ਚੌਟਾਲਾ ਦੀਆਂ ਈ ਡੀ ਨੇ ਹੋਰ ਜਾਇਦਾਦਾਂ ਵੀ ਕੀਤੀਆਂ ਅਟੈਚ

961

ਹਰਿਆਣਾ ਦੇ ਮੌਜੂਦਾ ਡਿਪਟੀ ਸੀਐਮ ਦੁਸ਼ਯੰਤ ਚੌਟਾਲਾ ਦੇ ਦਾਦਾ ਓਮ ਪ੍ਰਕਾਸ਼ ਚੌਟਾਲਾ ਜੋ ਕਿ ਪਿਛਲੇ ਲੰਮੇ ਸਮੇਂ ਤੋਂ ਜੇਲ੍ਹ ‘ਚ ਹਨ ਅੱਜ ਬੁੱਧਵਾਰ ਨੂੰ ਉਨ੍ਹਾਂ ਦੀਆਂ ਮੁਸ਼ਕਿਆਂ ਹੋਰ ਵਧਦੀਆਂ ਨਜ਼ਰ ਆ ਰਹੀਆਂ ਨੇ। ਦਰਅਸਲ ਈ ਡੀ ਨੇ ਵੱਡੀ ਕਾਰਵਾਈ ਕਰਦਿਆਂ ਹੋਇਆਂ ਚੌਟਾਲਾ ਦਾ ਤੇਜਾ ਖੇੜਾ ਫਾਰਮ ਹਾਊਸ ਤੇ ਪੰਚਕੂਲਾ ਦੀ ਕੋਠੀ ਵੀ ਅਟੈਚ ਕਰ ਲਈ ਹੈ। ਪੰਚਕੂਲਾ ‘ਚ ਈ ਡੀ ਨੇ ਮਨਸਾ ਦੇਵੀ ਕੰਪਲੈਕਸ ਸੈਕਟਰ 4- ‘ਚ ਬਣੀ ਕੋਠੀ ਨੰ-6(ਪੀ) ਨੂੰ ਅਟੈਚ ਕਰਕੇ ਕੋਠੀ ਦੇ ਬਾਹਰ ਚੇਤਾਵਨੀ ਬੋਰਡ ਲਾ ਦਿੱਤਾ ਹੈ। ਚੇਤਾਵਨੀ ਬੋਰਡ ਤੇ ਲਿਖਿਆ ਹੈ ਕਿ ਇਹ ਪ੍ਰਾਪਰਟੀ ਪ੍ਰਿਵੈਂਸ਼ਨ ਆਫ਼ ਮਨੀ ਲਾਂਡਰਿੰਗ ਐਕਟ 2002 ਦੀ ਧਾਰਾ 8 (4) ਦੇ ਤਹਿਤ ਈ ਡੀ ਦੇ ਕਬਜ਼ੇ ‘ਚ ਹੈ। ਸਵੇਰੇ 11 ਵਜੇ ਇਡੀ ਦੀ ਇਹ ਕਾਰਵਾਈ ਸ਼ੁਰੂ ਹੋਈ ਸੀ ਤੇ ਤਿੰਨ ਘੰਟੇ ਤੱਕ ਚੱਲਦੀ ਰਹੀ ਕਾਰਵਾਈ। ਸਿਰਸਾ ਦੇ ਤੇਜਾ ਖੇੜਾ ਦਾ ਫਾਰਮ ਹਾਊਸ ਜੋ 198 ਕਨਾਲ ਤੇ 15 ਮਰਲੇ ਦਾ ਹੈ ਇਸ ਫਾਰਮ ਹਾਊਸ ਦਾ 50% ਫ਼ੀਸਦੀ ਹਿੱਸਾ ਸੀਲ ਕਰ ਦਿੱਤਾ ਗਿਆ ਹੈ।

Real Estate