੀ ਸਾਉਣ ਭਾਦੋਂ ਦੇ ਮਹੀਨੇ ਜਦੋ ਟਮਾਟਰ ਅਤੇ ਗੋਭੀ ਹਿਮਾਚਲ ਵਿਚ ਹੁੰਦੀ ਹੈ ਓਥੇ ਵੀ ਜਿਮੀਦਾਰ ਛੋਟਾ ਹੋਣ ਕਰਕੇ ਸ਼ਿਮਲੇ ਦੀ ਮੰਡੀ ਵਿਚੋਂ ਖਰੀਦ ਕੇ ਟਰੱਕ ਭਰ ਕੇ ਦਿਲੀ ਅਤੇ ਪੰਜਾਬ ਹਰਿਆਣਾ ਭੇਜ ਦਿੰਦੇ ਹਨ , ਗੱਲ ਕੇ ਛੋਟੇ ਜਿਮੀਦਾਰ ਹੋਣ ਕਰਕੇ ਅਤੇ ਟਰਾਂਸਪੋਰਟੇਸ਼ਨ ਦਾ ਇੰਤਜਾਮ ਨਾ ਸਹੀ ਮੰਡੀਕਰਨ ਨਾ ਹੋਣ ਕਰਕੇ ਇਸ ਚੱਕੀ ਵਿਚ ਜਿਮੀਦਾਰ ਪੀਸਿਆ ਜਾ ਰਿਹਾ ਹੈ ਜਿਮੀਦਾਰ ਨੂੰ ਲਾਗਤ ਮੁਲ ਵੀ ਕਈ ਵਾਰੀ ਨਹੀ ਮਿਲਦਾ ਜਦੋ ਕਿ ਇਕ ਸ਼ਹਿਰ ਵਿਚ ਇਕ ਰੇਹੜੀ ਲਾਉਣ ਵਾਲਾ ਜਾ ਵਿਓਪਾਰੀ ਮੰਡੀ ਵਿਚੋਂ ਸਵੇਰੇ ਸਬਜੀ ਖਰੀਦ ਕੇ ਸ਼ਾਮ ਨੂੰ ਪੂਰੀ ਦਿਹਾੜੀ ਬਣਾ ਕੇ ਘਰੇ ਆ ਜਾਦਾ ਹੈ ।
ਸਾਡੇ ਪੰਜਾਬ ਦੇ ਕਿਸਾਨਾ ਦੀ ਇਕ ਬੜੀ ਤਰਾਸ਼ਦੀ ਹੈ ਕਿ ਓਹ ਫਸਲ ਪੈਦਾ ਤਾਂ ਕਰ ਲੈਂਦੇ ਹਨ ਪਰ ਵੇਚਣ ਵੇਲੇ ਓਹਨਾ ਨੂ ਸੰਗ ਬਹੁਤ ਮਾਰਦੀ ਹੈ ਕਿ ਜੇਕਰ ਮੈਂ ਸਬਜੀ ਵੇਚੀ ਤਾਂ ਫਲਾਨਾ ਕੀ ਕਹੁ ਇਸ ਕਰਕੇ ਅਸੀਂ ਆਪਣੀ ਫਸਲ ਅਤੇ ਸਬਜੀ ਜਲਦੀ ਤੋਂ ਜਲਦੀ ਗਲੋਂ ਲਾਹੁਣ ਦੀ ਸੋਚਦੇ ਹਾਂ
ਪੋਲਟਰੀ ਫਾਰਮ ਖੋਲ ਲੈਂਦੇ ਹਾਂ ਪਰ ਸ਼ਹਿਰ ਵਿਚ ਜਾਕੇ ਅੰਡੇ ਮੀਟ ਵੇਚਣ ਨੂੰ ਅਸੀਂ ਸ਼ਰਮ ਸਮਝਦੇ ਹਾਂ ਦੁਕਾਨਦਾਰ ਮੁਰਗੀਆਂ ਅਤੇ ਅੰਡੇ ਮੁਫਤ ਵਾਂਗੂ ਫਾਰਮਾ ਤੋ ਲੈ ਜਾਕੇ ਸ਼ਹਿਰਾਂ ਵਿਚ ਖੂਬ ਕਮਾਈ ਕਰਦੇ ਹਨ ।
ਆਪਣੀ ਗੱਲ ਤੇ ਵਾਪਿਸ ਆਵਾਂ ਕਿ ਭਾਰਤ ਵਿਚ ਕਿਸੇ ਵੀ ਸਬਜੀ ਜਾ ਫਰੂਟ ਦਾ ਕੋਈ ਤੋੜਾ ਨਹੀ ਸਮਸਿਆ ਸਾਰੀ ਕਿ ਜਿਹੜੇ ਸੂਬੇ ਵਿਚ ਫਸਲ ਜਾ ਸਬਜੀ ਹੁੰਦੀ ਹੈ ਓਹ ਦੂਸਰੇ ਸੂਬੇ ਵਿਚ ਵੇਚਣ ਤੋਂ ਅਸਮਰਥ ਹੈ ਜਾ ਆਖ ਸਕਦੇ ਹਾ ਓਹ ਇਨਾ ਉੱਦਮ ਨਹੀ ਕਰ ਸਕਦਾ ਜਿਸ ਦਾ ਫਾਇਦਾ ਵਿਓਪਾਰੀ ਉਠਾ ਰਿਹਾ ਹੈ ਸਬਜੀਆਂ ਦਾ ਤੋੜਾ ਦਿਖਾ ਕੇ ਖੂਬ ਕਮਾਈ ਕਰ ਰਿਹਾ ਜਿਸ ਨਾਲ ਫਸਲ ਪੈਦਾ ਕਰਨ ਵਾਲਾ ਵੀ ਠੱਗਿਆ ਜਾ ਅਤੇ ਖਰੀਦਣ ਵਾਲਾ ਵੀ ਸੋ ਜੇਕਰ ਕਿਸੇ ਨੂ ਭਾਰਤ ਦੇ ਸੂਬਿਆਂ ਦਾ ਭਗੋਲਿਕ ਤੌਰ ਤੇ ਭੇਤੀ ਹੈ ਅਤੇ ਓਸ ਕੋਲ ਪੈਸੇ ਹਨ ਕੋਈ ਧੰਦਾ ਕਰਨਾ ਚਾਹੁੰਦਾ ਹੈ ਤਾਂ ਇਹ ਧੰਦਾ ਸਭ ਤੋਂ ਵਧੀਆ ਹੈ ਅਤੇ ਬਹੁਤ ਸਾਰੇ ਸਹਿਰੀ ਸਿੱਖ ਇਹ ਕਾਰੋਬਾਰ ਕਰ ਰਹੇ ਹਨ ।
ਮੇਰੀ ਗੱਲ ਤੇ ਯਕੀਨ ਨਾ ਹੋਵੇ ਤਾਂ ਕਦੇ ਹਜੂਰ ਸਾਹਿਬ ਜਾਂਦੇ ਹੋਏ ਦੋ ਚਾਰ ਦਿਨ ਮਹਾਰਾਸ਼ਟਰ ਦੇ ਪਿੰਡਾ ਕਸਬਿਆ ਵਿਚ ਲਾਕੇ ਦੇਖਿਓ ਤੁਹਾਨੂੰ ਸਾਰੀ ਗੇਮ ਸਮਝ ਆ ਜਾਵੇਗੀ,ਪਰ ਲੋੜ ਹੈ ਉੱਦਮ ਕਰਨ ਦੀ।

Real Estate