ਲੰਡਨ ਬ੍ਰਿਜ ਤੇ ਚਾਕੂ ਨਾਲ ਹਮਲਾ ਕਰਨ ਵਾਲੇ ਨੂੰ ਪੁਲਿਸ ਨੇ ਮਾਰੀ ਗੋਲੀ

4363

ਲੰਡਨ ਸ਼ਹਿਰ ਦੇ ਮਸ਼ਹੂਰ ਲੰਡਨ ਬ੍ਰਿਜ ਉੱਪਰ ਇੱਕ ਚਾਕੂਬਾਜ਼ੀ ਦੀ ਘਟਨਾ ਹੋਈ ਹੈ ਅਤੇ ਕਈ ਲੋਕਾਂ ਦੇ ਜ਼ਖਮੀ ਹੋ ਗਏ। ਪੁਲਿਸ ਮੁਤਾਬਕ ਸਥਾਨਕ ਸਮੇਂ ਅਨੁਸਾਰ ਦੁਪਹਿਰੇ 2 ਵਜੇ ਦੇ ਕਰੀਬ ਜਾਣਕਾਰੀ ਮਿਲੀ। ਪੁਲਿਸ ਨੇ ਇਹ ਵੀ ਕਿਹਾ ਕਿ ਛੁਰੇਬਾਜ਼ ਨੇ ਇੱਕ ਅਜਿਹੀ ਜੈਕੇਟ ਪਹਿਨੀ ਹੋਈ ਸੀ ਜਿਸ ਨੂੰ ਦੇਖ ਕੇ ਇਹ ਭੁਲੇਖਾ ਪਵੇ ਕਿ ਉਸ ਵਿੱਚ ਬੰਬ ਹਨ। ਫਿਲਹਾਲ ਉਸ ਦੇ ਮੰਤਵ ਦੀ ਜਾਂਚ ਜਾਰੀ ਹੈ। ਬ੍ਰਿਟਿਸ਼ ਟ੍ਰਾਂਸਪੋਰਟ ਪੁਲਿਸ ਨੇ ਘਟਨਾਂ ਤੋਂ ਬਾਅਦ ਬ੍ਰਿਜ ਸਟੇਸ਼ਨ ਨੂੰ ਬੰਦ ਕਰ ਦਿੱਤਾ । ਚਾਕੂ ਨਾਲ ਕੀਤੇ ਗਏ ਹਮਲੇ ਵਿੱਚ ਦੋ ਦੀ ਮੌਤ ਹੋਣ ਦੀਆਂ ਖਬਰਾਂ ਵੀ ਹਨ ।

Real Estate