ਅਮਰੀਕਾ ‘ਚ ਪਰੇਡ ਮੌਕੇ ਸੰਦੀਪ ਧਾਲੀਵਾਲ ਨੂੰ ਕੀਤਾ ਗਿਆ ਯਾਦ

4694

ਅਮਰੀਕਾ ਵਿੱਚ ਕੱਢੀ ਗਈ ਥੈਂਕਸ ਗਿਵਿੰਗ ਪਰੇਡ ਮੌਕੇ ਇਕ ਵਾਰ ਲੱਖਾਂ ਲੋਕਾਂ ਨੇ ਅਮਰੀਕਾ ਦੇ ਪਹਿਲੇ ਸਿੱਖ ਪੁਲਿਸ ਅਫ਼ਸਰ ਸੰਦੀਪ ਸਿੰਘ ਧਾਲੀਵਾਲ ਜਿੰਨ੍ਹਾਂ ਨੂੰ ਪਿਛਲੇ ਦਿਨੀੰ ਇੱਕ ਵਿਅਕਤੀ ਵੱਲੋਂ ਡਿਊਟੀ ਸਮੇਂ ਗੋਲੀ ਮਾਰ ਦਿੱਤੀ ਗਈ ਸੀ ਨੂੰ ਯਾਦ ਕੀਤਾ। ਉਨ੍ਹਾਂ ਦੀ ਯਾਦ ਨੂੰ ਦਰਸਾਉਂਦੀ ਝਾਕੀ ਇਸ ਪਰੇਡ ਮੌਕੇ ਕੱਢੀ ਗਈ, ਜਿਸ ਵਿਚ ਕੁੱਝ ਸਿੱਖਾਂ ਦੇ ਹੱਥਾਂ ਵਿਚ ਉਨ੍ਹਾਂ ਦੀ ਤਸਵੀਰ ਵਾਲਾ ਵੱਡਾ ਗੁਬਾਰਾ ਫੜਿਆ ਹੋਇਆ ਸੀ। ਇਸ ਤੋਂ ਇਲਾਵਾ ਸੰਦੀਪ ਧਾਲੀਵਾਲ ਦੀਆਂ ਯਾਦਗਾਰੀ ਤਸਵੀਰਾਂ ਵੀ ਦਿਖਾਈਆਂ ਗਈਆਂ। ਦੱਸ ਦਈਏ ਕਿ ਸਤੰਬਰ ਮਹੀਨੇ ਅਮਰੀਕਾ ਦੇ ਸ਼ਹਿਰ ਹਿਊਸਟਨ ‘ਚ ਡਿਊਟੀ ਦੌਰਾਨ ਸੰਦੀਪ ਸਿੰਘ ਧਾਲੀਵਾਲ ਨੂੰ ਇੱਕ ਵਿਅਕਤੀ ਨੇ ਗੋਲੀਆਂ ਮਾਰ ਦਿੱਤੀਆਂ ਸਨ, ਜਿਸ ਤੋਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ ਸੀ। ਨਿੱਘੇ ਸੁਭਾਅ ਦੇ ਮਾਲਕ ਸੰਦੀਪ ਸਿੰਘ ਧਾਲੀਵਾਲ ਨੂੰ ਅੱਜ ਵੀ ਅਮਰੀਕਾ ਦੇ ਸਿੱਖ ਯਾਦ ਕਰਦੇ ਹਨ, ਜਿਸ ਨੂੰ ਅਮਰੀਕਾ ਦਾ ਪਹਿਲਾ ਦਸਤਾਰਧਾਰੀ ਸਿੱਖ ਹੋਣ ਦਾ ਮਾਣ ਹਾਸਲ ਸੀ।

Real Estate