ਨਿਊਜ਼ੀਲੈਂਡ ਸਿੱਖ ਖੇਡਾਂ ਸੰਪਨ : ਹੋਏ ਮਾਣ-ਸਨਮਾਨ

1506

ਔਕਲੈਂਡ 2 ਦਸੰਬਰ (ਹਰਜਿੰਦਰ ਸਿੰਘ ਬਸਿਆਲਾ)-ਬੀਤੇ ਕੱਲ੍ਹ ਨਿਊਜ਼ੀਲੈਂਡ ਦੇ ਵਿਚ ਭਾਵੇਂ ਦੋ ਦਿਨਾਂ ਸਿੱਖ ਖੇਡਾਂ ਸੰਪਨ ਹੋ ਗਈਆਂ ਹਨ ਪਰ ਮਾਨ-ਸਨਮਾਨ ਅਜੇ ਵੀ ਜਾਰੀ ਹਨ। ਅੱਜ ਸਿੱਖ ਖੇਡਾਂ ਦੀ ਪ੍ਰਬੰਧਕੀ ਟੀਮ ਸ। ਤਾਰਾ ਸਿੰਘ ਬੈਂਸ। ਸ। ਦਲਜੀਤ ਸਿੰਘ ਸਿੱਧੂ, ਇੰਦਰਜੀਤ ਕਾਲਕਟ, ਸ। ਦਲਬੀਰ ਸਿੰਘ ਲਸਾੜਾ ਅਤੇ ਗੁਰਵਿੰਦਰ ਸਿੰਘ ਔਲਖ ਹੋਰਾਂ ਨੇ ਇਕ ਵਿਸ਼ੇਸ ਸਮਾਗ ਪੰਜਾਬ ਤੋਂ ਪੁੱਜੇ ਅਤੇ ਸਿੱਖ ਖੇਡਾਂ ਦਾ ਵਿਸ਼ੇਸ਼ ਗੀਤ ਗਾਉਣ ਵਾਲੇ ਗਾਇਕ ਹਰਮਿੰਦਰ ਨੂਰਪੁਰੀ, ਇਸ ਗੀਤ ਦੇ ਰਚੇਤਾ ਪ੍ਰਸਿੱਧ ਗੀਤਕਾਰ ਹਰਵਿੰਦਰ ਉਹੜਪੁਰੀ ਦਾ ਵਿਸ਼ੇਸ਼ ਸਨਮਾਨ ਕੀਤਾ। ਉਨ੍ਹਾਂ ਨੂੰ ਬਹੁਤ ਹੀ ਯਾਦਗਾਰੀ ਚਿੰਨ੍ਹ ਅਤੇ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਵਰਨਣਯੋਗ ਹੈ ਕਿ ਇਨ੍ਹਾਂ ਦੋਹਾਂ ਕਲਾਕਾਰਾਂ ਨੇ ਇਥੇ ਹੋਰ ਵੀ ਕਈ ਪ੍ਰੋਗਰਾਮਾਂ ਦੇ ਵਿਚ ਹਿਸਾ ਲਿਆ ਅਤੇ ਰੌਣਕ ਲਾਈ ਰੱਖੀ। ਅੱਜ ਸ਼ਾਮ ਹੀ ਇਕ ਦੂਜੇ ਪ੍ਰੋਗਰਾਮ ਦੇ ਵਿਚ ਜੋ ਕਿ ਕਬੱਡੀ ਫੈਡਰੇਸ਼ਨ ਅਤੇ ਸ਼ਹੀਦ ਭਗਤ ਸਿੰਘ ਸਪੋਰਟਸ ਐਂਡ ਕਲਚਰਲ ਕਲੱਬ ਵੱਲੋਂ ਕਰਵਾਇਆ ਗਿਆ ਸੀ, ਵਿਖੇ ਵੀ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਸ। ਹਰਪ੍ਰੀਤ ਸਿੰਘ ਗਿੱਲ, ਸ। ਤੀਰਥ ਸਿੰਘ ਅਟਵਾਲ ਸਮੇਤ ਸੁਪਰੀਮ ਸਿੱਖ ਸੁਸਾਇਟੀ ਦੇ ਪ੍ਰਧਾਨ ਸ। ਰਣਵੀਰ ਸਿੰਘ ਲਾਲੀ ਅਤੇ ਹੋਰ ਨੁਮਾਇੰਦਿਆਂ ਨੇ ਇਹ ਸਨਮਾਨ ਉਨ੍ਹਾਂ ਨੂੰ ਭੇਟ ਕੀਤਾ। ਮੀਡੀਆ ਕਰਮੀਆਂ ਲਈ ਗੱਲਾਂ ਚੋਂ ਗੱਲ ਕੱਢਣੀ, ਪ੍ਰਸ਼ਨਾਂ ਚੋਂ ਉਤਰ ਕੱਢਣੇ ਅਤੇ ਫਿਰ ਕਾਗਜ਼ੀ ਤੇ ਡਿਜ਼ੀਟਲ ਪੱਤਰਿਆਂ ਉਤੇ ਚਾੜ੍ਹਨਾ ਇੰਜ ਹੈ ਜਿਵੇਂ ਪੁਲੀ ਵਾਲੇ ਬੋਰ ‘ਤੇ ਚਲਦੇ ਇੰਜਣ ਉਤੇ ਪਟਾ ਚੜ੍ਹਾ ਕੇ ਪਾਣੀ ਦੇ ਵਹਾਅ ਨੂੰ ਆੜੇ ਤੋਰੀ ਰੱਖਣਾ ਹੋਵੇ। ਨਿਊਜ਼ੀਲੈਂਡ ਸਿੱਖ ਖੇਡਾਂ ਦੇ ਵਿਚ ਵੀ ਸਥਾਨਕ ਅਤੇ ਅੰਤਰਰਾਸ਼ਟਰੀ ਪੱਤਰਕਾਰਾਂ ਨੇ ਇਸ ਇੰਜਣ ‘ਤੇ ਚੜ੍ਹੇ ਪਟੇ ਨੂੰ ਸਮੇਂ-ਸਮੇਂ ਚੜ੍ਹਾਈ ਰੱਖਿਆ ਅਤੇ ਪਾਣੀ ਦੇ ਨਾਲ ਦੂਰ ਦੇ ਕਿਆਰੇ ਵੀ ਤਰ ਕਰ ਦਿੱਤੇ। ਪਹਿਲੀਆਂ ਨਿਊਜ਼ੀਲੈਂਡ ਸਿੱਖ ਖੇਡਾਂ ਦੀ ਕਵਰੇਜ ਲਈ ਪਹੁੰਚੇ ਪੰਜਾਬ ਤੋਂ ਵਿਸ਼ੇਸ਼ ਤੌਰ ‘ਤੇ ਪਹੁੰਚੇ ਪ੍ਰਸਿੱਧ ਪੱਤਰਕਾਰ ਅਤੇ ਪ੍ਰਾਈਮ ਏਸ਼ੀਆ ਟੀ।ਵੀ। ਦੇ ਪੇਸ਼ਕਾਰ ਸ। ਪਰਮਵੀਰ ਸਿੰਘ ਬਾਠ ਨੂੰ ਅਤੇ ਜੱਗਬਾਣੀ ਟੀ।ਵੀ। ਅਤੇ ਹਿੰਦ ਸਮਾਚਰ ਪ੍ਰਕਾਸ਼ਨ ਸਮੂਹ ਦੇ ਪੱਤਰਕਾਰ ਰਮਨਦੀਪ ਸਿੰਘ ਸੋਢੀ ਨੂੰ ਵਿਸ਼ੇਸ਼ ਤੌਰ ‘ਤੇ ਅੱਜ ਸਿੱਖ ਖੇਡਾਂ ਦੀ ਪ੍ਰਬੰਧਕੀ ਟੀਮ ਸ। ਤਾਰਾ ਸਿੰਘ ਬੈਂਸ। ਸ। ਦਲਜੀਤ ਸਿੰਘ ਸਿੱਧੂ, ਇੰਦਰਜੀਤ ਕਾਲਕਟ, ਸ। ਦਲਬੀਰ ਸਿੰਘ ਲਸਾੜਾ ਅਤੇ ਗੁਰਵਿੰਦਰ ਸਿੰਘ ਔਲਖ ਹੋਰਾਂ ਨੇ ਇਕ ਵਿਸ਼ੇਸ ਸਮਾਗਮ ਦੇ ਵਿਚ ਸਰਟੀਫਿਕੇਟ ਅਤੇ ਯਾਦਗਾਰੀ ਚਿਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਪ੍ਰਸਿੱਧ ਪੰਜਾਬੀ ਗਾਇਕ ਦੇਬੀ ਮਖਸੂਸਪੁਰੀ ਵੀ ਪਹੁੰਚੇ ਹੋਏ ਸਨ ਅਤੇ ਉਨ੍ਹਾਂ ਦਾ ਵੀ ਮਾਨ-ਸਨਮਾਨ ਕੀਤਾ ਗਿਆ।
ਇਸ ਤੋਂ ਬਾਅਦ ਇਕ ਹੋਰ ਸਮਾਗਮ ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਅਤੇ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਵੱਲੋਂ ਰੱਖਿਆ ਗਿਆ ਸੀ ਜਿਸ ਦੇ ਵਿਚ ਵੀ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਇਨ੍ਹਾਂ ਦੋਵਾਂ ਪੱਤਰਕਾਰਾਂ ਖੇਡਾਂ ਸ਼ੁਰੂ ਹੋਣ ਤੋਂ ਲੈ ਕੇ ਖਤਮ ਹੋਣ ਤੱਕ ਭਰਪੂਰ ਕਵਰੇਜ ਦਿੱਤੀ। ਦੋਵਾਂ ਪੱਤਰਕਾਰਾਂ ਦੇ ਨਾਲ ਲੋਕਾਂ ਨੇ ਸੈਲਫੀਆਂ ਵੀ ਖਿਚਵਾਈਆਂ ਅਤੇ ਉਨ੍ਹਾਂ ਦੇ ਕੰਮ ਦੀ ਸਰਾਹਣਾ ਕੀਤੀ।

Real Estate