15 ਅਵਾਰਾ ਪਸ਼ੂ ਸੜਕ ਤੇ ਮਰੇ ਮਿਲਣ ਮਗਰੋਂ ਅਣਪਛਾਤਿਆਂ ਖਿਲਾਫ ਮਾਮਲਾ ਦਰਜ

800

ਬਰਨਾਲਾ ਨੇੜੇ ਖੁੱਡੀ ਕਲਾਂ ਦੇ ਕੋਲ ਮੁੱਖ ਸੜਕ ‘ਤੇ 15 ਲਾਵਾਰਿਸ ਪਸ਼ੂਆਂ ਦੀਆਂ ਲਾਸ਼ਾਂ ਮਿਲੀਆਂ ਇਨ੍ਹਾਂ ‘ਚ 8 ਗਊਆਂ ਤੇ 7 ਸਾਨ੍ਹ ਸਨ। ਪੁਲਿਸ ਨੇ ਅਣਪਛਾਤੇ ਲੋਕਾਂ ‘ਤੇ ਮਾਤਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪਸ਼ੂਆਂ ਦੀਆਂ ਲਾਸ਼ਾਂ ਨੂੰ ਦਫਨਾ ਦਿੱਤਾ ਹੈ। ਇਸੇ ਦੌਰਾਨ ਸਰਕਾਰ ਵੱਲੋਂ ਲਗਾਏ ਜਾਂਦੇ ਗਊ ਸੈਸ ਤੇ ਵੀ ਸਵਾਲ ਉੱਠ ਰਹੇ ਹਨ ਕਿ ਇਸ ਨੂੰ ਸਰਕਾਰ ਨੇ ਕਮਾਈ ਦਾ ਸਾਧਨ ਬਣਾਇਆ ਹੋਇਆ ਹੈ ਜਦਕਿ ਗਊਂਆਂ ਸੜਕਾਂ ‘ਤੇ ਮਰ ਰਹੀਆਂ ਹਨ ਜਾਂ ਲੋਕਾਂ ਨੂੰ ਮਾਰ ਰਹੀਆਂ ਹਨ । ਸਥਾਨਕ ਵਾਸੀਆਂ ਅਨੁਸਾਰ ਬੀਤੀ ਕੱਲ੍ਹ ਦੇਰ ਸ਼ਾਮ ਤੱਕ ਇੱਥੇ ਕੁਝ ਵੀ ਨਹੀਂ ਸੀ ਅਜਿਹਾ ਲੱਗਦਾ ਹੈ ਕਿ ਰਾਤ ਨੂੰ ਕੋਈ ਇਨ੍ਹਾਂ ਨੂੰ ਇੱਥੇ ਸੁੱਟ ਕੇ ਗਿਆ ਹੈ । ਪਿੰਡ ਦੇ ਲੋਕਾਂ ਨੇ ਕ੍ਰੇਨ ਦੀ ਸਹਾਇਤਾ ਨਾਲ ਲਾਸ਼ਾਂ ਨੂੰ ਸੜਕ ਦੇ ਕੰਢੇ ਦਫਨਾਇਆ। ਭੜਕੇ ਲੋਕਾਂ ਨੇ ਪੁਲਿਸ ਨੂੰ ਸਖ਼ਤ ਕਾਰਵਾਈ ਦੀ ਮੰਗ ਕੀਤੀ।

Real Estate