ਪੁਲਿਸ ਹੱਥੋਂ ਮਾਰੇ ਗਏ ਹੈਦਰਾਬਾਦ ਡਾਕਟਰ ਲੜਕੀ ਨਾਲ ਗੈਂਗਰੇਪ ਕਰ ਜਿੰਦਾ ਸਾੜਨ ਵਾਲੇ ਚਾਰੋ ਜਾਣੇ

1570

ਹੈਦਰਾਬਾਦ ਡਾਕਟਰ ਲੜਕੀ ਨਾਲ ਗੈਂਗਰੇਪ ਕਰ ਜਿੰਦਾ ਸਾੜਨ ਵਾਲੇ ਚਾਰੋ ਜਾਣੇ ਪੁਲਿਸ ਹੱਥੋਂ ਮਾਰੇ ਗਏ ਹਨ । ਸੁ਼ਰੂਆਤੀ ਖ਼ਬਰਾਂ ਅਨੁਸਾਰ ਪੁਲਿਸ ਚਾਰੋ ਜਾਣਿਆ ਨੂੰ ਮੌਕੇ ਵਾਲੀ ਥਾਂ ਤੇ ਲੈ ਕੇ ਗਈ ਸੀ ਤੇ ਧੁੰਦ ਦਾ ਫਾਇਦਾ ਚੁੱਕਦਿਆਂ ਚਾਰੋ ਜਾਣਿਆ ਨੇ ਪੁਲਿਸ ਤੇ ਹਮਲਾ ਕਰ ਭੱਜਣ ਦੀ ਕੋਸਿ਼ਸ ਕੀਤੀ ਤੇ ਮੁਕਾਬਲੇ ‘ਚ ਚਾਰੋਂ ਹੀ ਮਾਰੇ ਗਏ ।
ਇਸ ਬਲਾਤਕਾਰ ਤੇ ਕਤਲ ਦੀ ਘਟਨਾ ਤੋਂ ਬਾਅਦ ਜਿੱਥੇ ਸਮੁੱਚੇ ਦੇਸ਼ ਵਿੱਚ ਰੋਹ ਪਾਇਆ ਜਾ ਰਿਹਾ ਸੀ, ਉੱਥੇ ਸੰਸਦ ਵਿੱਚ ਵੀ ਇਸ ਮਾਮਲੇ ਦੀ ਗੂੰਜ ਲਗਾਤਾਰ ਸੁਣ ਰਹੀ ਸੀ।ਉਸ ਲੇਡੀ ਡਾਕਟਰ ਦੇ ਪਿਤਾ ਨੇ ਕਿਹਾ ਸੀ ਕਿ ਮੁਲਜ਼ਮਾਂ ਨੂੰ ਜਿੰਨੀ ਵੀ ਛੇਤੀ ਸੰਭਵ ਹੋਵੇ – ਸਜ਼ਾ ਮਿਲਣੀ ਚਾਹੀਦੀ ਹੈ। ਕਈ ਕਾਨੂੰਨ ਬਣਾਏ ਪਰ ਉਨ੍ਹਾਂ ਦੀ ਪਾਲਣਾ ਨਹੀਂ ਹੋ ਰਹੀ। ਉਨ੍ਹਾਂ ਨਿਰਭਯਾ ਕੇਸ ਦੇ ਮੁਲਜ਼ਮਾਂ ਨੂੰ ਹੁਣ ਤੱਕ ਫਾਂਸੀ ਨਾ ਦਿੱਤੇ ਜਾਣ ਦਾ ਹਵਾਲਾ ਦਿੰਦਿਆਂ ਮੰਗ ਕੀਤੀ ਕਿ ਮੁਲਜ਼ਮਾਂ ਨੂੰ ਛੇਤੀ ਤੋਂ ਛੇਤੀ ਸਜ਼ਾ ਦਿੱਤੀ ਜਾਵੇ।ਪੀੜਤ ਲੇਡੀ ਵੈਟਰਨਰੀ ਡਾਕਟਰ ਨੇ ਕਿਾਹ ਸੀ ਕਿ ਅਪਰਾਧ ਕਰਨ ਵਾਲਿਆਂ ਦੀ ਉਮਰ ਬਹੁਤ ਘੱਟ ਹੈ। ਉਹ ਅਪਰਾਧੀ ਹਨ ਤੇ ਉਨ੍ਹਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਮ੍ਰਿਤਕ ਡਾਕਟਰ ਦੀ ਮਾਂ ਨੇ ਕਿਹਾ ਕਿ ਜਿਵੇਂ ਉਨ੍ਹਾਂ ਦੀ ਧੀ ਨੂੰ ਸਾੜ ਦਿੱਤਾ ਗਿਆ ਸੀ, ਉਂਝ ਹੀ ਮੁਲਜ਼ਮਾਂ ਨੂੰ ਵੀ ਜਿਊਂਦੇ–ਜੀਅ ਸਾੜ ਦਿੱਤਾ ਜਾਣਾ ਚਾਹੀਦਾ ਹੈ।

Real Estate