ਬਰਗਾੜੀ ਕਾਂਡ ਦੀ ਜਾਂਚ ਸੀਬੀਆਈ ਇੱਕ ਵਾਰ ਫਿਰ ਕਰੇਗੀ !

804

2015 ਦੌਰਾਨ ਬਰਗਾੜੀ ਅੰਦਰ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਅਜੇ ਤੱਕ ਕਿਸੇ ਨਤੀਜੇ ‘ਤੇ ਨਹੀਂ ਪਹੁੰਚੀ ਹੈ। ਬੀਤੇ ‘ਚ ਇਸ ਕੇਸ ਦੀ ਕਲੋਜ਼ਰ ਰਿਪੋਰਟ ਵੀ ਸੀਬੀਆਈ ਵੱਲੋਂ ਅਦਾਲਤ ‘ਚ ਪੇਸ਼ ਕਰ ਦਿੱਤੀ ਸੀ ਪਰ ਹੁਣ ਇੱਕ ਵਾਰ ਸੀਬੀਆਈ ਵੱਲੋਂ ਇਨ੍ਹਾਂ ਕੇਸਾਂ ਦੀਚ ਮੁੜ ਜਾਂੜ ਖੋਲ੍ਹੀ ਜਾ ਰਹੀ ਹੈ। ਸੀਬੀਆਈ ਟੀਮ ਕੱਲ੍ਹ ਬੁਰਜ ਜਵਾਹਰ ਸਿੰਘ ਵਾਲਾ ਪਿੰਡ ਵਿੱਚ ਵੀ ਪਹੁੰਚੀ । ਬੀਤੇ ਦਿਨੀਂ ਜਦੋਂ ਇਨ੍ਹਾਂ ਮਾਮਲਿਆਂ ਦੀ ਜਾਂਚ ਦੀ ਕਲੋਜ਼ਰ ਰਿਪੋਰਟ ਸੀਬੀਆਈ ਵੱਲੋਂ ਅਦਾਲਤ ‘ਚ ਪੇਸ਼ ਕੀਤੀ ਗਈ ਸੀ ਤਾਂ ਸਪੈਸ਼ਲ ਇੰਨਵੈਸਟੀਗੇਸ਼ਨ ਟੀਮ (ਸਿੱਟ) ਦੇ ਡੀਜੀਪੀ ਪ੍ਰਬੋਧ ਕੁਮਾਰ ਵੱਲੋਂ ਸੀਬੀਆਈ ਨੂੰ ਪੱਤਰ ਲਿਖਿਆ ਗਿਆ ਸੀ ਜਿਸ ਤੋਂ ਬਾਅਦ ਇਹ ਸ਼ੱਕ ਜਤਾਇਆ ਜਾ ਰਿਹਾ ਸੀ ਕਿ ਸੀਬੀਆਈ ਕੇਸ ਜਾਂਚ ਜਾਰੀ ਰੱਖੇਗੀ। ਇਸ ਤੋਂ ਇਲਾਵਾ ਨੇ ਸੀਬੀਆਈ ਵੱਲੋਂ ਅਦਾਲਤ ‘ਚ ਇਹ ਵੀ ਕਿਹਾ ਗਿਆ ਸੀ ਡੀਜੀਪੀ ਵੱਲੋਂ ਉਨ੍ਹਾਂ ਨੂੰ ਚਿੱਠੀ ਲਿਖੀ ਗਈ ਅਤੇ ਇਸ ਲਈ ਉਹ ਕੁਝ ਹੋਰ ਤੱਥਾਂ ਦੀ ਜਾਂਚ ਕਰਨਾ ਚਾਹੁੰਦੇ ਹਨ ਤੇ ਕਲੋਜ਼ਰ ਰਿਪੋਰਟ ਨੂੰ ਕੁਝ ਸਮੇਂ ਲਈ ਪੈਂਡਿੰਗ ਰੱਖਿਆ ਜਾਵੇ।

Real Estate