ਲੇਖਕ ਡਾ. ਐਸ. ਐਲ. ਵਿਰਦੀ ਐਡਵੋਕੇਟ, ਬਾਬਾ ਸਾਹਿਬ ਡਾ. ਬੀ. ਆਰ. ਅੰਬੇਡਕਰ ਸੁਸਾਇਟੀ ਰੇਲ ਕੋਚ ਫੈਕਟਰੀ ਪਹੁੰਚੇ

784

ਸੁਲਤਾਨਪੁਰ ਲੋਧੀ, 5 ਦਸੰਬਰ (ਕੌੜਾ) – ਸਮਾਜ ਦੇ ਬੁੱਧੀਜੀਵੀ ਦਰਜਨਾਂ ਕਿਤਾਬਾਂ ਦੇ ਲੇਖਕ ਡਾ. ਐਸ. ਐਲ. ਵਿਰਦੀ ਐਡਵੋਕੇਟ ਫਗਵਾੜਾ ਬੀਤੇ ਦਿਨ ਬਾਬਾ ਸਾਹਿਬ ਡਾ. ਬੀ. ਆਰ. ਅੰਬੇਡਕਰ ਸੁਸਾਇਟੀ ਰੇਲ ਕੋਚ ਫੈਕਟਰੀ ਦੇ ਜਨਰਲ ਸਕੱਤਰ ਧਰਮ ਪਾਲ ਪੈਂਥਰ ਦੇ ਗ੍ਰਹਿ ਵਿਖੇ ਪਹੁੰਚੇ। ਅੰਬੇਡਕਰ ਸੁਸਾਇਟੀ ਦੇ ਆਹੁਦੇਦਾਰਾਂ ਨਾਲ ਗੱਲਬਾਤ ਕਰਦੇ ਹੋਏ ਡਾ. ਐਸ. ਐਲ. ਵਿਰਦੀ ਨੇ ਦੱਸਿਆ ਕਿ ਭਾਰਤ ਦੇਸ਼ ਬਹੁਤ ਹੀ ਭਿਆਨਕ ਪ੍ਰਸਥਿਤੀਆਂ ਵਿਚੋਂ ਗੁਜਰ ਰਿਹਾ ਹੈ। ਲੋਕ ਗਰੀਬੀ, ਭੁੱਖਮਰੀ ਬੇਕਾਰੀ, ਅਨਪੜ੍ਹਤਾ, ਅੰਧਵਿਸ਼ਾਵਸ਼ ਅਤੇ ਅਗਿਆਨਤਾ ਦੇ ਹਨੇਰੇ ਵਿੱਚ ਡੁੱਬਿਆ ਹੋਇਆ ਹੈ। ਜੇ ਕਰ ਇਨ੍ਹਾਂ ਸਮੱਸਿਆਵਾਂ ਅਤੇ ਬੁਰਾਈਆਂ ਨੂੰ ਸਰਕਾਰ ਨੇ ਨੱਥ ਨਾ ਪਾਈ ਤਾਂ ਦੇਸ਼ ਅੰਦਰ ਗ੍ਰਹਿ ਯੁੱਧ ਨੂੰ ਰੋਕਿਆ ਨਹੀਂ ਜਾ ਸਕਦਾ। ਸੰਵਿਧਾਨ ਦੇ ਰਾਖਿਆਂ ਵਲੋਂ ਭਾਰਤੀ ਸੰਵਿਧਾਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਕਾਰਜ ਪਾਲਿਕਾ ਅਤੇ ਨਿਆਂ ਪਾਲਿਕਾ ਆਜਾਦ ਫੈਸਲੇ ਲੈਣ ਵਿੱਚ ਅਸਮਰਥ ਹਨ। ਬਾਬਾ ਸਾਹਿਬ ਨੇ ਭਾਰਤ ਨੂੰ ਦੁਨੀਆਂ ਦਾ ਸਰਵੋਤਮ ਸੰਵਿਧਾਨ ਦਿੱਤਾ ਸੀ ਪਰ ਸਮੇਂ 2 ਦੀਆਂ ਸਰਕਾਰਾਂ ਨੇ ਇਸ ਦੀ ਮੂਲ ਭਾਵਨਾ ਦੇ ਉੱਲਟ ਫੈਸਲੇ ਕਰ ਰਹੇ ਹਨ। 26 ਨਵੰਬਰ ਸੰਵਿਧਾਨ ਦਿਵਸ ਮਨਾ ਕੇ ਦੇਸ਼ ਦੇ ਲੋਕਾਂ ਨੂੰ ਬੇਵਕੂਫ ਮਨਇਆ ਜਾ ਰਿਹਾ ਹੈ।ਡਾ. ਵਿਰਦੀ ਨੇ ਕਿਹਾ ਕਿ ਗਿਆਨ ਦੇ ਪ੍ਰਤੀਕ, ਕਰੋੜਾਂ ਲੋਕਾਂ ਦੇ ਮਸੀਹਾ ਬਾਬਾ ਸਾਹਿਬ ਡਾ. ਅੰਬੇਡਕਰ ਜੀ ਨੇ ਭਾਰਤ ਦੇਸ਼ ਦੇ ੳੇੁੱਤੇ ਪੰਜ ਬਹੁਤ ਵੱਡੇ ਅਹਿਸਾਨ ਹਨ ਜਿਨ੍ਹਾਂ ਵਿੱਚ ਭਾਰਤ ਦੇਸ਼ ਦਾ ਸੰਵਿਧਾਨ, ਲੋਕਤੰਤਰ ਪ੍ਰਣਾਲੀ ਦੀ ਵਿਵਸਥਾ ਕਰਨਾ, ਮਰਦ ਅਤੇ ਔਰਤ ਨੂੰ ਬਰਾਬਰ ਵੋਟ ਦਾ ਅਧਿਕਾਰ, ਪੈਦਾਵਾਰ ਦੇ ਸਾਧਨ ਵਿੱਚ ਬਰਾਬਰ ਦੇ ਮੌਕੇ ਅਤੇ ਨਿਆਂ ਦਾ ਅਧਿਕਾਰ, ਅਜਾਦ ਇਲੈਕਸ਼ਨ ਕਮਿਸ਼ਨਰ ਦੀ ਸਥਾਪਨਾ ਤੋਂ ਇਲਾਵਾ ਮੀਡੀਆ ਨੂੰ ਆਜਾਦ ਰੂਪ ਵਿੱਚ ਕੰਮ ਕਰਨ ਦੀ ਆਜਾਦੀ ਲੈ ਕੇ ਦਿੱਤੀ। ਇਹਨਾਂ ਪੰਜ ਪਰਉਪਕਾਰਾਂ ਕਰਕੇ ਭਾਰਤ ਦੀ ਪਹਿਚਾਣ ਦੁਨੀਆਂ ਵਿੱਚ ਬਣੀ ਹੈ। ਪਰੰਤੂ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਸਾਡੇ ਦੇਸ਼ ਦੀਆਂ ਸਰਕਾਰਾਂ ਇਨ੍ਹਾਂ ਨੂੰ ਅਹਿਮੀਅਤ ਨਹੀਂ ਦੇ ਰਹੀ। ਭਾਰਤ ਦਾ ਲੋਕਤੰਤਰ ਧੰਨਤੰਤਰ ਅਤੇ ਗੁੰਡਾਤੰਤਰ ਵਿੱਚ ਤਬਦੀਲ ਹੋ ਚੁੱਕਾ ਹੈ।ਇੱਕ ਆਦਮੀ ਇੱਕ ਵੋਟ ਦੀ ਕੀਮਤ ਅਤੇ ਪੈਦਾਵਾਰ ਦੇ ਸਾਧਨਾਂ ਤੇ ਸਾਰਾ ਕੰਟਰੋਲ ਧੰਨਵਾਨਾਂ ਦਾ ਹੋ ਗਿਆ ਹੈ। ਸਰਕਾਰਾਂ ਵੱਡੇ ਵੱਡੇ ਸਰਮਾਏਦਾਰਾਂ ਦਾ ਹੱਥ ਠੋਕਾ ਬਣ ਕੇ ਰਹਿ ਗਈਆਂ ਹੈ। ਬਾਬਾ ਸਾਹਿਬ ਦੇ ਬਣਾਏ ਗਏ ਸੰਵਿਧਾਨ ਨੂੰ ਮੰਨੂਵਾਦੀ ਤਾਕਤਾਂ ਆਪਣੇ ਆਪਣੇ ਹਿਸਾਬ ਨਾਲ ਇਸਤੇਮਾਲ ਕਰ ਰਹੀਆਂ ਹਨ ਜੋ ਕਿ ਦੇਸ਼ ਦੇ ਹਿੱਤ ਵਿੱਚ ਨਹੀਂ ਹੈ।