ਪਾਕਿਸਤਾਨੀ ਰੇਲ ਮੰਤਰੀ ਦਾ ਬਿਆਨ ਕਰਤਾਰਪੁਰ ਲਾਂਘਾ ਬਾਜਵਾ ਦਾ ਭਾਰਤ ਨੂੰ ਦਿੱਤਾ ਜ਼ਖ਼ਮ, ਕੈਪਟਨ ਨੇ ਕਿਹਾ ਮੇਰਾ ਦਾਅਵਾ ਸਹੀ ਹੋਇਆ

895

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਪਾਕਿਤਸਤਾਨ ਦੇ ਰੇਲਵੇ ਮੰਤਰੀ ਸ਼ੇਖ਼ ਰਾਸ਼ਿਦ ਵੱਲੋਂ ਕੀਤਾ ਗਿਆ ਖੁਲਾਸਾ ਕਿ ਕਰਤਾਰਪੁਰ ਲਾਂਘਾ ਪਾਕਿਸਤਾਨੀ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਦੇ ਦਿਮਾਗ਼ ਦੀ ਉਪਜ ਹੈ , ਇਸ ਨਾਲ ਇਸਲਾਮਾਬਾਦ ਦੇ ਨਾਪਾਕ ਇਰਾਦੇ ਦਾ ਪਰਦਾਫਾਸ਼ ਹੁੰਦਾ ਹੈ। ਕੈਪਟਨ ਅਮਰਿੰਦਰ ਨੇ ਕਿਹਾ ਕਿ ਪਾਕਿਸਤਾਨੀ ਮੰਤਰੀ ਦੇ ਇਸ ਬਿਆਨ ਨੇ ਮਾਮਲੇ ਉੱਤੇ ਉਨ੍ਹਾਂ ਦੇ ਦਾਅਵੇ ਨੂੰ ਹੀ ਪੁਖ਼ਤਾ ਕੀਤਾ ਹੈ। ਕੈਪਟਨ ਅਮਰਿੰਦਰ ਸਿੰਘ ਪਾਕਿਸਤਾਨ ਮੰਤਰੀ ਨੇ ਕਰਤਾਰਪੁਰਪ ਲਾਂਘੇ ਨੂੰ ਜਨਰਲ ਬਾਜਵਾ ਦੀ ਉਪਜ ਦੱਸਿਆ ਸੀ।ਉਨ੍ਹਾਂ ਨੇ ਕਿਹਾ ਸੀ, “ਜਨਰਲ ਕਮਰ ਜਾਵੇਦ ਬਾਜਵਾ ਨੇ ਕਰਤਾਰਪੁਰ ਕੌਰੀਡੋਰ ਦਾ ਇੱਕ ਅਜਿਹਾ ਜਖ਼ਮ ਲਗਾਇਆ ਹੈ, ਜਿਸ ਨੂੰ ਕੇਵਲ ਭਾਰਤ ਸਾਰੀ ਜ਼ਿੰਦਗੀ ਯਾਦ ਰੱਖੇਗਾ।।।ਉਨ੍ਹਾਂ ਨੇ ਇਸ ਨਾਲ ਸਿੱਖਾਂ ਦੇ ਮਨਾਂ ‘ਚ ਪਾਕਿਸਤਾਨ ਲਈ ਨਵੀਂ ਭਾਵਨਾ ਅਤੇ ਮੁਹੱਬਤ ਪੈਦਾ ਕੀਤੀ ਹੈ।” ਕੈਪਟਨ ਨੇ ਕਿਹਾ ਕਿ ਕਰਤਾਰਪੁਰ ਲਾਂਘਾ ਜਿਸ ਨੂੰ ਭਾਰਤ ਅਮਨ-ਸ਼ਾਂਤੀ ਅਤੇ ਖੁਸ਼ਹਾਲੀ ਦਾ ਪੁਲ਼ ਮੰਨਦਾ ਹੈ, ਉਸ ਪਿੱਛੇ ਪਾਕਿਸਤਾਨੀ ਨਾਪਾਕ ਸਾਜਿਸ਼ ਦਾ ਪਾਕਿਸਤਾਨੀ ਮੰਤਰੀ ਨੇ ਪ੍ਰਗਟਾਵਾ ਕੀਤਾ ਹੈ।ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪਾਕਿਸਤਾਨੀ ਮੰਤਰੀ ਰਾਸ਼ਿਦ ਦਾ ਬਿਆਨ, “ਕੌਰੀਡੋਰ ਭਾਰਤ ਨੂੰ ਜਖ਼ਮ ਦੇਵੇਗਾ, ਜਿਸ ਕਰਕੇ ਉਹ ਜਨਰਲ ਬਾਜਵਾ ਵੱਲੋਂ ਦਿੱਤੇ ਇਸ ਜਖ਼ਮ ਨੂੰ ਭੁਲਾ ਨਹੀਂ ਸਕੇਗਾ।” ਕੈਪਟਨ ਅਮਰਿੰਦਰ ਨੇ ਇਸ ਨੂੰ ਭਾਰਤ ਦੀ ਸੁਰੱਖਿਆ ਅਤੇ ਅਖੰਡਤਾ ਲਈ ਵੱਡਾ ਖ਼ਤਰਾ ਕਰਾਰ ਦਿੱਤਾ ਹੈ। ਉਨ੍ਹਾਂ ਨੇ ਪਾਕਿਸਤਾਨ ਨੂੰ ਚਿਤਾਵਨੀ ਦਿੱਤੀ ਕਿ ਇਹ ਗੁਆਂਢੀ ਮੁਲਕ ਨਾਲ ਅਜਿਹਾ ਵਿਵਹਾਰ ਕਰਨ ਦਾ ਜੋਖ਼ਮ ਨਾਲ ਲਵੇ। ਕੈਪਟਨ ਅਮਰਿੰਦਰ ਨੇ ਕਿਹਾ, “ਲਾਂਘਾ ਖੋਲ੍ਹਣ ਪਿੱਛੇ ਸਾਡੀ ਚੰਗੀ ਭਾਵਨਾ ਨੂੰ ਕਮਜ਼ੋਰੀ ਨਾਲ ਸਮਝਿਆ ਜਾਵੇ। ਭਾਰਤ-ਪਾਕਿਸਤਾਨ ਦੇ ਆਪਣੀ ਸਰਹੱਦ ਤੇ ਲੋਕਾਂ ਉੱਤੇ ਕੀਤੀ ਕਿਸੇ ਵੀ ਕਾਰਵਾਈ ਦਾ ਮੂੰਹ-ਤੋੜਵਾਂ ਜਵਾਬ ਦੇਵੇਗਾ।”ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਦੇ ਨਾਪਾਕ ਇਰਾਦਿਆਂ ਨੂੰ ਭਾਰਤ ਕਦੇ ਵੀ ਕਾਮਯਾਬ ਨਹੀਂ ਹੋਣ ਦੇਵੇਗਾ ਅਤੇ ਇਸਲਾਮਾਬਾਦ ਵੱਲੋਂ ਅਜਿਹੇ ਕਿਸੇ ਵੀ ਯਤਨ ਦਾ ਅਜਿਹਾ ਮੋੜਵਾਂ ਜਵਾਬ ਦੇਵੇਗਾ ਕਿ ਪਾਕਿਸਤਾਨ ਮੁੜ ਕੇ ਅਜਿਹੀ ਹਿੰਮਤ ਨਹੀਂ ਕਰ ਸਕੇਗਾ।
ਕੈਪਟਨ ਨੇ ਕਿਹਾ, “ਇਮਰਾਨ ਖ਼ਾਨ ਨੇ ਤਾਂ ਉਦੋਂ ਅਜੇ ਚਾਰਜ਼ ਵੀ ਨਹੀਂ ਲਿਆ ਸੀ ਜਦੋਂ ਉਨ੍ਹਾਂ ਦੇ ਫੌਜ ਮੁਖੀ ਨੇ ਸਿੱਧੂ ਦੱਸ ਦਿੱਤਾ ਸੀ। ਇਹ ਸੰਭਵ ਹੈ ਕਿ ਇਹ ਕੌਰੀਡੋਰ ਦੇ ਫ਼ੈਸਲੇ ਪਿੱਛੇ ਬਾਜਵਾ ਦਾ ਦਿਮਾਗ਼ ਹੀ ਹੋਵੇ।”ਕੈਪਟਨ ਅਮਰਿੰਦਰ ਨੇ ਸਿੱਧੂ ਨੂੰ ਵੀ ਸਲਾਹ ਦਿੱਤੀ ਕਿ ਉਹ ਪਾਕਿਸਤਾਨ ਦੀ ਇਮਰਾਨ ਸਰਕਾਰ ਨਾਲ ਮਿਲਣ-ਵਰਤਣ ਸਮੇਂ ਚੌਕਸ ਰਹਿਣ।

Real Estate