ਮਾਇਨਿੰਗ ਮਾਮਲੇ ‘ਚ ਬੈਂਸ ਨੂੰ ਅਦਾਲਤ ਨੇ ਕੀਤਾ ਬਰੀ

2015 ਦੇ ਰੇਤ ਮਾਇਨਿੰਗ ਮਾਮਲੇ ਵਿਚ ਲੁਧਿਆਣਾਂ ਤੋਂ ਵਿਧਾਇਕ ਸਿਰਮਜੀਤ ਬੈਂਸ ਨੂੰ ਅਦਾਲਤ ਨੇ ਬਰੀ ਕਰ ਦਿੱਤਾ ਹੈ। ਸਿਮਰਜੀਤ ਬੈਂਸ ਸਮੇਤ 29 ਲੋਕਾਂ ਉਤੇ ਸਾਲ 2015 ਵਿਚ ਰੇਤ ਮਾਇਨਿੰਗ ਸੰਬੰਧਿਤ ਮਾਮਲਾ ਦਰਜ ਕੀਤਾ ਗਿਆ ਸੀ।ਇਕ ਪੁਲਿਸ ਮੁਲਾਜ਼ਮ ਨੇ ਦੋਸ਼ ਲਗਾਇਆ ਸੀ ਕਿ ਸਿਮਰਜੀਤ ਬੈਂਸ ਨੇ ਉਸ ਉਤੇ ਟਰੱਕ ਚੜਾਇਆ ਸੀ, ਜਿਸ ਕਾਰਨ ਧਾਰਾ-307 ਦੇ ਅਧੀਨ ਮਾਮਲਾ ਦਰਜ ਹੋਇਆ ਸੀ ਅਤੇ ਅੱਜ ਅਦਾਲਤ ਨੇ ਉਨ੍ਹਾਂ ਨੂੰ ਬਰੀ ਕਰ ਦਿੱਤਾ ਹੈ। ਇਸ ਮੌਕੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਸਿਮਰਜੀਤ ਬੈਂਸ ਨੇ ਕਾਨੂੰਨ ਉਤੇ ਭਰੋਸਾ ਹੋਣ ਦੀ ਗੱਲ ਕਹੀ। ਇਸਦੇ ਨਾਲ ਹੀ ਬੈਂਸ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਿਟੀ ਸੈਂਟਰ ਘੁਟਾਲੇ ਬਾਰੇ ਕਿਹਾ ਕਿ ਜੇਕਰ ਕੈਪਟਨ ਅਮਰਿੰਦਰ ਨੂੰ ਅਦਾਲਤ ਨੇ ਇਸ ਮਾਮਲੇ ਵਿਚ ਬਰੀ ਕਰ ਦਿੱਤਾ ਤਾਂ ਉਹ ਸੁਪਰੀਮ ਕੋਰਟ ਚਲੇ ਜਾਣਗੇ। ਸਿਮਰਜੀਤ ਬੈਂਸ ਨੇ ਅਪਣੇ ਉਤੇ ਹੋਏ ਝੂਠੇ ਮੁਕੱਦਮੇ ਨੂੰ ਲੈ ਕੇ ਵੀ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਕਿਹਾ ਕਿ ਉਹ ਅਜਿਹੇ ਮੁਕੱਦਿਆਂ ਤੋਂ ਨਹੀਂ ਡਰਦੇ।

Real Estate