ਕਰਤਾਰਪੁਰ ਸਾਹਿਬ ਦੇ ਦਰਸ਼ਨ ਚੰਡੀਗੜ੍ਹ ਵਿਚਲੇ ਕੇਂਦਰ ਦੇ ਮੁਲਾਜ਼ਮ ਲਈ ਅਜੇ ਵੀ ਦੂਰ

ਕਰਤਾਰਪੁਰ ਸਾਹਿਬ ਜਾਣ ਦੇ ਚਾਹਵਾਨ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੇ ਸਰਕਾਰੀ ਮੁਲਾਜ਼ਮ ਇਸ ਲਈ ਅਚਨਚੇਤੀ ਛੁੱਟੀ ਨਹੀਂ ਲੈ ਸਕਦੇ। ਖ਼ਬਰਾਂ ਅਨੁਸਾਰ ਚੰਡੀਗੜ੍ਹ ਪ੍ਰਸ਼ਾਸਨ ਦੇ ਮੁਲਾਜ਼ਮਾਂ ਨੂੰ ਹੁਣ ਪਤਾ ਲੱਗਾ ਹੈ ਕਿ ਉਹ ਕਰਤਾਰਪੁਰ ਸਾਹਿਬ ਜਾਣ ਲਈ ਅਚਨਚੇਤੀ ਛੁੱਟੀ ਨਹੀਂ ਲੈ ਸਕਦੇ। ਇਸ ਲਈ ਮੁਲਾਜ਼ਮਾਂ ਨੂੰ ਬਿਲਕੁਲ ਉਵੇਂ ਹੀ ਅਰਜ਼ੀ ਦੇਣੀ ਹੋਵੇਗੀ, ਜਿਵੇਂ ਵਿਦੇਸ਼ ਜਾਣ ਸਮੇਂ ਦੇਣੀਂ ਪੈਂਦੀ ਹੈ। ਪਰ ਉਸ ਅਰਜ਼ੀ ਦੀ ਪ੍ਰਕਿਰਿਆ ਬਹੁਤ ਲੰਮੀਂ ਹੈ। ਚੰਡੀਗੜ੍ਹ ’ਚ ਬਹੁਤੇ ਮੁਲਾਜ਼ਮ ਪੰਜਾਬ ਨਾਲ ਸਬੰਧਿਤ ਹੋਣ ਕਾਰਨ ਉਨ੍ਹਾਂ ਵਿੱਚੋਂ ਬਹੁਤਿਆਂ ਨੇ ਕਰਤਾਰਪੁਰ ਸਾਹਿਬ ਜਾਣ ਲਈ ਅਚਨਚੇਤੀ ਛੁੱਟੀਆਂ ਵਾਸਤੇ ਅਰਜ਼ੀਆਂ ਦਿੱਤੀਆਂ ਸਨ, ਪਰ ਤਦ ਉਨ੍ਹਾਂ ਨੂੰ ਪਤਾ ਲੱਗਾ ਕਿ ਉਹ ਇੰਝ ਨਹੀਂ ਜਾ ਸਕਦੇ, ਇਸ ਲਈ ਉਨ੍ਹਾਂ ਨੂੰ ‘ਐਕਸ–ਇੰਡੀਆ’ ਛੁੱਟੀ ਲੈਣੀ ਹੋਵੇਗੀ। ਚੰਡੀਗੜ੍ਹ ਪੁਲਿਸ ਵਿੱਚ ਬਹੁਤ ਸਾਰੇ ਮੁਲਾਜ਼ਮ ਪੰਜਾਬ ਤੋਂ ਹੀ ਹਨ। ਖਂਬਰਾਂ ਅਨੁਸਾਰ ਜਿੰਨ੍ਹਾਂ ਅਫਸਰਾਂ ਨੇ ਇਸ ਇਤਿਹਾਸਕ ਥਾਂ ਦੇ ਦਰਸ਼ਨਾਂ ਲਈ ਛੁੱਟੀ ਵਾਸਤੇ ਅਰਜ਼ੀ ਦਿੱਤੀ ਸੀ ਅਤੇ ਨਾਲ ਹੀ ਪੰਜਾਬ ਸਰਕਾਰ ਦਾ ਉਹ ਹੁਕਮ ਵੀ ਨੱਥੀ ਕੀਤਾ ਸੀ, ਜਿਸ ਵਿੱਚ ਮੁਲਾਜ਼ਮਾਂ ਨੂੰ ਐਕਸ–ਇੰਡੀਆ ਲੀਵ ਤੋਂ ਛੋਟ ਦਿੱਤੀ ਗਈ ਹੈ। ਪਰ ਫਿਰ ਵੀ ਇਜਾਜ਼ਤ ਨਹੀਂ ਮਿਲੀ। ਐਕਸ–ਇੰਡੀਆ ਲੀਵ ਦੀਆਂ ਬਹੁਤ ਸਾਰੀਆਂ ਸ਼ਰਤਾਂ ਤੇ ਇਹ ਪ੍ਰਕਿਰਿਆ ਕੁਝ ਲੰਮੇਰੀ ਹੋਣ ਕਾਰਨ ਚੰਡੀਗੜ੍ਹ ਦੇ ਬਹੁਤੇ ਮੁਲਾਜ਼ਮਾਂ ਨੇ ਤਾਂ ਹੁਣ ਕਰਤਾਰਪੁਰ ਸਾਹਿਬ ਜਾਣ ਦਾ ਆਪਣਾ ਵਿਚਾਰ ਤਿਆਗ ਦਿੱਤਾ ਹੈ।

Real Estate