ਨਾਰਾਜ ਚਾਰ ਵਿਧਾਇਕਾਂ ਨੂੰ ਅੱਜ ਮਿਲਣਗੇ ਕੈਪਟਨ

843

ਕੈਪਟਨ ਅਮਰਿੰਦਰ ਸਿੰਘ ਦੇ ਵਿਦੇਸ਼ੀ ਦੌਰੇ ਤੋਂ ਵਾਪਸ ਪਰਤਣ ਤੋਂ ਬਾਅਦ ਨਾਰਾਜ ਚਾਰ ਵਿਧਾਇਕਾਂ ਨੂੰ ਮਨਾਉਣ ਲਈ ਅੱਜ ਸੂਬਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨਾਰਾਜ ਚਾਰ ਵਿਧਾਇਕਾਂ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰ ਸਕਦੇ ਹਨ। ਪਟਿਆਲਾ ਜ਼ਿਲ੍ਹੇ ਦੇ ਚਾਰ ਕਾਂਗਰਸੀ ਵਿਧਾਇਕਾਂ ਨੇ ਆਪਣੀ ਹੀ ਸਰਕਾਰ ਵਿਰੁਧ ਮੋਰਚਾ ਖੋਲ੍ਹਣ ਤੋਂ ਬਾਅਦ ਕੈਪਟਨ ਸਰਕਾਰ ਨੂੰ ਕਟਹਿਰੇ ਵਿੱਚ ਖੜਾ ਕਰ ਦਿੱਤਾ ਸੀ। ਦੱਸਣਯੋਗ ਹੈ ਕਿ ਨਾਰਾਜ ਚਾਰੇ ਵਿਧਾਇਕ ਕੈਪਟਨ ਨੂੰ ਮਿਲ ਕੇ ਆਪਣੀਆਂ ਗਿਲੇ ਸ਼ਿਕਵੇ ਦੱਸਣਗੇ। ਉਥੇ, ਹੀ ਸੀਐਮਓ ਵਿੱਚ ਕੈਪਟਨ ਦੇ ਰਾਜੀਤਿਨਕ ਸਲਾਹਕਾਰ ਕੈਪਟਨ ਸੰਦੀਪ ਸੰਧੂ ਨੇ ਨਾਰਾਜ ਵਿਧਾਇਕਾਂ ਨੂੰ ਸੀਐਮ ਨਾਲ ਮਿਲਣ ਲਈ ਸ਼ੁੱਕਰਵਾਰ ਨੂੰ ਚੰਡੀਗੜ੍ਹ ਵਿਖੇ ਬੁਲਾਇਆ ਹੈ। ਸ਼ੁੱਕਰਵਾਰ 29 ਨਵੰਬਰ ਨੂੰ ਬਾਅਦ ਦੁਪਹਿਰ ਸੀਐਮ ਆਵਾਸ ਉੱਤੇ ਇਨ੍ਹਾਂ ਵਿਧਾਇਕਾਂ ਦੀ ਮੁਲਾਕਾਤ ਹੋਵੇਗੀ। ਘਨੌਰ ਤੋਂ ਮਦਨਲਾਲ ਜਲਾਲਪੁਰ ਅਤੇ ਸਮਾਣਾ ਤੋਂ ਰਜਿੰਦਰ ਸਿੰਘ ਤੇ ਨਿਰਮਲ ਸਿੰਘ, ਰਾਜਪੁਰਾ ਤੋਂ ਵਿਧਾਇਕ ਹਰਦਿਆਲ ਸਿੰਘ ਕੰਬੋਜ ਦੀ ਬੀਤੇ ਦਿਨੀਂ ਪਟਿਆਲਾ ਵਿੱਚ ਇੱਕ ਵਿਆਹ ਸਮਾਗਮ ਵਿੱਚ ਸੁਨੀਲ ਜਾਖੜ ਨਾਲ ਮੁਲਾਕਾਤ ਹੋਈ ਸੀ। ਚਾਰਾਂ ਨੇ ਉਨ੍ਹਾਂ ਸਾਹਮਣੇ ਆਪਣੀਆਂ ਸ਼ਿਕਾਇਤਾਂ ਰੱਖੀਆਂ ਸਨ। ਜਾਖੜ ਨੇ ਇਨ੍ਹਾਂ ਵਿਧਾਇਕਾਂ ਨਾਲ ਆਪ ਜਾ ਕੇ ਕੈਪਟਨ ਸਾਹਮਣੇ ਗੱਲ ਰੱਖਣ ਲਈ ਕਿਹਾ ਸੀ।

Real Estate