ਕਹਾਣੀ ਸੰਗ੍ਰਹਿ ‘ਬਦਲਦੇ ਮੌਸਮ ਦਾ ਪਰਛਾਵਾਂ’ ਲੋਕ ਅਰਪਣ

748

ਬਠਿੰਡਾ/ 3 ਦਸੰਬਰ/ ਬਲਵਿੰਦਰ ਸਿੰਘ ਭੁੱਲਰ

ਪੰਜਾਬੀ ਸਾਹਿਤ ਸਭਾ ਰਜਿ ਬਠਿੰਡਾ ਵੱਲੋਂ ਇੱਥੋਂ ਦੇ ਟੀਚਰਜ ਹੋਮ ਵਿਖੇ ਸਭਾ ਦੇ ਮੈਂਬਰ ‘ਭੋਲਾ ਸਿੰਘ ਸ਼ਮੀਰੀਆ’ ਦਾ ਪਲੇਠਾ ਕਹਾਣੀ ਸੰਗ੍ਰਹਿ ‘‘ਬਦਲਦੇ ਮੌਸਮ ਦਾ ਪਰਛਾਵਾਂ’’ ਲੋਕ ਅਰਪਣ ਕੀਤਾ ਗਿਆ। ਲੋਕ ਅਰਪਣ ਦੀ ਰਸਮ ਜਸਪਾਲ ਮਾਨਖੇੜਾ, ਗੁਰਦੇਵ ਖੋਖਰ, ਖੁਸ਼ਵੰਤ ਬਰਗਾੜੀ, ਸੁਰਿੰਦਰਪ੍ਰੀਤ ਘਣੀਆਂ, ਜੇ ਸੀ ਪਰਿੰਦਾ, ਲਛਮਣ ਮਲੂਕਾ, ਜਸਕਰਨ ਸਿੰਘ ਸਿਵੀਆਂ ਨੇ ਅਦਾ ਕੀਤੀ। ਇਹਨਾਂ ਤੋਂ ਇਲਵਾ ਪ੍ਰੋ: ਮਹੇਸਇੰਦਰ ਸਿੰਘ ਲਾਲੀ, ਪ੍ਰਵਾਸੀ ਲੇਖਕ ਮੰਗਤ ਕੁਲਜਿੰਦ ਆਦਿ ਨੇ ਲੋਕ ਅਰਪਿਤ ਪੁਸਤਕ ਬਾਰੇ ਆਪਣੇ ਵਿਚਾਰ ਪੇਸ਼ ਕਰਦਿਆਂ ਲੇਖਕ ਨੂੰ ਮੁਬਾਰਕਬਾਦ ਦਿੱਤੀ। ਖੁਸਵੰਤ ਬਗਾੜੀ ਨੇ ਪੀਪਲਜ ਫੋਰਮ ਵਲੋਂ 25 ਦਸੰਬਰ ਤੋ 29 ਦਸੰਬਰ ਤੱਕ ਕਰਵਾਏ ਜਾ ਰਹੇ ਦੂਸਰੇ ਪੀਪਲਜ ਲਿਟਰੇਰੀ ਫੈਸਟੀਵਲ ਦੀ ਰੂਪ ਰੇਖਾ ਹਾਜ਼ਰੀਨ ਨਾਲ ਸਾਂਝੀ ਕਰਦਿਆਂ ਇਸ ਮੇਲੇ ਨੂੰ ਸਫ਼ਲ ਬਣਾਉਣ ਲਈ ਯੋਗਦਾਨ ਪਾਉਣ ਦੀ ਅਪੀਲ ਕੀਤੀ। ਇਸਤੋਂ ਪਹਿਲਾਂ ਅਮਨ ਦਾਤੇਵਾਲੀਆ, ਕੁਲਦੀਪ ਬੰਗੀ, ਸੁਰਿੰਦਰਪ੍ਰੀਤ ਘਣੀਆਂ, ਸੇਵਕ ਸਮੀਰੀਆ, ਲਾਲ ਚੰਦ ਸਿੰਘ, ਭੁਪਿੰਦਰ ਸੰਧੂ, ਰਣਜੀਤ ਗੌਰਵ, ਲੀਲਾ ਸਿੰਘ ਰਾਇ, ਦਿਲਬਾਗ ਸਿੰਘ ਆਦਿ ਕਵੀਆਂ ਨੇ ਆਪਣੀਆਂ ਨਵੀਆਂ ਲਿਖੀਆਂ ਕਾਵਿ- ਰਚਨਾਵਾਂ ਸੁਣਾ ਕੇ ਵਿਸੇਸ਼ ਰੰਗ ਬੰਨਿਆ। ਭੋਲਾ ਸਿੰਘ ਸਮੀਰੀਆ ਨੇ ਪੁਸਤਕ ਦੀ ਰਚਨਾ ਅਤੇ ਪ੍ਰਕਾਸ਼ਨਾ ਬਾਰੇ ਆਪਣੇ ਤਜਰਬੇ ਸਾਂਝੇ ਕੀਤੇ। ਮੀਟਿੰਗ ਦੌਰਾਨ ਪ੍ਰਸਿੱਧ ਇਨਕਲਾਬੀ ਗਾਇਕ ਅਤੇ ਗੀਤਕਾਰ ਅੰਮ੍ਰਿਤ ਬੰਗੇ ਦੇ ਸਪੁੱਤਰ ਅਮਨਦੀਪ ਸਿੰਘ ਅਤੇ ਲੇਖਕ ਅਮਰਜੀਤ ਢਿੱਲੋਂ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸਰਧਾਂਜਲੀ ਭੇਂਟ ਕੀਤੀ ਗਈ ਅਤੇ ਪੀੜ੍ਹਤ ਪਰਿਵਾਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਗਿਆ। ਮੀਟਿੰਗ ਦੀ ਕਾਰਵਾਈ ਸਭਾ ਦੇ ਜਨਰਲ ਸਕੱਤਰ ਸੁਰਿੰਦਰਪ੍ਰੀਤ ਘਣੀਆ ਨੇ ਚਲਾਈ। ਪ੍ਰਿ: ਅਮਰਜੀਤ ਸਿੰਘ ਨੇ ਸਮੂੰਹ ਹਾਜਰੀਨ ਦਾ ਧੰਨਵਾਦ ਕੀਤਾ। ਇਸ ਮੌਕੇ ਰਣਬੀਰ ਰਾਣਾ, ਦਮਜੀਤ ਦਰਸਨ, ਕਹਾਣੀਕਾਰ ਭੁਪਿੰਦਰ ਸਿੰਘ ਮਾਨ, ਤੇਜਾ ਸਿੰਘ ਪ੍ਰੇਮੀ, ਪ੍ਰਿ: ਅਮਰਜੀਤ ਸਿੰਘ ਸਿੱਧੂ, ਗਾਇਕ ਬਲਕਰਣ ਬੱਲ, ਰਵੀ ਮਿੱਤਲ ਆਦਿ ਲੇਖਕਾਂ ਤੋਂ ਇਲਾਵਾ ਸਾਹਿਤ ਪ੍ਰੇਮੀ ਵੀ ਹਾਜਰ ਸਨ।

Real Estate