ਕਮਿਊਨਿਟੀ ਕਾਰਜ-ਜੇ.ਪੀ. ਸਰਵਿਸਜ਼ : ਖੜਗ ਸਿੰਘ ਬਣੇ ਜਸਟਿਸ ਆਫ ਦਾ ਪੀਸ

1497

ਔਕਲੈਂਡ 2 ਦਸੰਬਰ (ਹਰਜਿੰਦਰ ਸਿੰਘ ਬਸਿਆਲਾ)-ਕਹਿੰਦੇ ਨਾ ਕਿਸੇ ਦੇਸ਼ ਦੀ ਨਾਗਰਿਕਤਾ ਪ੍ਰਾਪਤ ਕਰਨ ਬਾਅਦ ਉਹ ਦੇਸ਼ ਅਤੇ ਉਥੇ ਦੇ ਲੋਕ ਤੁਹਾਡੇ ਹੋ ਜਾਂਦੇ ਹਨ। ਨਿਊਜ਼ੀਲੈਂਡ ਦੇ ਵਿਚ ਸਭ ਤੋਂ ਅਹਿਮ ਚੀਜ਼ ਜੋ ਹੈ ਉਹ ਹੈ ਲੋਕ-ਲੋਕ-ਲੋਕ। ਮਾਓਰੀ ਭਾਸ਼ਾ ਦੀ ਇਹ ਕਹਾਵਤ ਵੱਖ-ਵੱਖ ਸਮਾਜਿਕ ਅਤੇ ਸਰਕਾਰੀ ਅਦਾਰਿਆਂ ਵਿਚ ਵੇਖਣ ਨੂੰ ਮਿਲਦੀ ਹੈ। ਸੋ ਕਮਿਊਨਿਟੀ ਦੇ ਕਾਰਜਾਂ ਵਾਸਤੇ ਜੇ।ਪੀ। (ਜਸਟਿਸ ਆਫ ਪੀਸ ) ਦੀ ਵੀ ਇਕ ਵੱਡੀ ਜ਼ਿੰਮੇਵਾਰੀ ਹੁੰਦੀ ਹੈ। ਪੰਜਾਬੀ ਭਾਈਚਾਰੇ ਦੇ ਵਿਚ ਇਹ ਖਬਰ ਸਾਂਝੀ ਕਰਦਿਆਂ ਖੁਸ਼ੀ ਹੋ ਰਹੀ ਹੈ ਕਿ ਸ। ਖੜਗ ਸਿੰਘ ਅੱਜ ਜਸਟਿਸ ਆਫ ਪੀਸ ਬਣ ਗਏ ਹਨ। ਅੱਜ ਜ਼ਿਲ੍ਹਾ ਅਦਾਲਤ ਦੇ ਵਿਚ ਮਾਣਯੋਗ ਜੱਜ ਸਾਹਿਬ ਨੇ ਉਨ੍ਹਾਂ ਨੂੰ ਇਸ ਅਹੁਦੇ ਦੀ ਸਹੁੰ ਚੁਕਾਈ। ਸ। ਖੜਗ ਸਿੰਘ ਜੇ।ਪੀ। ਬਨਣ ਤੋਂ ਬਾਅਦ ਆਪਣੀਆਂ ਸੇਵਾਵਾਂ ਦਿੰਦਿਆ ਹੁਣ ਲੋਕਾਂ ਦੇ ਕਾਗਜ਼ਾਤ, ਸਰਟੀਫਿਕੇਟ ਅਤੇ ਹਲਫੀਆ ਬਿਆਨ ਆਦਿ ਤਸਦੀਕ ਕਰ ਸਕਣਗੇ। ਸ਼ੁਰੂ ਦੇ ਵਿਚ ਉਹ ਆਪਣੀਆਂ ਸੇਵਾਵਾਂ ਹਰ ਐਤਵਾਰ ਨੂੰ ਸਵੇਰੇ 11 ਤੋਂ 12 ਵਜੇ ਤੱਕ ਗੁਰਦੁਆਰਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਪਾਤਸ਼ਾਹੀ ਛੇਵੀਂ, 84 ਲੇਡੀ ਰੂਬੀ ਡ੍ਰਾਈਵ ਈਸਟ ਟਮਾਕੀ ਵਿਖੇ ਦਿਆ ਕਰਨਗੇ।
ਸ। ਖੜਗ ਸਿੰਘ ਪਿਛਲੇ 33 ਸਾਲਾਂ ਤੋਂ ਇਥੇ ਰਹਿ ਰਹੇ ਹਨ। ਉਹ ਇਕਨਾਮਿਕਸ ਅਤੇ ਪਬਲਿਕ ਅਡਮਨਿਸ਼ਟ੍ਰੇਸ਼ਨ ਦੇ ਵਿਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਗ੍ਰੈਜੂਏਟ ਹਨ। ਸ। ਖੜਗ ਸਿੰਘ ਇਸ ਵੇਲੇ ਐਵਰਗਲੇਡ 4 ਸੁਕੇਅਰ ਵਿਖੇ ਆਪਣਾ ਬਿਜਨਸ ਚਲਾਉਂਦੇ ਹਨ। ਕਮਿਊਨਿਟੀ ਕਾਰਜਾਂ ਦੇ ਵਿਚ ਉਨ੍ਹਾਂ ਕਾਫੀ ਸਰਗਰਮ ਰਹਿੰਦੇ ਹਨ। ਖੇਡ ਮੇਲਿਆਂ ਦੇ ਵਿਚ ਵੀ ਉਨ੍ਹਾਂ ਦਾ ਵੱਡਾ ਯੋਗਦਾਨ ਰਹਿੰਦਾ ਹੈ। ਬੀਤੀਆਂ ਲੋਕਲ ਬੋਰਡ ਚੋਣਾਂ ਦੇ ਵਿਚ ਵੀ ਸ। ਖੜਗ ਸਿੰਘ ਲੇਬਰ ਪਾਰਟੀ ਦੇ ਉਮੀਦਵਾਰ ਬਣੇ ਸਨ। ਉਹ ਇਕ ਬਹੁਤ ਅੱਛੇ ਗੌਲਫਰ ਹਨ ਅਤੇ ਅੰਤਰਰਾਸ਼ਟਰੀ ਪੱਧਰ ਉਤੇ ਕਈ ਮੁਕਾਬਲੇ ਜਿੱਤ ਚੁੱਕੇ ਹਨ। ਕਈ ਭਾਰਤੀ ਅਦਾਰਿਆਂ ਨੇ ਬੀਤੇ ਸਮੇਂ ਉਨ੍ਹਾਂ ਨੂੰ ਮਾਨ-ਸਨਮਾਨਾਂ ਅਤੇ ਐਵਾਰਡਾਂ ਨਾਲ ਸਨਮਾਨਿਆ ਹੈ। ਸ। ਖੜਗ ਸਿੰਘ ਹੋਰਾਂ ਨੂੰ ਜਸਟਿਸ ਆਫ ਪੀਸ ਬਨਣ ‘ਤੇ ਪੰਜਾਬੀ ਮੀਡੀਆ ਕਰਮੀਆਂ ਵੱਲੋਂ ਲੱਖ-ਲੱਖ ਵਧਾਈਆਂ ਹੋਣ।

Real Estate