ਡਾ. ਵਿਰਦੀ ਨੇ ਕਿਹਾ ਕਿ ਜੇਕਰ ਬਹੁਜਨ ਸਮਾਜ ਦੇ ਲੋਕ ਇੱਕਜੁੱਟ ਨਾ ਹੋਏ ਤਾਂ ਇਸ ਦੇਸ਼ ਵਿੱਚ ਬਹੁਤ ਜਲਦ ਮਨੂਮਸਿਮ੍ਰਤੀ ਦਾ ਰਾਜ ਦੁਬਾਰਾ ਸਥਾਪਿਤ ਕਰਨ ਵਿੱਚ ਦੇਰ ਨਹੀਂ ਲੱਗੇਗੀ। ਸੰਪਰਦਾੲਕਿ ਸ਼ਕਤੀਆਂ ਦੇਸ਼ ਨੂੰ ਵੰਡਣ ਵਿੱਚ ਲੱਗੀਆ ਹੋਈਆ ਹਨ।ਮਾਨਵਤਾਵਾਦੀ ਸੋਚ ਰੱਖਣ ਵਾਲੀਆਂ ਸਾਰੀਆਂ ਪਾਰਟੀਆਂ, ਵੱਖ-ਵੱਖ ਜਾਤੀਆਂ ਵਿੱਚ ਵੰਡੇ ਹੋਏ ਲੋਕਾਂ ਅਤੇ ਧਾਰਮਿਕ ਘੱਟ ਗਿਣਤੀਆਂ ਨੂੰ ਸੰਪਰਦਾਇਕ ਸ਼ਕਤੀਆਂ ਦਾ ਮੁਕਾਬਲਾ ਕਰਨ ਲਈ ਇੱਕਜੁੱਟ ਹੋਣਾ ਪਵੇਗਾ। ਜੇਕਰ ਦੇਸ਼ ਦਾ ਸੰਵਿਧਾਨ ਜਿੰਦਾ ਹੈ ਤਾਂ ਹੀ ਬਹੁਜਨ ਸਮਾਜ ਅਤੇ ਘੱਟ ਗਿਣਤੀ ਵਰਗ ਦੇ ਲੋਕਾਂ ਦੀ ਹੋਂਦ ਕਾਇਮ ਰਹਿ ਸਕਦੀ ਹੈ। ਸੁਸਾਇਟੀ ਵਲੋਂ ਡਾ. ਵਿਰਦੀ ਅਤੇ ਉਨ੍ਹਾਂ ਦੀ ਪਤਨੀ ਲੈਕਚਰਾਰ ਬੰਸੋ ਦੇਵੀ ਨੂੰ ਭਾਰਤੀਆ ਸੰਵਿਧਾਨ ਅਤੇ ਪੰਚਸ਼ੀਲ ਦੇ ਸਿਰੋਪੇ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਤੇ ਡਾ. ਅੰਬੇਡਕਰ ਸੁਸਾਇਟੀ ਦੇ ਪ੍ਰਧਾਨ ਕ੍ਰਿਸ਼ਨ ਲਾਲ ਜੱਸਲ ਅਤੇ ਜਨਰਲ ਸਕੱਤਰ ਧਰਮ ਪਾਲ ਪੈਂਥਰ ਨੇ ਡਾ. ਵਿਰਦੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਬਾਬਾ ਸਾਹਿਬ ਦੇ ਦੇਸ਼ ਦੇ ਪ੍ਰਤੀ ਕੀਤੇ ਹੋਏ ਪਰਉਪਕਾਰਾਂ ਬਾਰੇ ਆਮ ਲੋਕਾਂ ਨੂੰ ਜਾਣੂੰ ਕਰਵਾਇਆ ਜਾਵੇਗਾ। ਇਸ ਮੌਕੇ ਤੇ ਸੁਸਾਇਟੀ ਦੇ ਸੀਨੀਅਰ ਉੱਪ ਪ੍ਰਧਾਨ ਸੰਤੋਖ ਰਾਮ ਜਨਾਗਲ, ਉੱਪ ਪ੍ਰਧਾਨ ਨਿਰਮਲ ਸਿੰਘ, ਪਰਮਜੀਤ ਪਾਲ, ਮੈਡਮ ਪਾਲ ਕੌਰ ਪੈਂਥਰ ਅਤੇ ਰਛਪਾਲ ਕੌਰ ਆਦਿ ਸ਼ਾਮਿਲ ਸਨ।

Real Estate