ਲੋਕਾਂ ਨੇ ਲਗਵਾਇਆ ਕਾਂਗਰਸੀ MLA ਦੀ ਗੱਡੀ ਦਾ ਬੈਕ-ਗੇਅਰ

868

ਮੋਗਾ ਜਿਲ੍ਹਾ ਦੇ ਹਲਕਾ ਧਰਮਕੋਟ ਦੇ ਕਾਂਗਰਸੀ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਦੀ ਗੱਡੀ ‘ਤੇ ਮੋਗਾ ਦੇ ਹੀ ਦੇ ਸਿਵਲ ਹਸਪਤਾਲ ਵਿੱਚ ਅੱਜ ਹਮਲਾ ਹੋਇਆ। ਭੜਕੇ ਲੋਕਾਂ ਨੇ ਗੱਡੀ ਦੀ ਭੰਨ-ਤੋੜ ਵੀ ਕਰ ਦਿੱਤੀ। ਵਿਧਾਇਕ ‘ਤੇ ਵੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਲੋਕਾਂ ਵਿੱਚ ਇੰਨਾ ਗੁੱਸਾ ਸੀ ਕਿ ਵਿਧਾਇਕ ਨੇ ਭੱਜ ਕੇ ਜਾਨ ਬਚਾਈ। ਮਾਮਲਾ ਵਿਆਹ ਵਿੱਚ ਗੋਲੀ ਚੱਲਣ ਨਾਲ ਡੀਜੇ ਵਾਲੇ ਦੀ ਮੌਤ ਨਾਲ ਜੁੜਿਆ ਹੈ ।ਮ੍ਰਿਤਕ ਦੇ ਪਰਿਵਾਰ ਵਾਲੇ ਇਨਸਾਫ ਲਈ ਧਰਨੇ ‘ਤੇ ਬੈਠੇ ਹਨ। ਪਰਿਵਾਰ ਨੇ ਐਲਾਨ ਕੀਤਾ ਹੈ ਕਿ ਜਦ ਤੱਕ ਪੁਲਿਸ ਮੁਲਜ਼ਮਾਂ ਨੂੰ ਗ੍ਰਿਫਤਾਰ ਨਹੀਂ ਕਰਦੀ, ਉਹ ਪੋਸਟਮਾਰਟਮ ਨਹੀਂ ਕਰਵਾਉਣਗੇ। ਧਰਮਕੋਟ ਦੇ ਵਿਧਾਇਕ ਸੁਖਜੀਤ ਸਿੰਘ ਕਾਕਾ ਅੱਜ ਹਸਪਤਾਲ ਪਹੁੰਚੇ ਤੇ ਦੱਸਿਆ ਜਾ ਰਿਹਾ ਹੈ ਕਿ ਵਿਧਾਇਕ ਨੇ ਕਿਹਾ ਕਿ “ਇਹੋ ਜਿਹੇ ਹਾਦਸੇ ਤਾਂ ਹੁੰਦੇ ਹੀ ਰਹਿੰਦੇ ਹਨ।” ਇਸ ਗੱਲ ਤੋਂ ਪਰਿਵਾਰ ਵਾਲੇ ਭੜਕ ਗਏ। ਉਨ੍ਹਾਂ ਵਿਧਾਇਕ ‘ਤੇ ਹਮਲਾ ਕਰ ਗੱਡੀ ਭੰਨ ਦਿੱਤੀ।
ਵੇਖੋ ਹਮਲੇ ਦੀ ਵੀਡੀਓ :-

ਧਰਮਕੋਟ ਦੇ MLA ਮਗਰ ਪੈ ਗਏ ਲੋਕ – ਗਾਲ੍ਹਾਂ ਲਈ ਮੁਆਫੀ

Posted by Punjabi News Online (www.punjabinewsonline.com on Monday, December 2, 2019

Real Estate