ਅਮਰੀਕੀ ਬੰਦਰਗਾਹ ’ਤੇ ਇੱਕ ਬੰਦੂਕਦਾਰੀ ਨੇ ਗੋਲੀਆਂ ਚਲਾ 2 ਮਾਰੇ , ਭਾਰਤੀ ਵਾਯੂਸੈਨਾ ਮੁਖੀ ਵੀ ਉੱਥੇ ਸੀ ਮੌਜੂਦ

656

ਅਮਰੀਕੀ ਸੂਬੇ ਹਵਾਈ ਦੀ ਪਰਲ ਬੰਦਰਗਾਹ ’ਤੇ ਅੱਜ ਇੱਕ ਬੰਦੂਕਦਾਰੀ ਨੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ । ਜਦੋਂ ਇਹ ਹਮਲਾ ਹੋਇਆ, ਤਾਂ ਭਾਰਤੀ ਹਵਾਈ ਫ਼ੌਜ ਦੇ ਮੁਖੀ ਰਾਕੇਸ਼ ਕੁਮਾਰ ਸਿੰਘ ਭਦੌੜੀਆ ਆਪਣੀ ਟੀਮ ਨਾਲ ਉੱਥੇ ਹੀ ਮੌਜੂਦ ਸਨ। ਅਮਰੀਕੀ ਸਮੁੰਦਰੀ ਫ਼ੌਜ ਤੇ ਹਵਾਈ ਫ਼ੌਜ ਦੇ ਹਵਾਈ ਸਥਿਤ ਪਰਲ ਹਾਰਬਰ–ਹਿਕਮ ਜੁਆਇੰਟ ਬੇਸ ਉੱਤੇ ਮੌਜੂਦ ਏਅਰ ਚੀਫ਼ ਮਾਰਸ਼ਲ ਤੇ ਉਨ੍ਹਾਂ ਦੀ ਪੂਰੀ ਟੀਮ ਉੱਥੇ ਪੂਰੀ ਤਰ੍ਹਾਂ ਸੁਰੱਖਿਅਤ ਹਨ। ਉਨ੍ਹਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਹੈ। ਅਮਰੀਕੀ ਪਰਲ ਹਾਰਬਰ ਬੇਸ ਉੱਤੇ ਦਾਖਲ ਹੋ ਕੇ ਇੱਕ ਬੰਦੂਕਧਾਰੀ ਨੇ ਅਚਾਨਕ ਉੱਥੇ ਅੰਨ੍ਹੇਵਾਹ ਗੋਲੀਬਾਰੀ ਸ਼ੁਰੂ ਕਰ ਦਿੱਤੀ। ਹਮਲੇ ਵਿੱਚ ਦੋ ਆਮ ਵਿਅਕਤੀ ਮਾਰੇ ਗਏ ਹਨ ਤੇ ਇੱਕ ਦੀ ਹਾਲਤ ਗੰਭੀਰ ਬਣੀ ਹੋਈ ਹੈ। ਬੰਦੂਕਧਾਰੀ ਨੇ ਉੱਥੇ ਅੱਗ ਲਾਉਣ ਦਾ ਵੀ ਜਤਨ ਕੀਤਾ। ਸੁਰੱਖਿਆ ਜਵਾਨਾਂ ਨੇ ਜਦੋਂ ਉਸ ਹਮਲਾਵਰ ਨੂੰ ਫੜਨਾ ਚਾਹਿਆ, ਤਾਂ ਉਸ ਨੇ ਖ਼ੁਦ ਨੂੰ ਗੋਲ਼ੀ ਮਾਰ ਲਈ।

Real Estate