ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵੱਲੋਂ ਕਤਲਾਂ, ਬਲਾਤਕਾਰ, ਯੌਨ ਹਿੰਸਾ ਵਿਰੁੱਧ ਮੁਜ਼ਾਹਰਾ

750

ਬਠਿੰਡਾ/ 3 ਦਸੰਬਰ/ ਬਲਵਿੰਦਰ ਸਿੰਘ ਭੁੱਲਰ

ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੀ ਬਠਿੰਡਾ ਜਿਲ੍ਹਾ ਕਮੇਟੀ ਦੇ ਸੱਦੇ ਤੇ ਇਕੱਠੇ ਹੋਏ ਪਾਰਟੀ ਕਾਰਕੁੰਨਾਂ ਨੇ ਇਥੇ ਜੋਰਦਾਰ ਰੋਸ਼ ਮੁਜਾਹਰਾ ਕੀਤਾ। ਔਰਤਾਂ ਅਤੇ ਮਾਸੂਮ ਬੱਚੀਆਂ ਖਿਲਾਫ, ਦੇਸ਼ ਭਰ ਵਿੱਚ ਵਾਪਰ ਰਹੀਆਂ ਅਤੇ ਦਿਨੋ ਦਿਨ ਤੇਜ ਹੋ ਰਹੀਆਂ ਕਤਲਾਂ, ਬਲਾਤਕਾਰ, ਕੰਮ ਦੇ ਸਥਾਨਾਂ ਤੇ ਘਰਾਂ ਵਿੱਚ ਯੌਨ ਹਿੰਸਾ ਤੇ ਮਾਨਸਿਕ ਪਰਤਾੜਣਾ ਦੀਆਂ ਵਾਰਦਾਤਾਂ ਖਿਲਾਫ ਕੀਤੇ ਇਸ ਮੁਜਾਹਰੇ ਦੀ ਅਗਵਾਈ ਕੇਂਦਰੀ ਕਮੇਟੀ ਮੈਂਬਰ ਸਾਥੀ ਮਹੀਂਪਾਲ ਨੇ ਕੀਤੀ।
ਮੁਜ਼ਾਹਰੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦੀਆਂ ਜਮਾਤੀਪਾਰਟੀਆਂ ਅਤੇ ਹਕੂਮਤੀ ਮਸ਼ੀਨਰੀ, ਅਜਿਹੀਆਂ ਦਰਿੰਦਗੀ ਭਰਪੂਰ ਵਾਰਦਾਤਾਂ ਦੇ ਗੁਨਾਹਗਾਰਾਂ ਪ੍ਰਤੀ ਲਿਹਾਜੂ ਵਤੀਰਾ ਅਖਤਿਆਰ ਕਰਦੀਆਂ ਹਨ, ਜਿਸ ਕਰਕੇ ਇਹਨਾਂ ਘਿਰਣਾ ਯੋਗ ਅਪਰਾਧੀਆਂ ਦੇ ਹੌਸਲੇ ਬੁ¦ਦ ਹੁੰਦੇ ਹਨ ਅਤੇ ਸਿੱਟੇ ਵਜੋਂ ਇਹ ਖੌਫ਼ਨਾਕ ਵਾਰਦਾਤਾਂ ਵਧਦੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਹਰ ਰਾਜ ਕਰਦੀ ਪਾਰਟੀ, ਵਿਸੇਸ਼ ਕਰਕੇ ਭਾਜਪਾ ਅੰਦਰ ਅਜਿਹੇ ਚੁਣੇ ਹੋਏ ਨੁਮਾਇੰਦਿਆਂ ਦੀ ਭਰਮਾਰ ਹੈ, ਜੋ ਸੰਗੀਨ ਗੁਨਾਹਾਂ ਖਾਸ ਕਰਕੇ ਇਸਤਰੀਆਂ ਵਿਰੁੱਧ ਅਪਰਾਧਾਂ ਦੇ ਦੋਸ਼ੀ ਸਾਬਤ ਹੋ ਚੁੱਕੇ ਹਨ।
ਸਾਥੀ ਮਹੀਂਪਾਲ ਨੇ ਲੋਕਾਈ ਨੂੰ ਸੱਦਾ ਦਿੱਤਾ ਕਿ ਉਹ ਅਜਿਹੇ ਮਾਨਵਤਾ ਵਿਰੋਧੀ ਗੁਨਾਹਾਂ ਖਿਲਾਫ ਹਰ ਕਿਸਮ ਦੇ ਮੱਤਭੇਦਾਂ ਅਤੇ ਵਖਰੇਵਿਆਂ ਨੂੰ ਦਰਕਿਨਾਰ ਕਰਦਿਆਂ ਸੰਘਰਸ ਦੇ ਪਿੜ ਮੱਲਣ। ਉਹਨਾਂ ਇਹ ਵੀ ਸਨਿੱਮਰ ਸੁਝਾਅ ਦਿੱਤਾ ਕਿ ਜਮਹੂਰੀ ਅੰਦੋਲਨ ਦੀ ਹਰ ਧਿਰ ਔਰਤਾਂ ਖਿਲਾਫ ਅੱਤਿਆਚਾਰ ਰੋਕਣ ਦੀਆਂ ਮੰਗਾਂ ਨੂੰ ਪਰਾਥਮਿਕ ਅਜੰਡਾ ਬਣਾਏ। ਸਾਥੀ ਮਹੀਂਪਾਲ ਨੇ ਸਮੁੱਚੇ ਸੱਭਿਅਕ ਸਮਾਜ ਲਈ ਘਾਤਕ ਅਜਿਹੀਆਂ ਵਾਰਦਾਤਾਂ ਨੂੰ ਫਿਰਕੂ ਰੰਗਤ ਦੇਣ ਦੀਆਂ ਕੋਸਝੀਆਂ ਸਾਜਿਸਾਂ ਦੀ ਡਟਵੀਂ ਨਿੰਦਾ ਕੀਤੀ।
ਅੱਜ ਦੇ ਰੋਸ ਪ੍ਰਦਰਸਨ ਵਿੱਚ ਹੋਰਨਾਂ ਤੋਂ ਇਲਾਵਾ ਸਾਥੀ ਸੰਪੂਰਨ ਸਿੰਘ, ਪ੍ਰਕਾਸ ਸਿੰਘ ਨੰਦਗੜ੍ਹ, ਸੁਖਦੇਵ ਸਿੰਘ ਨਥਾਨਾ, ਤਾਰਾ ਸਿੰਘ ਨੰਦਗੜ੍ਹ ਕੋਟੜਾ, ਸਿਵਜੀ ਰਾਮ, ਸੱਤਪਾਲ ਗੋਇਲ ਆਦਿ ਨੇ ਵੀ ਸਮੂਲੀਅਤ ਕੀਤੀ।

Real Estate