ਕਾਲੇਪਾਣੀਆਂ ਤੋਂ ਸੂਹੇ ਸਫ਼ਰ ਤੱਕ -ਕਾਮਰੇਡ ਬੂਟਾ ਸਿੰਘ

2741

1939 ਵੇਲੇ ਦੀਆਂ ਗੱਲਾਂ ਨੇ ,ਪਿੰਡ ਕਰਤਾਰਪੁਰ ( ਤਹਿਸੀਲ ਵਜ਼ੀਰਾਬਾਦ) ‘ਚ ਮੱਝਾਂ ਚਾਰਦੇ ਬਲਿਹਾਰ ਸਿੰਘ ਦੀਆਂ ਮੱਝਾਂ ਕਿਸੇ ਦੇ ਖੇਤ ਨੂੰ ਚਰ ਗਈਆਂ , ਗੱਲ ਲੜਾਈ ਤੱਕ ਪਹੁੰਚੀ, ਟੈਮ ਬੰਨ ਕੇ ਲੜਾਈ ਹੋਈ ਤੇ ਬਲਿਹਾਰ ਦੇ ਬਾਪੂ ਵਰਗਿਆਂ ਤੋਂ ਦੂਜੀ ਧਿਰ ਵਾਲਿਆਂ ਦਾ ਕਤਲ ਹੋ ਗਿਆ ।
ਬਾਪੂ ਨੂੰ ਕਾਲੇਪਾਣੀ ਦੀ ਸਜ਼ਾ ਹੋਈ ਫਿਰ ਸਾਰਾ ਟੱਬਰ ਕਾਲੇਪਾਣੀ ਗਿਆ । ਬਲਿਹਾਰ ਸਿੰਘ ਵੱਡਾ ਹੋ ਕੇ ‘ਕਾਮਰੇਡ ਬੂਟਾ ਸਿੰਘ’ ਬਣਿਆ ਅਤੇ ਸਾਰੀ ਜਿੰਦਗੀ ਸੀਪੀਆਈ ਨੂੰ ਸਪਰਪਿਤ ਕੀਤੀ । ਪਾਰਟੀ ਦੀ ਟਿਕਟ ਉਹ ਵਿਧਾਇਕ ਬਣਿਆ ।
ਇਹ ਦਸਤਾਵੇਜ਼ੀ ਵੀਡਿਓ ਉਹਨਾਂ ਦੀ ਯਾਦ ਨੂੰ ਸੰਭਾਲਣ ਦਾ ਇੱਕ ਉਪਰਾਲਾ ਹੈ ।
ਸੱਤਪਾਲ ਭੀਖੀ ਹੋਰਾਂ ਨੇ ਕਾਮਰੇਡ ਬੂਟਾ ਸਿੰਘ ਦੇ ਜੀਵਨ ‘ਤੇ ਇੱਕ ਕਿਤਾਬ ਲਿਖੀ ‘ ਕਾਲੇਪਾਣੀਆਂ ਤੋਂ ਸੂਹੇ ਸਫ਼ਰ ਤੱਕ’ ਜਿਸ ਵਿੱਚ ਵਿਸਥਾਰਿਤ ਵੇਰਵੇ ਹਨ। ਇਸ ਵੀਡਿਓ ‘ਚ ਕਾਮਰੇਡ ਬੂਟਾ ਸਿੰਘ , ਉਹਨਾਂ ਦੇ ਪਰਿਵਾਰ, ਸਤਪਾਲ ਭੀਖੀ, ਡਾ : ਕੁਲਦੀਪ ਸਿੰਘ ਦੀਪ , ਲੇਖਕ ਦਰਸ਼ਨ ਜੋਗਾ ਅਤੇ ਸੁਖਦਰਸ਼ਨ ਨੱਤ ਵਰਗਿਆਂ ਦਾ ਸਹਿਯੋਗ ਰਿਹਾ।
ਜਦੋਂ ਉਹ ਕਿਤਾਬ ਪੜ੍ਹੀ ਸੀ ਮਨ ‘ਚ ਉਦੋਂ ਤੇ ਕਾਮਰੇਡ ਬੂਟਾ ਸਿੰਘ ਦੇ ਜੀਵਨ ‘ਤੇ ਕੰਮ ਕਰਨ ਦੀ ਤਮੰਨਾ ਸੀ ਪਰ ਮੇਰੇ ਆਲਸੀਪੁਣੇ ਕਾਰਨ ਇਹ ਵੀਡਿਓ ਉਦੋਂ ਮੁਕੰਮਲ ਹੋਈ ਜਦੋਂ ਅਸੀਂ ਕਾਮਰੇਡ ਬੂਟਾ ਸਿੰਘ ਨੂੰ ਸ਼ਰਧਾਜਲੀ ਭੇਂਟ ਕਰ ਰਹੇ ।
ਮੇਰੇ ਸਾਥੀ ਗੁਰਦਾਸ ਧਾਲੀਵਾਲ ਅਤੇ ਗੁਰਜੀਤ ਸਿੰਘ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚੀ ਇਸ ਵੀਡਿਓ ‘ਚ ਕਮੀਆਂ ਬਹੁਤ ਹੋਣਗੀਆਂ ਪਰ ਕਾਮਰੇਡ ਬੂਟਾ ਸਿੰਘ ਦੇ ਜੀਵਨ ਜੋ ਗਾਥਾ ਇਸ ਵਿੱਚ ਹੈ ਉਹ ਕਿਤੇ ਹੋਰ ਤੁਹਾਨੂੰ ਨਹੀਂ ਮਿਲਣੀ ।

ਸੁਖਨੈਬ ਸਿੰਘ ਸਿੱਧੂ

Real Estate