ਟਾਲਿਆ ਜਾ ਸਕਦਾ ਦੀ 84 ਦਾ ਸਿੱਖ ਕਤਲੇਆਮ – ਡਾ. ਮਨਮੋਹਨ ਸਿੰਘ

871

ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਕਿਹਾ ਹੈ ਕਿ 1984 ਦਾ ਸਿੱਖ ਕਤਲੇਆਮ ਟਲ ਜਾਂਦਾ ਜੇ ਮਰਹੂਮ ਇੰਦਰ ਕੁਮਾਰ ਗੁਜਰਾਲ ਵੱਲੋਂ ਉਦੋਂ ਸਮੇਂ–ਸਿਰ ਦਿੱਤੀ ਸਲਾਹ ਮੰਨ ਲਈ ਜਾਂਦੀ। ਉਦੋਂ ਗੁਜਰਾਲ ਨੇ ਛੇਤੀ ਤੋਂ ਛੇਤੀ ਫ਼ੌਜ ਸੱਦਣ ਦੀ ਮੰਗ ਕੀਤੀ ਸੀ। ਡਾ। ਮਨਮੋਹਨ ਸਿੰਘ ਨੇ ਇਹ ਗੱਲ ਗੁਜਰਾਲ ਦੀ ਜਨਮ–ਸ਼ਤਾਬਦੀ ਮੌਕੇ ਇੱਕ ਪ੍ਰੋਗਰਾਮ ਦੌਰਾਨ ਆਖੀ ਹੈ। ਡਾ। ਮਨਮੋਹਨ ਸਿੰਘ ਨੇ ਕਿਹਾ ਕਿ ਜਿਸ ਵੇਲੇ 31 ਅਕਤੂਬਰ, 1984 ਨੂੰ ਉਦੋਂ ਦੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਦੀ ਘਟਨਾ ਵਾਪਰੀ ਸੀ, ਤਦ ਸ੍ਰੀ ਗੁਜਰਾਲ ਕਾਫ਼ੀ ਉਦਾਸ ਸਨ। ਡਾ। ਮਨਮੋਹਨ ਸਿੰਘ ਨੇ ਦੱਸਿਆ ਕਿ ਸ੍ਰੀ ਗੁਜਰਾਲ ਸ਼ਾਮੀਂ ਤਤਕਾਲੀਨ ਗ੍ਰਹਿ ਮੰਤਰੀ ਪੀ।ਵੀ। ਨਰਸਿਮਹਾ ਰਾਓ ਕੋਲ ਗਏ ਸਨ ਤੇ ਉਨ੍ਹਾਂ ਨੂੰ ਆਖਿਆ ਸੀ ਕਿ ਹਾਲਾਤ ਕਾਫ਼ੀ ਭਿਆਨਕ ਹੋ ਚੁੱਕੇ ਹਨ, ਇਸ ਲਈ ਇਹ ਜ਼ਰੂਰੀ ਹੈ ਕਿ ਹੁਣ ਛੇਤੀ ਤੋਂ ਛੇਤੀ ਫ਼ੌਜ ਸੱਦ ਲਈ ਜਾਵੇ। ਡਾ। ਮਨਮੋਹਨ ਸਿੰਘ ਨੇ ਅੱਗੇ ਕਿਹਾ ਕਿ ਜੇ ਉਦੋਂ ਸ੍ਰੀ ਗੁਜਰਾਲ ਦੀ ਇਹ ਸਲਾਹ ਮੰਨ ਲਈ ਜਾਂਦੀ, ਤਾਂ ਸ਼ਾਇਦ 1984 ਦਾ ਕਤਲੇਆਮ ਟਾਲਿ਼ਆ ਜਾ ਸਕਦਾ ਸੀ। ਡਾ। ਮਨਮੋਹਨ ਸਿੰਘ ਨੇ ਦੱਸਿਆ ਕਿ ਇੰਦਰ ਕੁਮਾਰ ਗੁਜਰਾਲ ਅਤੇ ਉਹ ਖ਼ੁਦ ਦੋਵੇਂ ਹੀ ਉਸ ਇਲਾਕੇ ਤੋਂ ਆਏ ਸਨ, ਜਿਹੜਾ ਹੁਣ ਪਾਕਿਸਤਾਨ ’ਚ ਹੈ। ‘ਗੁਜਰਾਲ ਜੀ ਤੇ ਮੈਂ ਦੋਵੇਂ ਹੀ ਪਾਕਿਸਤਾਨ ਦੇ ਜਿਹਲਮ ਜ਼ਿਲ੍ਹੇ ’ਚ ਹੋਏ ਤੇ ਇੱਕ ਲੰਮਾ ਸਫ਼ਰ ਅਸੀਂ ਦੋਵਾਂ ਨੇ ਨਾਲ ਤੈਅ ਕੀਤਾ।’

Real Estate