ਭਾਰਤੀ ਰੇਲਵੇ ਦੇ ਹਾਲਾਤ : 100 ਕਮਾਉਣ ਲਈ ਖ਼ਰਚ ਰਿਹਾ 98.44 ਰੁਪਏ !

863

‘ਕੈਗ’ ਨੇ ਰੇਲਵੇ ਨੂੰ ਸਿਫ਼ਾਰਸ਼ ਕੀਤੀ ਹੈ ਕਿ ਜਰੂਰਤਮੰਦਾਂ ਨੂੰ ਸਫ਼ਰ ਵਿੱਚ ਕੋਈ ਰਿਆਇਤ ਨਾ ਦਿੱਤੀ ਜਾਵੇ। ‘ਕੈਗ’ ਦੀ ਰਿਪੋਰਟ ’ਚ ਕੈਂਸਰ ਰੋਗੀਆਂ, ਦਿਵਯਾਂਗਾਂ (ਅੰਗਹੀਣਾਂ) ਸਮੇਤ ਹੋਰ ਯਾਤਰੀਆਂ ਨੂੰ ਇਹ ਛੋਟ ਨਾ ਦੇਣ ਦੀ ਗੱਲ ਆਖੀ ਗਈ ਹੈ। ਇਸ ਤੋਂ ਇਲਾਵਾ ਰੇਲ ਅਧਿਕਾਰੀਆਂ ਤੇ ਮੁਲਾਜ਼ਮਾਂ ਵੱਲੋਂ ਕੀਤੀ ਜਾ ਰਹੀ ਵਿਸ਼ੇਸ਼ ਯਾਤਰਾ ਪਾਸ ਦੀ ਦੁਰਵਰਤੋਂ ਉੱਤੇ ਰੋਕ ਨਾ ਲਾ ਸਕਣ ਉੱਤੇ ਵੀ ਰੇਲਵੇ ਬੋਰਡ ਨੇ ਨਾਰਾਜ਼ਗੀ ਪ੍ਰਗਟਾਈ ਹੈ। ਭਾਰਤੀ ਰੇਲ ਨੂੰ ਚਲਾਉਣ ਦਾ ਅਨੁਪਾਤ ਵਿੱਤੀ ਵਰ੍ਹੇ 2017–18 ਦੌਰਾਨ 98।44 ਫ਼ੀ ਸਦੀ ਦਰਜ ਕੀਤਾ ਗਿਆ, ਜੋ ਪਿਛਲੇ 10 ਸਾਲਾਂ ’ਚ ਸਭ ਤੋਂ ਖ਼ਰਾਬ ਹੈ। ‘ਕੈਗ’ ਦੀ ਰਿਪੋਰਟ ਮੁਤਾਬਕ ਓਆਰ ਤੋਂ ਭਾਵ ਹੈ ਕਿ ਰੇਲਵੇ ਨੇ 100 ਰੁਪਏ ਕਮਾਉਣ ਲਈ 98.44 ਰੁਪਏ ਖ਼ਰਚ ਕੀਤੇ। ਰਿਪੋਰਟ ਮੁਤਾਬਕ ਭਾਰਤੀ ਰੇਲ ਦਾ ਓਆਰ ਅਨੁਪਾਤ ਵਿੱਤੀ ਵਰ੍ਹੇ 2017–18 ਦੌਰਾਨ 98.44 ਫ਼ੀ ਸਦੀ ਰਹਿਣ ਦਾ ਮੁੱਖ ਕਾਰਨ ਪਿਛਲੇ ਸਾਲ 7.63 ਫ਼ੀ ਸਦੀ ਸੰਚਾਲਨ ਖ਼ਰਚੇ ਦੇ ਮੁਕਾਬਲੇ ਉੱਚ ਵਾਧਾ ਦਰ ਦਾ 10.29 ਫ਼ੀ ਸਦੀ ਹੋਣਾ ਹੈ। ‘ਕੈਗ’ ਦੀ ਰਿਪੋਰਟ ’ਚ ਸਿਫ਼ਾਰਸ਼ ਕੀਤੀ ਗਈ ਹੈ ਕਿ ਰੇਲਵੇ ਨੂੰ ਆਪਣੀ ਆਮਦਨ ਵਧਾਉਣ ਲਈ ਉਪਾਅ ਕਰਨੇ ਚਾਹੀਦੇ ਹਨ, ਤਾਂ ਜੋ ਕੁੱਲ ਤੇ ਵਧੀਕ ਬਜਟ ਵਸੀਲਿਆਂ ਉੱਤੇ ਨਿਰਭਰਤਾ ਰੋਕੀ ਜਾ ਸਕੇ। ਇਸ ਵਿੱਚ ਸਿਫ਼ਾਰਸ਼ ਕੀਤੀ ਗਈ ਹੈ ਕਿ ਚਾਲੂ ਵਿੱਤੀ ਵਰ੍ਹੇ ਦੌਰਾਨ ਰੇਲਵੇ ਵੱਲੋਂ ਝੱਲੇ ਗਏ ਪੂੰਜੀਗਤ ਖ਼ਰਚੇ ਵਿੱਚ ਕਟੌਤੀ ਹੋਈ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਰੇਲਵੇ ਬਾਜ਼ਾਰ ਤੋਂ ਪ੍ਰਾਪਤ ਫ਼ੰਡਾਂ ਦੀ ਪੂਰੀ ਵਰਤੋਂ ਯਕੀਨੀ ਬਣਾਈ ਜਾਵੇ।

Real Estate