ਬਾਦਲ ਜਿਸ ਨੂੰ ਮਰਜ਼ੀ ਪ੍ਰਧਾਨ ਬਣਾ ਦੇਣ ਕੀ ਫ਼ਰਕ ਪੈਂਦਾ ਹੈ ?

836

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਹੋਈ ਚੋਣ ਵਿੱਚ ਗੋਬਿੰਦ ਸਿੰਘ ਲੌਂਗੋਵਾਲ ਨੂੰ ਫਿਰ ਤੋਂ ਪ੍ਰਧਾਨ ਬਣਾ ਦਿੱਤਾ ਗਿਆ । ਲੌਂਗੋਵਾਲ ਦੇ ਪ੍ਰਧਾਨ ਬਣਨ ਤੇ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਹੈ ਕਿ “ਗੋਬਿੰਦ ਸਿੰਘ ਲੌਂਗੋਵਾਲ ਬਾਦਲਾਂ ਦੀ ਜੇਬ ਵਿੱਚੋਂ ਨਿਕਲਿਆ ਹੋਇਆ ਸ਼੍ਰੋਮਣੀ ਦਾ ਪ੍ਰਧਾਨ ਹੈ, ਅਸਲੀਅਤ ਤਾਂ ਇਹ ਹੈ ਕਿ ਕਮੇਟੀ ਦੇ ਮੌਜੂਦਾ ਹਾਊਸ ਦੀ ਕੋਈ ਹੋਂਦ ਹੀ ਨਹੀਂ ਹੈ, ਇਸ ਦੀ ਪਿਛਲੀ ਚੋਣ ਨੂੰ ਹਾਈਕੋਰਟ ਰੱਦ ਕਰ ਚੁੱਕੀ ਹੈ ਜਿਸ ਤੋਂ ਬਾਅਦ ਸੁਪਰੀਮ ਕੋਰਟ ਜਾਂ ਹੋਰ ਕਿਸੇ ਅਦਾਲਤ ਵਿੱਚੋਂ ਇਸ ਦੀ ਸਟੇਅ ਵੀ ਨਹੀਂ ਲਈ ਗਈ, ਜਿਸ ਤੋਂ ਬਾਅਦ ਅਸਲ ਵਿੱਚ ਇਹ ਅਣਅਧਿਕਾਰਤ ਕਮੇਟੀ ਹੈ। ਪ੍ਰਕਾਸ਼ ਸਿੰਘ ਬਾਦਲ ਨੇ ਸਿਰਫ਼ ਇੱਕ ਚਿੱਠੀ ਜ਼ਰੀਏ ਇਸ ‘ਤੇ ਕਬਜ਼ਾ ਕੀਤਾ ਹੋਇਆ ਹੈ, ਬਾਦਲ ਜਿਸ ਨੂੰ ਮਰਜ਼ੀ ਚਾਹੇ ਪ੍ਰਧਾਨ ਬਣਾ ਦੇਵੇ ਕੋਈ ਫ਼ਰਕ ਨਹੀਂ ਪੈਂਦਾ। ਪੰਥਕ ਅਕਾਲੀ ਲਹਿਰ ਦਾ ਪ੍ਰਧਾਨ ਹੋਣ ਦੇ ਨਾਤੇ ਕੇਂਦਰ ਸਰਕਾਰ ਨੂੰ ਕਹਿਣਾ ਚਾਹੁੰਦਾ ਹਾਂ ਕਿ ਜਲਦ ਤੋਂ ਜਲਦ ਸ਼੍ਰੋਮਣੀ ਕਮੇਟੀ ਦੀ ਚੋਣ ਕਰਵਾਈ ਜਾਵੇ ਤਾਂਕਿ ਸਾਡੀ ਕੁਰਬਾਨੀਆਂ ਨਾਲ ਹਾਸਲ ਕੀਤੀ ਸੰਸਥਾ ਨੂੰ ਬਾਦਲਾਂ ਦੇ ਕਬਜ਼ੇ ‘ਚੋਂ ਆਜ਼ਾਦ ਕਰਵਾ ਸਕੀਏ”।

Real Estate