ਮੋਦੀ ਤੇ ਸ਼ਾਹ ਦਿੱਲੀ ‘ਚ ਘੁਸਪੈਠੀਏ ਤੇ ਪ੍ਰਵਾਸੀ !

949

ਕਾਂਗਰਸੀ ਆਗੂ ਅਧੀਰ ਰੰਜਨ ਚੌਧਰੀ ਨੇ ਵਿਵਾਦਿਤ ਬਿਆਨ ਦਿੰਦਿਆਂ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦਿੱਲੀ ‘ਚ ‘ਘੁਸਪੈਠੀਏ’ ਤੇ ‘ਪ੍ਰਵਾਸੀ’ ਹਨ। ਉਨ੍ਹਾਂ ਕਿਹਾ ਕਿ ਦੋਵੇਂ ਮੂਲ ਤੌਰ ‘ਤੇ ਗੁਜਰਾਤ ਦੇ ਹਨ ਪਰ ਹੁਣ ਦਿੱਲੀ ਆ ਕੇ ਰਹਿਣ ਲੱਗ ਪਏ ਹਨ। ਕੇਂਦਰ ਸਰਕਾਰ ਵਲੋਂ ਆਸਾਮ ‘ਚ ਕੌਮੀ ਨਾਗਰਿਕਤਾ ਰਜਿਸਟਰ (ਐਨ।ਆਰ।ਸੀ।) ਲਾਗੂ ਕਰਨ ਦੀ ਨਿਖੇਧੀ ਕਰਦਿਆਂ ਅਧੀਰ ਰੰਜਨ ਚੌਧਰੀ ਨੇ ਕਿਹਾ, ”ਭਾਰਤ ਕਿਸੇ ਦੀ ਜਗੀਰ ਨਹੀਂ।” ਉਨ੍ਹਾਂ ਕਿਹਾ, ”ਹਿੰਦੋਸਤਾਨ ਸਾਰਿਆਂ ਦਾ ਹੈ। ਇਹ ਹਿੰਦੋਸਤਾਨ ਕਿਸੇ ਦੀ ਜਾਗੀਰ ਨਹੀਂ। ਅਮਿਤ ਜੀ ਅਤੇ ਨਰਿੰਦਰ ਮੋਦੀ ਜੀ ਤੁਸੀਂ ਖ਼ੁਦ ਘੁਸਪੈਠੀਏ ਹੋ। ਘਰ ਤੁਹਾਡਾ ਗੁਜਰਾਤ ‘ਚ ਹੈ ਅਤੇ ਆ ਗਏ ਤੁਸੀਂ ਦਿੱਲੀ ‘ਚ ਹੋ। ਤੁਸੀਂ ਖ਼ੁਦ ਪ੍ਰਵਾਸੀ ਹੋ।”

Real Estate