ਉਨਾਓ ‘ਚ ਅੱਗ ਨਾਲ ਸਾੜੀ ਬਲਾਤਕਾਰ ਪੀੜਤਾ ਦੀ ਮੌਤ

817

ਉਨਾਓ ਬਲਾਤਕਾਰ ਪੀੜਤ ਜਿਸ ਨੂੰ ਲਖਨਊ ਤੋਂ 5 ਦਸੰਬਰ ਨੂੰ ਏਅਰਲਿਫਟ ਕਰਕੇ ਗੰਭੀਰ ਜ਼ਖਮੀ ਹਾਲਤ ਚ ਦਿੱਲੀ ਦੇ ਸਫਦਰਜੰਗ ਹਸਪਤਾਲ ਇਲਾਜਾ ਲਈ ਲਿਆਂਦਾ ਗਿਆ ਸੀ, ਦੀ ਸ਼ੁੱਕਰਵਾਰ (6 ਦਸੰਬਰ) ਨੂੰ ਮੌਤ ਹੋ ਗਈ। ਉਨਾਓ ਜ਼ਿਲੇ ਦੇ ਬਿਹਾਰ ਥਾਣਾ ਖੇਤਰ ਦੀ ਵਾਸੀ 23 ਸਾਲਾ ਇਕ ਲੜਕੀ ਨੂੰ ਵੀਰਵਾਰ (5 ਦਸੰਬਰ) ਤੜਕੇ ਸਵੇਰੇ ਸਾੜ ਦਿੱਤੇ ਜਾਣ ਦੀ ਇਕ ਘਟਨਾ ਵਾਪਰੀ ਸੀ। ਏਐੱਨਆਈ ਨੇ ਸਫਦਰਜੰਗ ਹਸਪਤਾਲ ਵਿੱਚ ਵਿਭਾਗ ਦੇ ਮੁਖੀ ਡਾ: ਸ਼ਲਭ ਕੁਮਾਰ ਦੇ ਹਵਾਲੇ ਨਾਲ ਦੱਸਿਆ, ਪੀੜਤ ਨੂੰ ਰਾਤ 11।10 ਵਜੇ ਦਿਲ ਦਾ ਦੋਰਾ ਪਿਆ ਤੇ ਅਸੀਂ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਅਸੀਂ ਇਸ ਚ ਸਫਲ ਨਹੀਂ ਹੋ ਸਕੇ ਤੇ ਪੀੜਤ ਲੜਕੀ 11:40 ਵਜੇ ਦਮ ਤੌੜ ਗਈ।ਇਸ ਕੇਸ ਚ ਸ਼ਿਵਮ, ਸ਼ੁਭਮ, ਰਾਮਕਿਸ਼ੋਰ, ਹਰੀਸ਼ੰਕਰ ਅਤੇ ਉਮੇਸ਼ ਨਾਮ ਦੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੀੜਤ ਲੜਕੀ ਨੇ 12 ਦਸੰਬਰ 2018 ਨੂੰ ਸ਼ਿਵਮ ਅਤੇ ਸ਼ੁਭਮ ਖਿਲਾਫ ਬਲਾਤਕਾਰ ਦਾ ਕੇਸ ਦਾਇਰ ਕਰਵਾਇਆ ਸੀ। ਲੜਕੀ ਕੇਸ ਦੀ ਪੈਰਵੀ ਦੇ ਸਿਲਸਿਲੇ ਵਿਚ ਰਾਏਬਰੇਲੀ ਲਈ ਰਵਾਨਾ ਹੋਣ ਲਈ ਵੀਰਵਾਰ 5 ਦਸੰਬਰ ਨੂੰ ਸਵੇਰੇ 4 ਵਜੇ ਬੈਸਵਾੜਾ ਰੇਲਵੇ ਸਟੇਸ਼ਨ ਜਾ ਰਹੀ ਸੀ। ਅਚਾਨਕ ਰਸਤੇ ਚ ਬਿਹਾਰ-ਮੋਰਾਂਵਾ ਸੜਕ ‘ਤੇ ਜ਼ਮਾਨਤ ‘ਤੇ ਬਾਹਰ ਆਏ ਸ਼ਿਵਮ ਅਤੇ ਸ਼ੁਭਮ ਨੇ ਆਪਣੇ ਸਾਥੀਆਂ ਦੀ ਮਦਦ ਨਾਲ ਪੀੜਤ ‘ਤੇ ਪੈਟਰੋਲ ਪਾ ਦਿੱਤਾ ਤੇ ਅੱਗ ਲਗਾ ਦਿੱਤੀ ਸੀ। ਲਗਭਗ 90 ਫੀਸਦ ਤੱਕ ਸੜ ਚੁਕੀ ਲੜਕੀ ਨੂੰ ਲਖਨਊ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ, ਪਰ ਬਹੁਤ ਗੰਭੀਰ ਹਾਲਤ ਕਾਰਨ ਉਸ ਨੂੰ ਦੇਰ ਰਾਤ ਦਿੱਲੀ ਦੇ ਸਫਦਰਜੰਗ ਹਸਪਤਾਲ ਲਿਜਾਇਆ ਗਿਆ ਸੀ।

Real Estate